05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਸੰਗਰੂਰ ਅਤੇ ਮਲੇਰਕੋਟਲਾ ਜ਼ਿਲ੍ਹਿਆਂ ਦੇ ਸ਼ੈਲਰ ਮਾਲਕਾਂ ਦੀ ਬੈਠਕ 8 ਨੂੰ

ਸੰਗਰੂਰ, 4 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਦੇ ਗੋਦਾਮਾਂ ਵਿੱਚੋਂ ਚੌਲ ਹੌਲੀ ਰਫਤਾਰ ਨਾਲ ਚੁੱਕੇ ਜਾਣ ਦੇ ਕਾਰਨ ਸੈਲਰਾਂ ਵਿੱਚ ਪਏ ਝੋਨੇ ਦੀ ਰੁਕ ਰੁਕ ਕੇ ਹੋ ਰਹੀ ਮਿਲਿੰਗ ਦੇ ਚੱਲਦਿਆਂ ਸੈਲਰ ਮਾਲਕਾਂ ਦੀਆਂ ਪਰੇਸ਼ਾਨੀਆਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਗੱਲ ਪਿਛਲੇ ਸਾਲ ਦੇ ਝੋਨੇ ਦੀ ਹੀ ਕੀਤੀ ਜਾਵੇ ਤਾਂ ਸੈਲਰਾਂ ਵਿੱਚ ਅਜੇ ਵੀ 20 ਪ੍ਰਤੀਸ਼ਤ ਦੇ ਕਰੀਬ ਝੋਨਾ ਮਿਲਿੰਗ ਦੀ ਇੰਤਜ਼ਾਰ ਕਰ ਰਿਹਾ ਹੈ ਜਦੋਂ ਕਿ ਅਗਲੇ ਸੀਜ਼ਨ ਦਾ ਝੋਨਾ ਦੋ- ਢਾਈ ਮਹੀਨਿਆਂ ਨੂੰ ਸੈਲਰਾਂ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ।

Ad Position 21
No active advertisement
ਅਜੀਤ ਡੈਸਕ 05-08-2026
ਸੰਗਰੂਰ, 4 ਅਗਸਤ (ਧੀਰਜ ਪਸ਼ੌਰੀਆ) - ਪੰਜਾਬ ਦੇ ਗੋਦਾਮਾਂ ਵਿੱਚੋਂ ਚੌਲ ਹੌਲੀ ਰਫਤਾਰ ਨਾਲ ਚੁੱਕੇ ਜਾਣ ਦੇ ਕਾਰਨ ਸੈਲਰਾਂ ਵਿੱਚ ਪਏ ਝੋਨੇ ਦੀ ਰੁਕ ਰੁਕ ਕੇ ਹੋ ਰਹੀ ਮਿਲਿੰਗ ਦੇ ਚੱਲਦਿਆਂ ਸੈਲਰ ਮਾਲਕਾਂ ਦੀਆਂ ਪਰੇਸ਼ਾਨੀਆਂ ਘਟਣ ਦਾ ਨਾਮ ਨਹੀਂ ਲੈ ਰਹੀਆਂ ਹਨ। ਗੱਲ ਪਿਛਲੇ ਸਾਲ ਦੇ ਝੋਨੇ ਦੀ ਹੀ ਕੀਤੀ ਜਾਵੇ ਤਾਂ ਸੈਲਰਾਂ ਵਿੱਚ ਅਜੇ ਵੀ 20 ਪ੍ਰਤੀਸ਼ਤ ਦੇ ਕਰੀਬ ਝੋਨਾ ਮਿਲਿੰਗ ਦੀ ਇੰਤਜ਼ਾਰ ਕਰ ਰਿਹਾ ਹੈ ਜਦੋਂ ਕਿ ਅਗਲੇ ਸੀਜ਼ਨ ਦਾ ਝੋਨਾ ਦੋ- ਢਾਈ ਮਹੀਨਿਆਂ ਨੂੰ ਸੈਲਰਾਂ ਵਿੱਚ ਆਉਣਾ ਸ਼ੁਰੂ ਹੋ ਜਾਵੇਗਾ। ਇਸ ਸਬੰਧੀ ਅਜੀਤ ਨਾਲ ਗੱਲਬਾਤ ਕਰਦਿਆਂ ਜ਼ਿਲ੍ਹਾ ਸੰਗਰੂਰ ਅਤੇ ਮਲੇਰਕੋਟਲਾ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਬੁੱਟਰ ਨੇ ਅਜੀਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਝੋਨੇ ਦੇ ਨਵੇਂ ਸੀਜਨ 2026-27 ਲਈ ਐਫਸੀਆਈ ਵੱਲੋਂ ਗੋਦਾਮਾਂ ਵਿੱਚ 10 ਪ੍ਰਤੀਸ਼ਤ ਟੋਟੇ ਵਾਲਾ ਚੌਲ ਲਗਵਾਇਆ ਜਾਵੇਗਾ ਜਦੋਂ ਕਿ ਪਿਛਲੇ ਸਾਲਾਂ ਤੋਂ ਗੋਦਾਮਾਂ ਵਿੱਚ 25 ਪ੍ਰਤੀਸ਼ਤ ਟੋਟੇ ਵਾਲਾ ਚੌਲ ਲਗਵਾਇਆ ਜਾ ਰਿਹਾ ਹੈ। ਇਸ ਨਾਲ ਸ਼ੈਲਰ ਮਾਲਕਾਂ ਦੀਆਂ ਚਿੰਤਾਵਾਂ ਵੱਧ ਗਈਆਂ ਹਨ। ਲੋਕਲ ਸੈਲਰ ਐਸੋਸੀਏਸ਼ਨ ਦੇ ਪ੍ਰਧਾਨ ਵਰਿੰਦਰਪਾਲ ਸਿੰਘ ਟੀਟੂ ਨੇ ਦੱਸਿਆ ਕਿ ਇਸ ਮੁੱਦੇ ਤੇ ਵਿਚਾਰਾਂ ਕਰਨ ਲਈ ਸੈਲਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਤਰਸੇਮ ਸੈਣੀ ਵੱਲੋਂ ਵੱਖ-ਵੱਖ ਜ਼ਿਲਿਆਂ ਵਿੱਚ ਬੈਠਕਾਂ ਕੀਤੀਆਂ ਜਾ ਰਹੀਆਂ ਹਨ ਜਿਸ ਦੀ ਲੜੀ ਤਹਿਤ ਜਿਲਾ ਸੰਗਰੂਰ ਅਤੇ ਮਲੇਰਕੋਟਲਾ ਦੀ ਬੈਠਕ 8 ਅਗਸਤ ਨੂੰ ਸੰਗਰੂਰ ਵਿਖੇ ਹੋਵੇਗੀ। ਹਰਦੀਪ ਸਿੰਘ ਬੁੱਟਰ ਅਤੇ ਵਰਿੰਦਰ ਪਾਲ ਸਿੰਘ ਟੀਟੂ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਸੈਲਰਾਂ ਨੂੰ ਮਿਲਿੰਗ ਦਾ ਚਾਰਜ ਸਿਰਫ 10 ਰੁਪਏ ਕੁਇੰਟਲ ਹੀ ਦਿੱਤਾ ਜਾ ਰਿਹਾ ਹੈ ਜਦੋਂ ਕਿ ਮੱਧ ਪ੍ਰਦੇਸ਼ ਵਰਗੇ ਸੂਬਿਆਂ ਵਿੱਚ ਮੀਲਿੰਗ ਦਾ ਚਾਰਜ ਇਸ ਤੋਂ ਕਈ ਗੁਣਾ ਵੱਧ ਹੈ। ਹੋ ਰਹੀ ਬੈਠਕ ਵਿੱਚ ਸਭ ਤਰ੍ਹਾਂ ਦੇ ਮੁੱਦੇ ਵਿਚਾਰੇ ਜਾਣਗੇ। ਇਸ ਮੌਕੇ ਨਰਿੰਦਰ ਕੁਮਾਰ ਭਵਾਨੀਗੜ੍ਹ,ਪਰਮਜੀਤ ਅਮਰਗੜ੍ਹ, ਰਾਜੇਸ਼ ਕੁਮਾਰ ਗਾਂਧੀ, ਸੁਰੇਸ਼ ਜਿੰਦਲ ਧੂਰੀ, ਜਿਮੀ ਲੱਕੀ ਅਤੇ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਨੂੰ ਬੂਥ ਪੱਧਰ ’ਤੇ ਲਾਮਬੰਦ ਤੇ ਮਜ਼ਬੂਤ ਕਰਨ ਲਈ ਪਾਰਟੀ ਦੀਆਂ ਮੀਟਿੰਗਾਂ ਜਾਰੀ ਹਨ - ਗੁਲਜ਼ਾਰੀ ਮੂਨਕ ਅਗਲੀ ਖ਼ਬਰ ਔਰਗੈਨਿਕ ਖੇਤੀ ਨਾਲ ਮਿਸਾਲ ਬਣੇ ਜਸਵੀਰ ਸਿੰਘ, ਚਾਰ ਸਾਲਾਂ ਤੋਂ ਬਿਨਾਂ ਰਸਾਇਣਕ ਖਾਦਾਂ ਕਰ ਰਹੇ ਹਨ ਖੇਤੀ
Ad Position 24
No active advertisement