ਜ਼ਿਲ੍ਹੇ ਦੇ ਲਾਇਨਜ ਕਲੱਬਾਂ ਵਿਚੋਂ ਸਭ ਤੋਂ ਵਧੀਆ ਕਲੱਬ ਪ੍ਰਧਾਨ ਚੁਣੇ ਗਏ ਭੂਪੇਸ਼ ਭਾਰਦਵਾਜ
ਸੰਗਰੂਰ, 4 ਅਗਸਤ (ਧੀਰਜ ਪਸ਼ੌਰੀਆ) - ਲਾਇਨਜ਼ ਕਲੱਬ ਸੰਗਰੂਰ ਰਾਇਲ ਦੇ ਪ੍ਰਧਾਨ ਭੂਪੇਸ਼ ਭਾਰਦਵਾਜ ਨੂੰ ਲਾਇਨਿਸਟਿਕ ਵਰ੍ਹਾ 2025–2026 ਲਈ ਡਿਸਟ੍ਰਿਕਟ 321-ਐੱਫ ਦੇ ਸਮੂਹ ਲਾਇਨਜ਼ ਕਲੱਬਾਂ ਵਿੱਚੋਂ “ਬੈਸਟ ਕਲੱਬ ਪ੍ਰੈਜ਼ੀਡੈਂਟ” ਦੇ ਵੱਕਾਰੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਭੂਪੇਸ਼ ਭਾਰਦਵਾਜ਼ ਦੀ ਅਗਵਾਈ ਹੇਠ ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਕਾਰਜ ਕੀਤੇ।
ਸੰਗਰੂਰ, 4 ਅਗਸਤ (ਧੀਰਜ ਪਸ਼ੌਰੀਆ) - ਲਾਇਨਜ਼ ਕਲੱਬ ਸੰਗਰੂਰ ਰਾਇਲ ਦੇ ਪ੍ਰਧਾਨ ਭੂਪੇਸ਼ ਭਾਰਦਵਾਜ ਨੂੰ ਲਾਇਨਿਸਟਿਕ ਵਰ੍ਹਾ 2025–2026 ਲਈ ਡਿਸਟ੍ਰਿਕਟ 321-ਐੱਫ ਦੇ ਸਮੂਹ ਲਾਇਨਜ਼ ਕਲੱਬਾਂ ਵਿੱਚੋਂ “ਬੈਸਟ ਕਲੱਬ ਪ੍ਰੈਜ਼ੀਡੈਂਟ” ਦੇ ਵੱਕਾਰੀ ਸਨਮਾਨ ਨਾਲ ਨਿਵਾਜਿਆ ਗਿਆ ਹੈ। ਭੂਪੇਸ਼ ਭਾਰਦਵਾਜ਼ ਦੀ ਅਗਵਾਈ ਹੇਠ ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਸਮਾਜ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਕਾਰਜ ਕੀਤੇ। ਕਲੱਬ ਵੱਲੋਂ ਖੂਨਦਾਨ ਕੈਂਪ, ਰੁੱਖ ਲਗਾਉਣ ਮੁਹਿੰਮਾਂ, ਸਿਹਤ ਜਾਂਚ ਕੈਂਪ, ਵਾਤਾਵਰਣ ਸੰਭਾਲ, ਸਿੱਖਿਆ ਅਤੇ ਲੋੜਵੰਦਾਂ ਦੀ ਸਹਾਇਤਾ ਸਮੇਤ ਅਨੇਕਾਂ ਲੋਕ ਭਲਾਈ ਪ੍ਰੋਜੈਕਟ ਸਫਲਤਾਪੂਰਵਕ ਕਰਵਾਏ ਗਏ। ਇਨ੍ਹਾਂ ਸੇਵਾ ਕਾਰਜਾਂ, ਬਿਹਤਰੀਨ ਪ੍ਰਬੰਧਨ ਅਤੇ ਟੀਮ ਵਰਕ ਦੇ ਆਧਾਰ ’ਤੇ ਇਹ ਮਾਣਮੱਤਾ ਸਨਮਾਨ ਪ੍ਰਾਪਤ ਹੋਇਆ।ਇਸ ਮੌਕੇ ਭੂਪੇਸ਼ ਭਾਰਦਵਾਜ਼ ਨੇ ਕਿਹਾ ਕਿ ਇਹ ਸਨਮਾਨ ਸਿਰਫ਼ ਉਨ੍ਹਾਂ ਦਾ ਨਹੀਂ, ਸਗੋਂ ਲਾਇਨਜ਼ ਕਲੱਬ ਸੰਗਰੂਰ ਰਾਇਲ ਦੇ ਹਰ ਮੈਂਬਰ ਦੀ ਮਿਹਨਤ, ਸਮਰਪਣ ਅਤੇ ਸੇਵਾ ਭਾਵਨਾ ਦਾ ਨਤੀਜਾ ਹੈ। ਉਨ੍ਹਾਂ ਨੇ ਡਿਸਟ੍ਰਿਕਟ ਗਵਰਨਰ ਅਮ੍ਰਿਤਪਾਲ ਸਿੰਘ ਜੰਡੂ, ਸਮੂਹ ਡਿਸਟ੍ਰਿਕਟ ਟੀਮ ਅਤੇ ਕਲੱਬ ਦੇ ਸਾਰੇ ਮੈਂਬਰਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ।