05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਕਿਸਾਨ ਯੂਨੀਅਨ ਕਾਦੀਆਂ ਵਲੋਂ ਪਾਵਰਕਾਮ ਤੋਂ ਮੀਟਰਾਂ ਦੇ ਬਿੱਲ ਕਿਸ਼ਤਾਂ ’ਚ ਲੈਣ ਦੀ ਮੰਗ

ਅਮਰਗੜ੍ਹ, 3 ਅਗਸਤ (ਜਤਿੰਦਰ ਮੰਨਵੀ)-ਪਿਛਲੇ ਕਰੀਬ ਛੇ ਮਹੀਨਿਆਂ ਤੋਂ ਘਰੇਲੂ ਬਿਜਲੀ ਬਿੱਲ ਨਾ ਆਉਣ ਨੂੰ ਲੈ ਕੇ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਯੂਨੀਅਨ ਦੇ ਸਕੱਤਰ ਜਨਰਲ ਪੰਜਾਬ ਭੁਪਿੰਦਰ ਸਿੰਘ ਭਿੰਦਾ ਬਨਭੋਰਾ ਦੀ ਅਗਵਾਈ ਹੇਠ ਅਮਰਗੜ੍ਹ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 04-08-2026
ਅਮਰਗੜ੍ਹ, 3 ਅਗਸਤ (ਜਤਿੰਦਰ ਮੰਨਵੀ)-ਪਿਛਲੇ ਕਰੀਬ ਛੇ ਮਹੀਨਿਆਂ ਤੋਂ ਘਰੇਲੂ ਬਿਜਲੀ ਬਿੱਲ ਨਾ ਆਉਣ ਨੂੰ ਲੈ ਕੇ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਯੂਨੀਅਨ ਦੇ ਸਕੱਤਰ ਜਨਰਲ ਪੰਜਾਬ ਭੁਪਿੰਦਰ ਸਿੰਘ ਭਿੰਦਾ ਬਨਭੋਰਾ ਦੀ ਅਗਵਾਈ ਹੇਠ ਅਮਰਗੜ੍ਹ ਵਿਖੇ ਇੱਕ ਅਹਿਮ ਮੀਟਿੰਗ ਕੀਤੀ ਗਈ।ਮੀਟਿੰਗ ਦੌਰਾਨ ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਦੌਰਾਨ ਪਾਵਰਕੌਮ ਵੱਲੋਂ ਪਿਛਲੇ ਛੇ ਮਹੀਨਿਆਂ ਤੋਂ ਘਰੇਲੂ ਬਿਜਲੀ ਬਿੱਲ ਨਾ ਭੇਜੇ ਜਾਣ ਦਾ ਸਖ਼ਤ ਨੋਟਿਸ ਲੈਂਦਿਆਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ ਬਿੱਲ ਇਕੱਠੇ ਆਉਣ ਦੀ ਸੂਰਤ ‘ਚ ਉਨ੍ਹਾਂ ਦੀ ਅਦਾਇਗੀ ਕਰਨੀ ਆਮ ਲੋਕਾਂ ਦੇ ਵੱੱਸ ਵਿਚ ਨਹੀਂ ਹੋਵੇਗੀ, ਇਸ ਲਈ ਇਨ੍ਹਾਂ ਬਿੱਲਾਂ ਨੂੰ ਕਿਸ਼ਤਾਂ ‘ਚ ਲਿਆ ਜਾਵੇ। ਯੂਨੀਅਨ ਨੇ ਆਖਿਆ ਕਿ ਜੇਕਰ ਸਰਕਾਰ ਨੇ ਇਹ ਮੰਗ ਨਾ ਮੰਨੀ ਤਾਂ ਸੰਘਰਸ਼ ਕੀਤਾ ਜਾਵੇਗਾ। ਆਗੂਆਂ ਨੇ ਦੋਸ਼ ਲਾਇਆ ਕਿ ਬਿਜਲੀ ਵਿਭਾਗ ਵੱਲੋਂ ਕਿਸਾਨਾਂ ਨੂੰ ਟਿਊਬਵੈੱਲਾਂ ਲਈ 25 ਅਤੇ 63 ਕੇ.ਵੀ.ਏ. ਦੇ ਟਰਾਂਸਫਾਰਮਰ ਨਹੀਂ ਦਿੱਤੇ ਜਾ ਰਹੇ। ਇਸ ਤੋਂ ਇਲਾਵਾ ਜਿਹੜੇ ਕਿਸਾਨ ਆਪਣੇ ਮੋਟਰਾਂ ਦਾ ਲੋਡ ਵਧਾਉਣਾ ਚਾਹੁੰਦੇ ਹਨ, ਉਨ੍ਹਾਂ ਲਈ ਸਰਕਾਰ ਵੱਲੋਂ ਫ਼ੀਸਾਂ ਵਿਚ ਕੋਈ ਛੋਟ ਨਹੀਂ ਦਿੱਤੀ ਜਾ ਰਹੀ, ਜਦਕਿ ਪਿਛਲੀਆਂ ਸਰਕਾਰਾਂ ਵੱਲੋਂ ਮੋਟਰਾਂ ਦੀਆਂ ਪਾਵਰਾਂ ਦੇ ਰੇਟ ਘਟਾਏ ਜਾਂਦੇ ਸਨ।ਇਸ ਮੌਕੇ ਸਕੱਤਰ ਜਨਰਲ ਪੰਜਾਬ ਭੁਪਿੰਦਰ ਸਿੰਘ ਭਿੰਦਾ ਬਨਭੋਰਾ, ਜ਼ਿਲ੍ਹਾ ਪ੍ਰਧਾਨ ਜਗਦੀਸ਼ ਸਿੰਘ ਚੋਂਦਾ, ਜ਼ਿਲ੍ਹਾ ਖ਼ਜ਼ਾਨਚੀ ਕੁਲਵਿੰਦਰ ਸਿੰਘ ਸੋਹੀ, ਬਲਾਕ ਪ੍ਰਧਾਨ ਮਨੀ ਭੁੱਲਰ, ਜ਼ਿਲ੍ਹਾ ਮੀਤ ਪ੍ਰਧਾਨ ਮਾਸਟਰ ਮਨਜੀਤ ਸਿੰਘ, ਕੁਲਵੰਤ ਭੁੱਲਰਾ, ਜਸਵੀਰ ਬਨਭੋਰਾ, ਬਲਜੀਤ ਭੁੱਲਰ, ਕਰਮਾ ਬਨਭੋਰਾ, ਬਲਪ੍ਰੀਤ ਸੋਹੀ, ਲਾਲੀ ਮਾਹੋਰਾਣਾ, ਕੁਲਵੀਰ ਸੋਹੀ, ਨੇਤਰ ਸਲਾਰ, ਜਸਪਾਲ ਭੁੱਲਰ, ਰਘਵਿੰਦਰ ਸਲਾਰ, ਲੱਖਾ ਮਾਹੋਰਾਣਾ, ਹਰਦੀਪ ਬਾਗੜੀਆਂ ਅਤੇ ਹਰਮਨ ਸੋਹੀ ਚੌਕੀਦਾਰ ਭੁੱਲਰਾ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਇੱਕ ਔਰਤ ਸਮੇਤ ਦੋ ਤੋਂ 10 ਗ੍ਰਾਮ ਹੈਰੋਇਨ ਬਰਾਮਦ ਅਗਲੀ ਖ਼ਬਰ ਚੂਰਾ ਪੋਸਤ ਸਮੇਤ ਇੱਕ ਵਿਅਕਤੀ ਕਾਬੂ
Ad Position 24
No active advertisement