02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਨਹਿਰ ’ਚ ਡੁੱਬਣ ਕਾਰਨ ਬੱਚੇ ਦੀ ਮੌਤ

ਸੁਨਾਮ ਊਧਮ ਸਿੰਘ ਵਾਲਾ, 1 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ ਇਕ ਪ੍ਰਵਾਸੀ ਮਜ਼ਦੂਰ ਦੇ ਬੱਚੇ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਵਾਰਡ ਨੰਬਰ-21ਵਿਚ ਹਨੂੰਮਾਨ ਮੰਦਿਰ ਨੇੜੇ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੇ ਬਿਹਾਰ ਦੇ ਇਕ ਪ੍ਰਵਾਸੀ ਮਜ਼ਦੂਰ ਰਾਜੀਵ ਪੰਡਿਤ ਦਾ 14 ਕੁ ਸਾਲ ਦਾ ਲੜਕਾ ਮਿਅੰਕ ਜੋ ਕਿ ਸਿਸ਼ੂ ਭਾਰਤੀ ਮਾਡਲ ਸਕੂਲ ਸੁਨਾਮ ਵਿਚ ਨੌਂਵੀ ਜਮਾਤ ’ਚ ਪੜ੍ਹਦਾ ਸੀ ਅਤੇ ਸਕੂਲ ਵਿਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਛੁੱਟੀ ਹੋਣ ਕਾਰਨ ਘਰ ਵਿਚ ਕਿਸੇ ਨੂੰ ਬਿਨ੍ਹਾਂ ਦੱਸੇ ਆਪਣੇ ਦੋਸਤਾਂ ਨਾਲ ਪਿੰਡ ਰਾਮਗੜ੍ਹ ਜਵੰਧਾ ਨੇੜਿਉਂ ਲੰਘਦੀ ਨਹਿਰ ਵਿਚ ਨਹਾਉਣ ਚਲਾ ਗਿਆ।

Ad Position 21
No active advertisement
ਬੱਚੇ ਮਿਅੰਕ ਦੀ ਪੁਰਾਣੀ ਫੋਟੋ। 02-08-2026
ਸੁਨਾਮ ਊਧਮ ਸਿੰਘ ਵਾਲਾ, 1 ਅਗਸਤ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ) - ਬੀਤੀ ਕੱਲ ਇਕ ਪ੍ਰਵਾਸੀ ਮਜ਼ਦੂਰ ਦੇ ਬੱਚੇ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਖਬਰ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਵਾਰਡ ਨੰਬਰ-21ਵਿਚ ਹਨੂੰਮਾਨ ਮੰਦਿਰ ਨੇੜੇ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੇ ਬਿਹਾਰ ਦੇ ਇਕ ਪ੍ਰਵਾਸੀ ਮਜ਼ਦੂਰ ਰਾਜੀਵ ਪੰਡਿਤ ਦਾ 14 ਕੁ ਸਾਲ ਦਾ ਲੜਕਾ ਮਿਅੰਕ ਜੋ ਕਿ ਸਿਸ਼ੂ ਭਾਰਤੀ ਮਾਡਲ ਸਕੂਲ ਸੁਨਾਮ ਵਿਚ ਨੌਂਵੀ ਜਮਾਤ ’ਚ ਪੜ੍ਹਦਾ ਸੀ ਅਤੇ ਸਕੂਲ ਵਿਚ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਦੀ ਛੁੱਟੀ ਹੋਣ ਕਾਰਨ ਘਰ ਵਿਚ ਕਿਸੇ ਨੂੰ ਬਿਨ੍ਹਾਂ ਦੱਸੇ ਆਪਣੇ ਦੋਸਤਾਂ ਨਾਲ ਪਿੰਡ ਰਾਮਗੜ੍ਹ ਜਵੰਧਾ ਨੇੜਿਉਂ ਲੰਘਦੀ ਨਹਿਰ ਵਿਚ ਨਹਾਉਣ ਚਲਾ ਗਿਆ।ਇਸ ਦੌਰਾਨ ਉਸ ਦੀ ਡੁੱਬਣ ਕਾਰਨ ਮੌਤ ਹੋ ਗਈ। ਜਦੋਂ ਸ਼ਾਮ ਤੱਕ ਮਿਅੰਕ ਘਰ ਨਾਂ ਆਇਆ ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਦੋਸਤਾਂ ਨੂੰ ਪੁੱਛਿਆ ਤਾਂ ਉਨ੍ਹਾਂ ਨੇ ਦੱਸਿਆ ਕਿ ਮਿਅੰਕ ਨਹਿਰ ਵਿਚ ਡੁੱਬ ਗਿਆ ਹੈ। ਇਸ ਸਬੰਧੀ ਪੁਲਿਸ ਥਾਣਾ ਛਾਜਲੀ ਦੇ ਐੱਸ ਐੱਚ ਓ ਇੰਸਪੈਕਟਰ ਕੰਵਲਜੀਤ ਸਿੰਘ ਨੇ ਦੱਸਿਆ ਕਿ ਮਿ੍ਤਕ ਬੱਚੇ ਦੀ ਅਜੇ ਤੱਕ ਲਾਸ਼ ਨਹੀ ਮਿਲੀ। ਪੁਲਿਸ ਵਲੋਂ ਮ੍ਰਿਤਕ ਬੱਚੇ ਦੇ ਪਰਿਵਾਰਿਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਨਹਿਰ ’ਚੋਂ ਬੱਚੇ ਦੀ ਭਾਲ ਕੀਤੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਯੂਨੀਅਨ ਪੰਜਾਬ ਨੇ ਸਿਹਤ ਮੰਤਰੀ ਨੂੰ ਸੌਂਪਿਆ ਮੰਗ-ਪੱਤਰ ਅਗਲੀ ਖ਼ਬਰ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਮੋਮਬੱਤੀ ਮਾਰਚ ਕੱਢਿਆ
Ad Position 24
No active advertisement