08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਜੰਗ ਸਿੰਘ ਫੱਟੜ ਨੇ ਸਾਹਿਤਕਾਰਾਂ ਨੂੰ ਦੋਹਰਾ ਛੰਦ ਦੇ ਦੱਸੇ ਨੁਕਤੇ

ਧੂਰੀ, 3 ਅਗਸਤ (ਸੰਜੇ ਲਹਿਰੀ) - ਸਾਹਿਤ ਸਭਾ ਰਜਿ: ਧੂਰੀ ਦਾ ਸਾਹਿਤਕ ਸਮਾਗਮ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਸਾਵਣ ਕਵੀ ਦਰਬਾਰ ਦੇ ਰੂਪ ਵਿੱਚ ਕਰਵਾਇਆ ਗਿਆ।

Ad Position 21
No active advertisement
ਸਾਹਿਤ ਸਭਾ ਧੂਰੀ ਦੇ ਸਮਾਗਮ ਵਿੱਚ ਇਕੱਤਰ ਹੋਏ ਸਾਹਿਤਕਾਰ। ਤਸਵੀਰ: ਸੰਜੇ ਲਹਿਰੀ 04-08-2026
ਧੂਰੀ, 3 ਅਗਸਤ (ਸੰਜੇ ਲਹਿਰੀ) - ਸਾਹਿਤ ਸਭਾ ਰਜਿ: ਧੂਰੀ ਦਾ ਸਾਹਿਤਕ ਸਮਾਗਮ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਡਾ. ਰਾਮ ਸਿੰਘ ਸਿੱਧੂ ਯਾਦਗਾਰੀ ਸਾਹਿਤ ਭਵਨ ਵਿਖੇ ਸਾਵਣ ਕਵੀ ਦਰਬਾਰ ਦੇ ਰੂਪ ਵਿੱਚ ਕਰਵਾਇਆ ਗਿਆ। ਜਿਸ ਵਿੱਚ ਜਗਦੇਵ ਸ਼ਰਮਾ ਬੁਗਰਾ ਦੇ ਮਾਤਾ ਜੀ ਅਤੇ ਪਵਨ ਹਰਚੰਦਪੁਰੀ ਦੀ ਜੀਵਨ ਸਾਥਣ ਸਮੇਤ ਬੀਤੇ ਮਹੀਨੇ ਦੌਰਾਨ ਸਦੀਵੀ ਵਿਛੋੜਾ ਦੇਣ ਵਾਲ਼ੇ ਲੇਖਕਾਂ, ਕਲਾਕਾਰਾਂ ਅਤੇ ਮੈਂਬਰਾਂ ਦੇ ਸਕੇ ਸੰਬੰਧੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਉਪਰੰਤ ਜਨਵਰੀ ਮਹੀਨੇ ਤੋਂ ਲਗਾਤਾਰ ਚੱਲ ਰਹੇ ਕਵਿਤਾ ਸਿਖਲਾਈ ਸਕੂਲ ਦਾ ਅੱਠਵਾਂ ਅਧਿਆਇ ਸਮਝਾਇਆ ਗਿਆ, ਸਿਖਲਾਈ ਅਧਿਆਪਕ ਉੱਘੇ ਛੰਦ ਸ਼ਾਸਤਰੀ ਜੰਗ ਸਿੰਘ ਫ਼ੱਟੜ ਵੱਲੋਂ ਦੋਹਿਰਾ ਛੰਦ ਬਾਰੇ ਉਦਾਹਰਣਾਂ ਸਹਿਤ ਜਾਣਕਾਰੀ ਦਿੱਤੀ ਗਈ। ਇਸ ਮੌਕੇ ਅਗਸਤ ਮਹੀਨੇ ਦੌਰਾਨ ਜਨਮੇਂ ਮੈਂਬਰਾਂ ਕਰਮਜੀਤ ਹਰਿਆਊ, ਅਜਾਇਬ ਸਿੰਘ ਕੋਮਲ, ਪਰਦੀਪ ਸਿੰਘ ਢੀਂਡਸਾ ਅਤੇ ਬੀਬਾ ਰੇਣੂੰ ਸ਼ਰਮਾ ਨੂੰ ਸਨਮਾਨਿਤ ਵੀ ਕੀਤਾ ਗਿਆ। ਜਨਰਲ ਸਕੱਤਰ ਚਰਨਜੀਤ ਸਿੰਘ ਮੀਮਸਾ ਦੇ ਮੰਚ ਸੰਚਾਲਨ ਅਧੀਨ ਕੀਤੇ ਗਏ ਸਾਵਣ ਕਵੀ ਦਰਬਾਰ ਵਿੱਚ ਗੁਰਮੀਤ ਸਿੰਘ ਸੋਹੀ, ਮਨਜੀਤ ਕੌਰ ਸੰਧੂ, ਮਨਪ੍ਰੀਤ ਕੌਰ ਢੀਂਡਸਾ, ਗੁਰਦਿਆਲ ਨਿਰਮਾਣ ਧੂਰੀ, ਡਾ. ਕਮਲਜੀਤ ਟਿੱਬਾ, ਪਰਦੀਪ ਢੀਂਡਸਾ, ਅਸ਼ੋਕ ਭੰਡਾਰੀ, ਕਰਮਜੀਤ ਸਿੰਘ ਜੇ ਈ, ਕਰਮਜੀਤ ਹਰਿਆਊ, ਰਣਜੀਤ ਆਜ਼ਾਦ ਕਾਂਝਲਾ, ਅਜਾਇਬ ਸਿੰਘ ਕੋਮਲ, ਪੇਂਟਰ ਸੁਖਦੇਵ ਸਿੰਘ, ਗੁਰੀ ਚੰਦੜ ਸੰਗਰੂਰ, ਡਾ. ਹਰਪਾਲ ਸਿੰਘ ਭੜੀ, ਰੇਣੂੰ ਸ਼ਰਮਾ ਹਥਨ, ਜਗਤਾਰ ਸਿੰਘ ਧੂਰੀ, ਹਰਬੰਸ ਬੇਨੜਾ, ਲੀਲਾ ਖਾਨ, ਸੁਖਦੇਵ ਸ਼ਰਮਾ ਅਤੇ ਜੰਗ ਸਿੰਘ ਫ਼ੱਟੜ ਨੇ ਆਪੋ ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆਂ ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਗੱਜਣਮਾਜਰਾ ਦੇ ਯਤਨਾਂ ਸਦਕਾ ਮੁੜ ਚਲਾਏ ਅਹਿਮਦਗੜ੍ਹ ਤੋਂ ਸ੍ਰੀ ਅੰਮ੍ਰਿਤਸਰ ਦੇ ਬੱਸ ਰੂਟ ਨੂੰ ਦੋ ਚੇਅਰਮੈਨਾਂ ਵਲੋ... ਅਗਲੀ ਖ਼ਬਰ ਬਾਬਾ ਗੰਡਾ ਸਿੰਘ ਸਕੂਲ ਦੇ ਖਿਡਾਰੀਆਂ ਨੇ ਜ਼ੋਨਲ ਪੱਧਰ ’ਤੇ ਜਿੱਤੇ ਸੋਨ ਤਗਮੇ
Ad Position 24