01-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-08-2026

ਭੁਪੇਸ਼ ਬਘੇਲ ਅੱਜ ਪੁੱਜਣਗੇ ਸੰਗਰੂਰ - ਢੀਂਗਰਾ

Ad Position 21
No active advertisement
ਅਜੀਤ ਡੈਸਕ 01-08-2026
ਸੰਗਰੂਰ, 31 ਜੁਲਾਈ (ਅਮਨਦੀਪ ਸਿੰਘ ਬਿੱਟਾ) – ਪੰਜਾਬ ਪ੍ਰਦੇਸ਼ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਦੀ 1 ਅਗਸਤ ਦੀ ਸੰਗਰੂਰ ਫੇਰੀ ਸੰਬੰਧੀ ਜਾਣਕਾਰੀ ਦਿੰਦਿਆਂ ਕਾਂਗਰਸ ਦੇ ਸਾਬਕਾ ਸੂਬਾਈ ਸਕੱਤਰ ਅਤੇ ਕੌਂਸਲਰ ਨੱਥੂ ਲਾਲ ਢੀਂਗਰਾ ਨੇ ਦੱਸਿਆ ਕਿ ਕਾਂਗਰਸ ਦੀ ਸਮੂਹ ਲੀਡਰਸ਼ਿਪ ਕੈਲੇਫੋਰਨੀਆ ਪੈਲੇਸ ਸੰਗਰੂਰ ਵਿਖੇ ਦੁਪਹਿਰ ਬਾਅਦ 2 ਵਜੇ ਦੀ ਕਰੀਬ ਪੁੱਜ ਜਾਵੇਗੀ। ਉਨ੍ਹਾਂ ਦੱਸਿਆ ਕਿ ਭੁਪੇਸ਼ ਬਘੇਲ ਨਾਲ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਕਾਰਜਕਾਰੀ ਪ੍ਰਧਾਨ, ਮਾਲਵਾ ਜ਼ੋਨ ਦੇ ਇੰਚਾਰਜ ਰਾਜ ਕੁਮਾਰ ਵੇਰਕਾ ਅਤੇ ਜਨਰਲ ਸੈਕਟਰੀ ਸੰਦੀਪ ਸੰਧੂ ਵੀ ਪੁੱਜ ਰਹੇ ਹਨ। ਇਸ ਇਕੱਤਰਤਾ ਵਿੱਚ ਸਾਬਕਾ ਕੈਬਨਿਟ ਮੰਤਰੀ, ਕੁੱਲ ਹਿੰਦ ਕਾਂਗਰਸ ਦੇ ਮੈਂਬਰ ਵਿਜੈਇੰਦਰ ਸਿੰਗਲਾ, ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਤੋਂ ਇਲਾਵਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਮੈਂਬਰ, ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ, ਹੰਸ ਰਾਜ ਗੁਪਤਾ, ਸੁਭਾਸ਼ ਗਰੋਵਰ, ਰਾਹੁਲ ਇੰਦਰ ਸਿੱਧੂ, ਸਤਨਾਮ ਸਿੰਘ ਸੱਤਾ ਦਿੜ੍ਹਬਾ, ਜਗਦੇਵ ਸਿੰਘ ਗਾਗਾ, ਪ੍ਰਿਤਪਾਲ ਕੌਰ ਬਡਲਾ, ਦੁਰਲਭ ਸਿੱਧੂ, ਦਰਸ਼ਨ ਸਿੰਘ ਕਾਂਗੜਾ, ਪਰਮਿੰਦਰ ਸ਼ਰਮਾ, ਰਣਜੀਤ ਸਿੰਘ ਤੂਰ, ਸਨਮੀਕ ਸਿੰਘ ਸਿੱਧੂ, ਗੁਰਪਿਆਰਾ ਸਿੰਘ ਧੁਰਾ ਸਾਰੇ ਮੈਂਬਰ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਵੀ ਪੁੱਜ ਰਹੇ ਹਨ। ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਗਾਗਾ ਦੀ ਰਹਿਨੁਮਾਈ ਹੇਠ ਕਰਵਾਈ ਜਾਣ ਵਾਲੀ ਇਸ ਇਕੱਤਰਤਾ ਵਿੱਚ ਜ਼ਿਲ੍ਹੇ ਦੇ ਸਮੂਹ ਸਾਬਕਾ ਪ੍ਰਧਾਨ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ, ਨਗਰ ਕੌਂਸਲਾਂ ਦੇ ਮੈਂਬਰ ਅਤੇ ਚੋਣ ਲੜ ਚੁੱਕੇ ਪਾਰਟੀ ਦੇ ਉਮੀਦਵਾਰਾਂ ਨੂੰ ਵੀ ਇਸ ਸਮਾਗਮ ਵਿੱਚ ਪੁੱਜਣ ਦਾ ਸੱਦਾ ਦਿੱਤਾ ਗਿਆ ਹੈ। ਇਸ ਇਕੱਤਰਤਾ ਵਿੱਚ ਜ਼ਿਲ੍ਹੇ ਦੇ ਤਕਰੀਬਨ 500 ਆਗੂਆਂ ਵੱਲੋਂ ਸ਼ਮੂਲੀਅਤ ਕਰਨ ਦੀ ਸੰਭਾਵਨਾ ਢੀਂਗਰਾ ਨੇ ਵਿਅਕਤ ਕੀਤੀ ਹੈ।
Ad Position 22
No active advertisement
ਪਿਛਲੀ ਖ਼ਬਰ ਗੰਡਾ ਸਿੰਘ ਵਾਲਾ ਪਰਿਵਾਰ ਵਲੋਂ ਹਮਦਰਦੀ ਪ੍ਰਗਟਾਉਣ ਵਾਲਿਆਂ ਦਾ ਧੰਨਵਾਦ ਅਗਲੀ ਖ਼ਬਰ 120 ਗ੍ਰਾਮ ਚਿੱਟੇ ਸਮੇਤ ਤਿੰਨ ਵਿਅਕਤੀ ਕਾਬੂ
Ad Position 24
No active advertisement