05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਅਕਾਲੀ ਦਲ ਨੂੰ ਬੂਥ ਪੱਧਰ ’ਤੇ ਲਾਮਬੰਦ ਤੇ ਮਜ਼ਬੂਤ ਕਰਨ ਲਈ ਪਾਰਟੀ ਦੀਆਂ ਮੀਟਿੰਗਾਂ ਜਾਰੀ ਹਨ - ਗੁਲਜ਼ਾਰੀ ਮੂਨਕ

ਸੁਨਾਮ ਊਧਮ ਸਿੰਘ ਵਾਲਾ, 4 ਅਗਸਤ (ਰੁਪਿੰਦਰ ਸਿੰਘ ਸੱਗੂ) - ਖਡਿਆਲ ਰੋਡ ਸੁਨਾਮ ਵਿਖੇ ਦਿੜ੍ਹਬਾ ਹਲਕੇ ਨਾਲ ਸਬੰਧਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਵਰਕਰਾਂ ਨੂੰ ਬੂਥ ਪੱਧਰ ਤੇ ਲਾਮਬੰਦ ਤੇ ਮਜ਼ਬੂਤ ਕਰਨ ਲਈ ਅਤੇ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਗੋਵਾਲ ਦੀ ਬਰਸੀ ਦੀਆਂ ਤਿਆਰੀਆਂ ਸਬੰਧੀ ਪਾਰਟੀ ਦੇ ਕੋਆਰਡੀਨੇਟਰ ਤੇ ਸੀਨੀਅਰ ਅਕਾਲੀ ਆਗੂ ਹਰਪਾਲ ਸਿੰਘ ਖਡਿਆਲ ਦੀ ਅਗਵਾਈ ਵਿੱਚ ਇਕ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ’ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।

Ad Position 21
No active advertisement
ਸੰਤ ਲੌਗੋਵਾਲ ਦੀ ਬਰਸੀ ਸਬੰਧੀ ਪਾਰਟੀ ਵਰਕਰਾਂ ਦੀ ਹੋਈ ਮੀਟਿੰਗ ਪਿੰਡ ਘਾਬਦਾਂ ਨੇੜਲਾ ਪੁਲ ਜਿੱਥੇ ਬਰਸਾਤਾਂ ਦੌਰਾਨ ਪਾਣੀ ਪੁਲ ਦੇ ਉੱਪਰ ਦੀ ਹੋ ਜਾਂਦਾ ਹੈ। (ਸੱਜੇ) ਪਿੰਡ ਖੇੜੀ ਚੰਦਵਾ ਨੇੜਲੇ ਪੁਲ ਦੀ ਖਸਤਾ ਹਾਲਤ ਦਾ ਦ੍ਰਿਸ਼। ਤਸਵੀਰਾਂ: ਮੁਕੇਸ਼ ਕੁਮਾਰ ਵਿਧਾਇਕਾਂ ਨਰਿੰਦਰ ਕੌਰ ਭਰਾਜ ਵਿਧਾਨ ਸਭਾ ਸੈਸ਼ਨ ਦੌਰਾਨ ਅਪਣੇ ਸਵਾਲ ਉਠਾਉਂਦੇ ਹੋਏ। ਸੁਨਾਮ ਦੇ ਖਡਿਆਲ ਰੋਡ ਤੇ ਅਕਾਲੀ ਦਲ ਬਾਦਲ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਗੁਲਜਾਰੀ ਸਿੰਘ ਮੂਨਕ। ਤਸਵੀਰ: ਰੁਪਿੰਦਰ ਸਿੰਘ ਸੱਗੂ 05-08-2026
ਸੁਨਾਮ ਊਧਮ ਸਿੰਘ ਵਾਲਾ, 4 ਅਗਸਤ (ਰੁਪਿੰਦਰ ਸਿੰਘ ਸੱਗੂ) - ਖਡਿਆਲ ਰੋਡ ਸੁਨਾਮ ਵਿਖੇ ਦਿੜ੍ਹਬਾ ਹਲਕੇ ਨਾਲ ਸਬੰਧਿਤ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪਾਰਟੀ ਵਰਕਰਾਂ ਨੂੰ ਬੂਥ ਪੱਧਰ ਤੇ ਲਾਮਬੰਦ ਤੇ ਮਜ਼ਬੂਤ ਕਰਨ ਲਈ ਅਤੇ 20 ਅਗਸਤ ਨੂੰ ਸੰਤ ਹਰਚੰਦ ਸਿੰਘ ਲੌਗੋਵਾਲ ਦੀ ਬਰਸੀ ਦੀਆਂ ਤਿਆਰੀਆਂ ਸਬੰਧੀ ਪਾਰਟੀ ਦੇ ਕੋਆਰਡੀਨੇਟਰ ਤੇ ਸੀਨੀਅਰ ਅਕਾਲੀ ਆਗੂ ਹਰਪਾਲ ਸਿੰਘ ਖਡਿਆਲ ਦੀ ਅਗਵਾਈ ਵਿੱਚ ਇਕ ਭਰਵੀਂ ਮੀਟਿੰਗ ਕੀਤੀ ਗਈ। ਇਸ ਮੌਕੇ ’ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ। ਇਸ ਮੌਕੇ ਤੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਨੇ ਕਿਹਾ ਕਿ ਸੰਤ ਹਰਚੰਦ ਸਿੰਘ ਲੌਗੋਵਾਲ ਜੀ ਦੀ ਬਰਸੀ ਸਬੰਧੀ ਪਾਰਟੀ ਵੱਲੋਂ ਤਿਆਰੀਆਂ ਬਹੁਤ ਜ਼ੋਰਾਂ ਤੇ ਚੱਲ ਰਹੀਆਂ ਹਨ ਅਤੇ ਇਸ ਮੌਕੇ ਬਰਸੀ ਸਮਾਗਮ ਵਿੱਚ ਦਿੜਬਾ ਹਲਕੇ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਨਗੇ। ਉਨ੍ਹਾਂ ਕਿਹਾ ਕਿ ਪਾਰਟੀ ਨੂੰ ਬੂਥ ਪੱਧਰ ਮਜ਼ਬੂਤ ਤੇ ਲਾਮਬੰਦ ਕਰਨ ਲਈ ਵੀ ਹਲਕੇ ਅੰਦਰ ਪਾਰਟੀ ਵਰਕਰਾਂ ਦੀਆਂ ਮੀਟਿੰਗਾਂ ਜਾਰੀ ਹਨ ਉਨ੍ਹਾਂ ਇਸ ਮੌਕੇ ’ਤੇ ਕਿਹਾ ਕਿ ਪਾਰਟੀ ਵਰਕਰ ਵੱਡੀ ਗਿਣਤੀ ਵਿੱਚ ਸੰਤਾਂ ਦੀ ਬਰਸੀ ਤੇ ਵੱਡੀ ਗਿਣਤੀ ਵਿੱਚ ਕਾਫਲਿਆਂ ਦੇ ਰੂਪ ਵਿੱਚ ਸ਼ਮੂਲੀਅਤ ਕਰਨਗੇ। ਇਸ ਮੌਕੇ ਤੇ ਹਰਪਾਲ ਸਿੰਘ ਖਡਿਆਲ ਨੇ ਵੀ ਸਾਰਿਆਂ ਧੰਨਵਾਦ ਕਰਦਿਆਂ ਪਾਰਟੀ ਦੇ ਹਲਕਾ ਇੰਚਾਰਜ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਵੱਡੇ ਕਾਫਲੇ ਨਾਲ ਸੰਤਾਂ ਦੀ ਬਰਸੀ ਤੇ ਨਤਮਸਤਕ ਹੋਣ ਲਈ ਜਾਣਗੇ। ਇਸ ਮੌਕੇ ਤੇ ਤੇਜਿੰਦਰ ਸਿੰਘ ਸੰਘਰੇੜੀ ਜਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕੁਲਦੀਪ ਸਿੰਘ ਝਿੰਜਰ ਪ੍ਰਧਾਨ ਐਸ ਓ ਆਈ ਮਾਲਵਾ ਜ਼ੋਨ, ਮਾਸਟਰ ਬਲਵਿੰਦਰ ਸਿੰਘ ਕੌਹਰੀਆ, ਭੁਪਿੰਦਰ ਸਿੰਘ ਸਿੱਧੂ, ਸੁਭਾਸ਼ ਗੋਇਲ ਦਿੜ੍ਹਬਾ, ਸਤਿਗੁਰ ਸਿੰਘ ਘੁਮਾਣ, ਮਾਸਟਰ ਅਮਰੀਕ ਸਿੰਘ,ਬਿੱਕਰ ਸਿੰਘ ਪਾਟਿਆਂਵਾਲੀ ਸਰਕਲ ਪ੍ਰਧਾਨ, ਗੁਰਦੀਪ ਸਿੰਘ ਗਾਗਾ ਸਰਕਲ ਪ੍ਰਧਾਨ, ਜਗਸੀਰ ਸਿੰਘ ਜੱਗਾ ਸਰਪੰਚ ਛਾਜਲਾ, ਉਪਿੰਦਰਜੀਤ ਸਿੰਘ ਹਨੀ ਛਾਜਲੀ, ਸ਼੍ਰੀ ਰਾਮ ਛਾਜਲੀ, ਮੋਤੀ ਸਿੰਘ ਸੂਲਰ ਘਰਾਟ,ਬੀਬੀ ਹਰਜਿੰਦਰ ਕੌਰ ਨੰਗਲਾ, ਮੇਜਰ ਸਿੰਘ ਗੁੱਜਰਾਂ ਸਰਕਲ ਪ੍ਰਧਾਨ, ਜੱਗਰ ਸਿੰਘ ਖਨਾਲ ਸਰਕਲ ਪ੍ਰਧਾਨ,ਬਲਜਿੰਦਰ ਸਿੰਘ ਵਿੱਕੀ ਸਰਕਲ ਪ੍ਰਧਾਨ ਗੁਰਲਾਲ ਸਿੰਘ ਫਤਿਹਗੜ ਸਰਕਲ ਪ੍ਰਧਾਨ, ਗੁਰਦੀਪ ਸਿੰਘ ਛਾਹੜ ਸਰਕਲ ਪ੍ਰਧਾਨ, ਅਮਰੀਕ ਸਿੰਘ ਮਾਨ ਉਭਿਆ, ਜੋਤੀ ਸਰਪੰਚ ਰੱਤਾ ਖੇੜਾ, ਕੇਵਲ ਸਿੰਘ ਡਸਕਾ, ਕਸਮੀਰ ਸਿੰਘ ਖਡਿਆਲ, ਝੰਡਾ ਸਿੰਘ ਖੇਤਲਾ, ਸੁਖਜਿੰਦਰ ਸਿੰਘ ਸੁੱਖੀ, ਨਿਰਮਲ ਸਿੰਘ ਕਾਲਾ , ਹੁਸਨ ਛਾਜਲੀ ਅਤੇ ਗਗਨਦੀਪ ਸਿੰਘ ਗੰਢੂਆ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਆਗੂ ਤੇ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਲੋਹਾਰ ਮਾਜਰਾ ਵਿਖੇ ਧੂਮਧਾਮ ਨਾਲ ਮਨਾਇਆ ‘ਤੀਆਂ ਦਾ ਤਿਉਹਾਰ’ ਅਗਲੀ ਖ਼ਬਰ ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਸ਼ੈਲਰ ਮਾਲਕਾਂ ਦੀ ਬੈਠਕ 8 ਨੂੰ
Ad Position 24
No active advertisement