05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪਿੰਡ ਛਪਾਰ ਵਿਖੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਵੱਲੋਂ ਮੁਫਤ ਸਿਲਾਈ ਸੈਂਟਰ ਆਰੰਭ

ਅਹਿਮਦਗੜ, 4 ਅਗਸਤ (ਖੇੜਾ, ਮਹੋਲੀ) - ਪਿੰਡ ਛਪਾਰ ਵਿਖੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਵੱਲੋਂ ਪਿੰਡ ਦੀਆਂ ਬੱਚੀਆਂ ਨੂੰ ਸਲਾਈ ਸਿਖਾਉਣ ਦੇ ਮੰਤਵ ਨਾਲ ਪਿੰਡ ਛਪਾਰ ਵਿਖੇ ਮੁਫਤ ਸਿਲਾਈ ਸੈਂਟਰ ਖੋਲਿਆ ਗਿਆ । ਜਿਸ ਦਾ ਉਦਘਾਟਨ ਹੈਪੀ ਬਾਬਾ ਛਪਾਰ ਵੱਲੋਂ ਕੀਤਾ ਗਿਆ।

Ad Position 21
No active advertisement
ਅਜੀਤ ਡੈਸਕ 05-08-2026
ਅਹਿਮਦਗੜ, 4 ਅਗਸਤ (ਖੇੜਾ, ਮਹੋਲੀ) - ਪਿੰਡ ਛਪਾਰ ਵਿਖੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਵੱਲੋਂ ਪਿੰਡ ਦੀਆਂ ਬੱਚੀਆਂ ਨੂੰ ਸਲਾਈ ਸਿਖਾਉਣ ਦੇ ਮੰਤਵ ਨਾਲ ਪਿੰਡ ਛਪਾਰ ਵਿਖੇ ਮੁਫਤ ਸਿਲਾਈ ਸੈਂਟਰ ਖੋਲਿਆ ਗਿਆ । ਜਿਸ ਦਾ ਉਦਘਾਟਨ ਹੈਪੀ ਬਾਬਾ ਛਪਾਰ ਵੱਲੋਂ ਕੀਤਾ ਗਿਆ। ਹੈਪੀ ਬਾਬਾ ਛਪਾਰ ਨੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ ਵੱਲੋਂ ਪਿੰਡ ਦੀਆਂ ਬੱਚੀਆਂ ਲਈ ਇਸ ਪਰਉਪਕਾਰ ਦੇ ਕਾਰਜ ਲਈ ਸਲਾਂਘਾ ਕੀਤੀ ਅਤੇ ਧੰਨਵਾਦ ਕੀਤਾ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਨੇ ਦੱਸਿਆ ਕਿ ਭਾਵੇਂ ਇਹ ਨਿੱਜੀ ਤੌਰ ’ਤੇ ਮੁਫਤ ਸਿਲਾਈ ਸੈਂਟਰ ਖੋਲਿਆ ਗਿਆ ਹੈ ਪਰ ਇਸ ਵਿੱਚ ਸਿਖਲਾਈ ਲੈਣ ਵਾਲੀਆਂ ਬੱਚੀਆਂ ਅਤੇ ਔਰਤਾਂ ਨੂੰ ਸਰਕਾਰੀ ਤੌਰ ਤੇ ਪ੍ਰਮਾਣ ਪੱਤਰ ਮੁਹੱਈਆ ਕਰਵਾਏ ਜਾਣਗੇ, ਜਿਸ ਨਾਲ ਸਿਲਾਈ ਸਿੱਖਣ ਤੋਂ ਬਾਅਦ ਕਿ ਉਹ ਕਿਤੇ ਵੀ ਆਪਣਾ ਸਿਲਾਈ ਦਾ ਕੰਮ ਚਲਾ ਸਕਦੀਆਂ ਹਨ ਅਤੇ ਆਪਣੀ ਰੋਜੀ ਰੋਟੀ ਆਪ ਕਮਾ ਸਕਦੀਆਂ ਹਨ। ਉਨਾਂ ਦੱਸਿਆ ਕਿ ਸਲਾਈ ਸੈਂਟਰ ਦੇ ਉਦਘਾਟਨ ਮੌਕੇ ਹੀ ਵੱਡੀ ਗਿਣਤੀ ਵਿੱਚ ਬੱਚੀਆਂ ਤੇ ਔਰਤਾਂ ਵੱਲੋਂ ਸਿਲਾਈ ਸਿੱਖਣ ਲਈ ਆਪਣੇ ਨਾਮ ਦਰਜ ਕਰਵਾਏ ਗਏ ਹਨ। ਇਸ ਮੌਕੇ ਸਰਪੰਚ ਕੁਲਦੀਪ ਸਿੰਘ ਬੋਪਾਰਾਏ, ਰਵਿੰਦਰ ਸਿੰਘ ਰੋਮੀ ਛਪਾਰ, ਪੰਚ ਸੁਖਵਿੰਦਰ ਸਿੰਘ, ਪੰਚ ਪਾਲ ਸਿੰਘ, ਪੰਚ ਸੂਬੇਦਾਰ ਮਹਿੰਦਰ ਸਿੰਘ, ਪੰਚ ਜਗਦੇਵ ਸਿੰਘ, ਪੰਚ ਰਛਪਾਲ ਸਿੰਘ, ਪੰਚ ਹਰਬਿੰਦਰ ਸਿੰਘ, ਪੰਚ ਸਵਰਨਜੀਤ ਕੌਰ, ਪੰਚ ਕਿਰਨਦੀਪ ਸ਼ਰਮਾ, ਗੁਰਦੀਪ ਕੌਰ, ਐਰਿਕ ਛਪਾਰ, ਭਰਪੂਰ ਸਿੰਘ, ਡਾਕਟਰ ਪ੍ਰੀਤ ਸਿੰਘ, ਭੁਪਿੰਦਰ ਸਿੰਘ ਗਿੱਲ ਸੈਕਟਰੀ, ਪ੍ਰਧਾਨ ਗੁਰਦੀਪ ਸਿੰਘ, ਪ੍ਰਦੀਪ ਕੁਮਾਰ, ਅੰਮ੍ਰਿਤਪਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹੇ ਦੇ ਲਾਇਨਜ ਕਲੱਬਾਂ ਵਿਚੋਂ ਸਭ ਤੋਂ ਵਧੀਆ ਕਲੱਬ ਪ੍ਰਧਾਨ ਚੁਣੇ ਗਏ ਭੂਪੇਸ਼ ਭਾਰਦਵਾਜ ਅਗਲੀ ਖ਼ਬਰ ਨੌਜਵਾਨਾਂ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ - ਡੀ.ਐੱਸ.ਪੀ. ਮਾਨਵਜੀਤ ਸਿੰਘ
Ad Position 24
No active advertisement