06-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਸਲਾਈਟ ਲੌਂਗੋਵਾਲ ਕੌਮੀ ਪੱਧਰ ਦਾ ਸਿੰਪੋਜ਼ੀਮ 7 ਅਤੇ 8 ਨੂੰ

ਲੌਂਗੋਵਾਲ, 3 ਅਗਸਤ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ 7 ਅਤੇ 8 ਅਗਸਤ ਨੂੰ “ਇੰਟੈਲੀਜੈਂਟ ਮੈਨੂਫੈਕਚਰਿੰਗ, ਐਡਿਟਿਵ ਟੈਕਨਾਲੋਜੀਜ਼ ਐਂਡ ਸਸਟੇਨੇਬਲ ਇੰਜੀਨੀਅਰਿੰਗ ਵਿਸ਼ੇ ‘ਤੇ ਦੋ ਦਿਨਾਂ ਕੌਮੀ ਸਿੰਪੋਜ਼ੀਅਮ ਹਾਈਬ੍ਰਿਡ ਮੋਡ (ਆਨਲਾਈਨ ਅਤੇ ਆਫਲਾਈਨ) ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਿੰਪੋਜ਼ੀਅਮ ਵਿੱਚ ਦੇਸ਼-ਵਿਦੇਸ਼ ਦੇ ਪ੍ਰਸਿੱਧ ਵਿਗਿਆਨੀ ਅਤੇ ਮਾਹਿਰ ਮੁੱਖ ਭਾਸ਼ਣ ਦੇਣਗੇ।

Ad Position 21
No active advertisement
ਅਜੀਤ ਡੈਸਕ 04-08-2026
ਲੌਂਗੋਵਾਲ, 3 ਅਗਸਤ (ਵਿਨੋਦ, ਖੰਨਾ) - ਸੰਤ ਲੌਂਗੋਵਾਲ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ (ਸਲਾਈਟ) ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ 7 ਅਤੇ 8 ਅਗਸਤ ਨੂੰ “ਇੰਟੈਲੀਜੈਂਟ ਮੈਨੂਫੈਕਚਰਿੰਗ, ਐਡਿਟਿਵ ਟੈਕਨਾਲੋਜੀਜ਼ ਐਂਡ ਸਸਟੇਨੇਬਲ ਇੰਜੀਨੀਅਰਿੰਗ ਵਿਸ਼ੇ ‘ਤੇ ਦੋ ਦਿਨਾਂ ਕੌਮੀ ਸਿੰਪੋਜ਼ੀਅਮ ਹਾਈਬ੍ਰਿਡ ਮੋਡ (ਆਨਲਾਈਨ ਅਤੇ ਆਫਲਾਈਨ) ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਿੰਪੋਜ਼ੀਅਮ ਵਿੱਚ ਦੇਸ਼-ਵਿਦੇਸ਼ ਦੇ ਪ੍ਰਸਿੱਧ ਵਿਗਿਆਨੀ ਅਤੇ ਮਾਹਿਰ ਮੁੱਖ ਭਾਸ਼ਣ ਦੇਣਗੇ। ਪ੍ਰੋਗਰਾਮ ਦੌਰਾਨ ਤਕਨੀਕੀ ਸੈਸ਼ਨ, ਪੈਨਲ ਚਰਚਾਵਾਂ ਅਤੇ ਉਦਯੋਗ ਤੇ ਅਕਾਦਮਿਕ ਖੇਤਰ ਦੇ ਮਾਹਿਰਾਂ ਨਾਲ ਵਿਚਾਰ-ਵਟਾਂਦਰਾ ਹੋਵੇਗਾ। ਇਹ ਸਿੰਪੋਜ਼ੀਅਮ ਪ੍ਰੋ. ਮਨੀ ਕਾਂਤ ਪਾਸਵਾਨ ਡਾਇਰੈਕਟਰ ਸਲਾਇਟ ਦੀ ਸਰਪ੍ਰਸਤੀ ਹੇਠ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਪ੍ਰੋ. ਸੁਰਿੰਦਰ ਸਿੰਘ ਡੀਨ (ਖੋਜ ਅਤੇ ਸਲਾਹਕਾਰ) ਸਹਿ-ਸਰਪ੍ਰਸਤ ਹੋਣਗੇ। ਪ੍ਰੋ. ਸ਼ੰਕਰ ਸਿੰਘ, ਮੁਖੀ ਮਕੈਨੀਕਲ ਅਤੇ ਸਿਵਲ ਇੰਜੀਨੀਅਰਿੰਗ ਵਿਭਾਗ ਇਸ ਵਿਚ ਚੇਅਰਪਰਸਨ ਵਜੋਂ ਸੇਵਾ ਨਿਭਾ ਰਹੇ ਹਨ ਜਦੋਂ ਕਿ ਪ੍ਰੋ. ਜਗਤਾਰ ਸਿੰਘ ਸਹਿ-ਚੇਅਰਪਰਸਨ ਹਨ। ਡਾ. ਰਾਕੇਸ਼ ਕੁਮਾਰ ਸੰਗਠਨ ਸਕੱਤਰ ਹਨ ਅਤੇ ਪ੍ਰੋ. ਇੰਦਰਾਜ ਸਿੰਘ ਇਸ ਪ੍ਰੋਗਰਾਮ ਦੇ ਸੰਯੁਕਤ ਪ੍ਰਬੰਧਕੀ ਸਕੱਤਰ ਹਨ। ਇਸ ਸਿੰਪੋਜ਼ੀਅਮ ਵਿੱਚ ਭਾਰਤ ਅਤੇ ਵਿਦੇਸ਼ਾਂ ਦੇ ਪ੍ਰਸਿੱਧ ਮਾਹਰ ਮੁੱਖ ਭਾਸ਼ਣ ਦੇਣਗੇ। ਜਿਨ੍ਹਾਂ ਵਿੱਚ ਡਾ. ਤੁਹਿਨ ਮੁਖਰਜੀ ਆਇਓਵਾ ਸਟੇਟ ਯੂਨੀਵਰਸਿਟੀ ਅਮਰੀਕਾ, ਡਾ. ਸਾਗਰ ਨਿਕਮ ਅਲਸਟਰ ਯੂਨੀਵਰਸਿਟੀ ਡੇਰੀ-ਲੰਡਨ ਡੇਰੀ ਕੈਂਪਸ ਯੂਕੇ,ਡਾ. ਸ਼ਿਵਾ ਸ਼ੇਖਰ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ ਜੰਮੂ ਅਤੇ ਡਾ. ਸਾਂਖਾ ਦੇਬ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ, ਖੜਗਪੁਰ ਸ਼ਾਮਲ ਹਨ। ਸੰਸਥਾ ਵੱਲੋਂ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ ਅਤੇ ਉਦਯੋਗ ਨਾਲ ਜੁੜੇ ਮਾਹਿਰਾਂ ਨੂੰ ਇਸ ਸਿੰਪੋਜ਼ੀਅਮ ਵਿੱਚ ਭਾਗ ਲੈਣ ਦੀ ਅਪੀਲ ਕੀਤੀ ਗਈ ਹੈ।
Ad Position 22
No active advertisement
ਪਿਛਲੀ ਖ਼ਬਰ ਹੋਲੀ ਹਾਰਟ ਸਕੂਲ ਮਹਿਲ ਕਲਾਂ ’ਚ ਸੁਤੰਤਰਤਾ ਦਿਵਸ ਸੰਬੰਧੀ ਪਹਿਲੀ ਰਿਹਰਸਲ ਕਰਵਾਈ ਅਗਲੀ ਖ਼ਬਰ ਸੰਗਰੂਰ ’ਚ ਸਫ਼ਾਈ ਸੇਵਕਾਂ ਨੇ ਕਾਰਜ ਸਾਧਕ ਅਫ਼ਸਰ ਦੇ ਦਫ਼ਤਰ ਅੱਗੇ ਲਗਾਇਆ ਕੂੜੇ ਦਾ ਢੇਰ
Ad Position 24
No active advertisement