05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸਾਹਿਬਜ਼ਾਦਾ ਸਕੂਲ ਦੇ ਵਿਦਿਆਰਥੀ ਜ਼ੋਨਲ ਪੱਧਰੀ ਖੇਡਾਂ ਵਿਚ ਜੇਤੂ

ਸੰਦੌੜ, 4 ਅਗਸਤ (ਜਸਵੀਰ ਸਿੰਘ ਜੱਸੀ) - ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚੱਕ ਸ਼ੇਖਪੁਰ ਕਲਾ ਦੇ ਵਿਦਿਆਰਥੀਆਂ ਨੇ 70ਵੀਂਆਂ ਜੋਨਲ ਪੱਧਰੀ ਖੇਡ ਮੁਕਾਬਲਿਆਂ ਵਿੱਚ ਰੱਸਾ ਕੱਸੀ ਦੇ ਵਿਚੋਂ ਜ਼ੋਨਲ ਪੱਧਰੀ ਅੰਡਰ 14 ਲੜਕੀਆਂ ਨੇ ਮੁਕਾਬਲਾ ਜਿੱਤ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਟੀਮ ਦੀ ਕਪਤਾਨ ਨਵਜੋਤ ਕੌਰ ਦੀ ਅਗਵਾਈ ਵਿੱਚ ਹਰਜਿੰਦਰ ਕੌਰ, ਸਹਿਜਦੀਪ ਕੌਰ, ਸੰਦੀਪ ਕੌਰ ਗੁਰਸੀਰਤ ਕੌਰ, ਹਰਸ਼ਪ੍ਰੀਤ ਕੌਰ ,ਅਮਨਪ੍ਰੀਤ ਕੌਰ ,ਜੋਇਆ, ਅਵਨੀਤ ਕੌਰ ਅਤੇ ਪ੍ਰਭਜੋਤ ਕੌਰ ਖਿਡਾਰਨਾਂ ਨੇ ਟੀਮ ਵਿਚ ਭਾਗ ਲਿਆ।

Ad Position 21
No active advertisement
ਅਜੀਤ ਡੈਸਕ 05-08-2026
ਸੰਦੌੜ, 4 ਅਗਸਤ (ਜਸਵੀਰ ਸਿੰਘ ਜੱਸੀ) - ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸਾਹਿਬਜ਼ਾਦਾ ਅਜੀਤ ਸਿੰਘ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਚੱਕ ਸ਼ੇਖਪੁਰ ਕਲਾ ਦੇ ਵਿਦਿਆਰਥੀਆਂ ਨੇ 70ਵੀਂਆਂ ਜੋਨਲ ਪੱਧਰੀ ਖੇਡ ਮੁਕਾਬਲਿਆਂ ਵਿੱਚ ਰੱਸਾ ਕੱਸੀ ਦੇ ਵਿਚੋਂ ਜ਼ੋਨਲ ਪੱਧਰੀ ਅੰਡਰ 14 ਲੜਕੀਆਂ ਨੇ ਮੁਕਾਬਲਾ ਜਿੱਤ ਕੇ ਪਹਿਲਾਂ ਸਥਾਨ ਪ੍ਰਾਪਤ ਕੀਤਾ। ਟੀਮ ਦੀ ਕਪਤਾਨ ਨਵਜੋਤ ਕੌਰ ਦੀ ਅਗਵਾਈ ਵਿੱਚ ਹਰਜਿੰਦਰ ਕੌਰ, ਸਹਿਜਦੀਪ ਕੌਰ, ਸੰਦੀਪ ਕੌਰ ਗੁਰਸੀਰਤ ਕੌਰ, ਹਰਸ਼ਪ੍ਰੀਤ ਕੌਰ ,ਅਮਨਪ੍ਰੀਤ ਕੌਰ ,ਜੋਇਆ, ਅਵਨੀਤ ਕੌਰ ਅਤੇ ਪ੍ਰਭਜੋਤ ਕੌਰ ਖਿਡਾਰਨਾਂ ਨੇ ਟੀਮ ਵਿਚ ਭਾਗ ਲਿਆ।ਸਕੂਲ ਦੇ ਡਾਇਰੈਕਟਰ ਮੈਡਮ ਬੀ. ਕੇ. ਮਹਿਤਾ, ਪ੍ਰਿੰਸੀਪਲ ਸੁਖਦੇਵ ਸਿੰਘ ਨੇ ਬੱਚਿਆਂ ਨੂੰ ਮੈਡਲ ਦੇ ਨਾਲ ਸਨਮਾਨਿਤ ਕੀਤਾ ਅਤੇ ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਤੇ ਜਾਣ ਦੀ ਕਾਮਨਾ ਕੀਤੀ। ਸਕੂਲ ਦੇ ਪ੍ਰਿੰਸੀਪਲ ਸੁਖਦੇਵ ਸਿੰਘ ਨੇ ਇਸ ਦਾ ਸੇਹਰਾ ਆਪਣੇ ਸਮੂਹ ਸਟਾਫ਼ ਨੂੰ ਦਿੱਤਾ ਅਤੇ ਅੱਗੇ ਤੋਂ ਹੋਰ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ ਤੇ ਸਾਰੇ ਸਕੂਲ ਸਟਾਫ਼ ਨੂੰ ਵਧਾਈ ਦਿੱਤੀ। ਇਸ ਸਮੇਂ ਸਮੂਹ ਸਟਾਫ਼ ਹਾਜ਼ਰ ਸੀ।
Ad Position 22
No active advertisement
ਪਿਛਲੀ ਖ਼ਬਰ ਔਰਗੈਨਿਕ ਖੇਤੀ ਨਾਲ ਮਿਸਾਲ ਬਣੇ ਜਸਵੀਰ ਸਿੰਘ, ਚਾਰ ਸਾਲਾਂ ਤੋਂ ਬਿਨਾਂ ਰਸਾਇਣਕ ਖਾਦਾਂ ਕਰ ਰਹੇ ਹਨ ਖੇਤੀ ਅਗਲੀ ਖ਼ਬਰ ਭਾਜਪਾ ਦੇ ਸੰਗਰੂਰ ਦਫਤਰ ’ਤੇ ਪੈਟਰੋਲ ਬੰਬ ਸੁੱਟਣ ਦੇ ਮਾਮਲੇ ਵਿੱਚ ਗ੍ਰਿਫਤਾਰ ਦੋ ਜਣਿਆਂ ਨੂੰ 14 ਦਿਨਾਂ ਦੇ ਜੁਡੀਸ਼ੀਅਲ...
Ad Position 24
No active advertisement