ਜ਼ਿਲ੍ਹਾ ਮਾਲੇਰਕੋਟਲਾ ਦੇ ਅੰਦਰ ਸੁਖਬੀਰ ਬਾਦਲ ਦੀ ਆਮਦ
’ਤੇ ਅਕਾਲੀ ਲੀਡਰਸ਼ਿਪ ਇੱਕ ਮੰਚ ’ਤੇ ਹੋਈ ਇਕੱਠੀ
ਸੁਖਬੀਰ ਵਲੋਂ ਹਲਕਾ ਇੰਚਾਰਜ ਜੱਸੀ ਮੰਨਵੀ ਨੂੰ ਤਕੜਾ ਹੋ ਕੇ ਸਿਆਸੀ ਲੜਾਈ ਲੜਨ ਲਈ ਦਿੱਤਾ ‘ਥਾਪੜਾ’
ਮਾਲੇਰਕੋਟਲਾ, 1 ਅਗਸਤ (ਮਨਜਿੰਦਰ ਸਿੰਘ ਸਰੌਦ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਅਕਾਲੀ ਵਰਕਰਾਂ ਨੂੰ ਉਤਸਾਹਿਤ ਕਰਨ ਦੇ ਲਈ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ ਦੀ ਅਗਵਾਈ ਹੇਠ ਕੀਤੀ ਸ਼ਿਰਕਤ ਨੇ ਅਕਾਲੀ ਵਰਕਰਾਂ ਦੇ ਅੰਦਰ ਇੱਕ ਨਵਾਂ ਜੋਸ਼ ਭਰਨ ਦਾ ਕੰਮ ਕੀਤਾ ਹੈ । ਜੇਕਰ ਹਲਕੇ ਦੀ ਅਕਾਲੀ ਸਿਆਸਤ ਨੂੰ ਖੰਗਾਲੀਏ ਤਾਂ ਸੁਖਬੀਰ ਬਾਦਲ ਵੱਲੋਂ ਕਾਫੀ ਲੰਬੇ ਅਰਸੇ ਬਾਅਦ ਹਲਕਾ ਅਮਰਗੜ੍ਹ ਦੇ ਅੰਦਰ ਅਕਾਲੀ ਵਰਕਰਾਂ ਦੇ ਨਾਲ ਦਿੱਲੀ ਸਾਂਝ ਦੇ ਤਹਿਤ ਲੰਬਾ ਸਮਾਂ ਗੱਲਬਾਤ ਕੀਤੀ ਹੈ ।
ਮਾਲੇਰਕੋਟਲਾ, 1 ਅਗਸਤ (ਮਨਜਿੰਦਰ ਸਿੰਘ ਸਰੌਦ) - ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਅਕਾਲੀ ਵਰਕਰਾਂ ਨੂੰ ਉਤਸਾਹਿਤ ਕਰਨ ਦੇ ਲਈ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀਂ ਦੀ ਅਗਵਾਈ ਹੇਠ ਕੀਤੀ ਸ਼ਿਰਕਤ ਨੇ ਅਕਾਲੀ ਵਰਕਰਾਂ ਦੇ ਅੰਦਰ ਇੱਕ ਨਵਾਂ ਜੋਸ਼ ਭਰਨ ਦਾ ਕੰਮ ਕੀਤਾ ਹੈ । ਜੇਕਰ ਹਲਕੇ ਦੀ ਅਕਾਲੀ ਸਿਆਸਤ ਨੂੰ ਖੰਗਾਲੀਏ ਤਾਂ ਸੁਖਬੀਰ ਬਾਦਲ ਵੱਲੋਂ ਕਾਫੀ ਲੰਬੇ ਅਰਸੇ ਬਾਅਦ ਹਲਕਾ ਅਮਰਗੜ੍ਹ ਦੇ ਅੰਦਰ ਅਕਾਲੀ ਵਰਕਰਾਂ ਦੇ ਨਾਲ ਦਿੱਲੀ ਸਾਂਝ ਦੇ ਤਹਿਤ ਲੰਬਾ ਸਮਾਂ ਗੱਲਬਾਤ ਕੀਤੀ ਹੈ । ਸੁਖਬੀਰ ਬਾਦਲ ਨੇ ਹਲਕਾ ਇੰਚਾਰਜ ਜੱਸੀ ਮੰਨਵੀਂ ਦੀ ਪਿੱਠ ਥਾਪੜਦਿਆਂ ਕਿਹਾ ਕਿ ਸਾਰੇ ਅਕਾਲੀ ਵਰਕਰ ਇਸ ਸਿਰੜੀ ਨੌਜਵਾਨ ਦਾ ਸਾਥ ਦੇਣ ਤਾਂ ਕਿ ਅਜੋਕੇ ਸਮੇਂ ਅੰਦਰ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਇਸ ਨੂੰ ਵਿਧਾਇਕ ਬਣਾਇਆ ਜਾ ਸਕੇ । ਸੁਖਬੀਰ ਬਾਦਲ ਦੀ ਜ਼ਿਲ੍ਹਾ ਮਲੇਰਕੋਟਲਾ ਦੀ ਫੇਰੀ ਦੌਰਾਨ ਇੱਕ ਖਾਸ ਗੱਲ ਸਾਹਮਣੇ ਆਈ ਕਿ ਪਿਛਲੇ ਲੰਬੇ ਸਮੇਂ ਤੋਂ ਅਕਾਲੀ ਕੇਡਰ ਵੱਖ-ਵੱਖ ਧੜਿਆਂ ਵਿੱਚ ਵੰਡਿਆ ਹੋਣ ਦੇ ਚਲਦਿਆਂ ਸੁਖਬੀਰ ਬਾਦਲ ਦੀ ਫੇਰੀ ਮੌਕੇ ਜ਼ਿਲ੍ਹਾ ਲੀਡਰਸ਼ਿਪ ਇੱਕ ਪਲੇਟਫਾਰਮ ‘ਤੇ ਇਕੱਠੀ ਵਿਖਾਈ ਦਿੱਤੀ । ਅਮਰਗੜ੍ਹ ਦੇ ਹਲਕਾ ਇੰਚਾਰਜ ਜਸਵੀਰ ਸਿੰਘ ਜੱਸੀ ਮੰਨਵੀ ਦੇ ਨਾਲ ਬੀਬਾ ਜ਼ਾਹਿਦਾ ਸੁਲੇਮਾਨ, ਸੁਖਬੀਰ ਬਾਦਲ ਦੇ ਬੇਹੱਦ ਕਰੀਬੀ ਸਾਥੀ ਸਾਬਕਾ ਚੇਅਰਮੈਨ ਜਸਵੀਰ ਸਿੰਘ ਦਿਓਲ, ਉੱਘੇ ਸਿੱਖ ਬੁੱਧੀਜੀਵੀ ਜਥੇਦਾਰ ਹਰਦੇਵ ਸਿੰਘ ਸੇਹਕੇ, ਇਰਫਾਨ ਰੋਹੀੜਾ ਆਦਿ ਨੌਜਵਾਨ ਅਕਾਲੀ ਆਗੂ ਸੁਖਬੀਰ ਬਾਦਲ ਦੀ ਆਮਦ ਮੌਕੇ ਨੌਜਵਾਨ ਵਰਕਰਾਂ ਦੇ ਨਾਲ ਤਾਲਮੇਲ ਕਰਦੇ ਵੇਖੇ ਗਏ । ਜ਼ਿਲ੍ਹਾ ਮਾਲੇਰਕੋਟਲਾ ਦੇ ਇਸ ਰਾਜਨੀਤਿਕ ਮੰਚ ਦੀ ਇੱਕ ਖਾਸੀਅਤ ਇਹ ਰਹੀ ਕਿ ਜੱਸੀ ਮੰਨਵੀਂ ਨੂੰ ਥਾਪੜਾ ਦੇਣ ਤੋਂ ਬਾਅਦ ਸੁਖਬੀਰ ਬਾਦਲ ਨੇ ਚੇਅਰਮੈਨ ਜਸਬੀਰ ਸਿੰਘ ਦਿਓਲ ਨੂੰ ਕਲਾਵੇ ਵਿੱਚ ਲੈ ਕੇ ਹਾਲ-ਚਾਲ ਪੁੱਛਿਆ । ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਹਲਕੇ ਅੰਦਰ ਸੁਖਬੀਰ ਸਿੰਘ ਬਾਦਲ ਦੀ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਸੀ । ਜ਼ਿਲ੍ਹਾ ਮਲੇਰਕੋਟਲਾ ਦੀ ਅਕਾਲੀ ਰਾਜਨੀਤੀ ਦੇ ਅੰਦਰ ਇੱਕ ਗੱਲ ਖਾਸ ਰਹੀ ਕਿ ਜੱਸੀ ਮੰਨਵੀਂ ਦੀ ਅਗਵਾਈ ਹੇਠ ਹਲਕਾ ਅਮਰਗੜ੍ਹ ਤੇ ਮਾਲੇਰਕੋਟਲਾ ਦੇ ਅੰਦਰ ਸੁਖਬੀਰ ਬਾਦਲ ਦੀ ਆਮਦ ਨੇ ਅਕਾਲੀ ਵਰਕਰਾਂ ਦੇ ਅੰਦਰ ਇੱਕ ਉਤਸਾਹ ਜ਼ਰੂਰ ਪੈਦਾ ਕੀਤਾ ਹੈ ।