09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਭਾਖੜਾ ਨਹਿਰ ਦੇ ਕਿਨਾਰਿਆਂ ’ਤੇ ਉੱਗੇ ਪੌਦਿਆਂ ਤੇ ਘਾਹ-ਫੂਸ ਦੀ ਤੁਰੰਤ ਸਫ਼ਾਈ ਕਰਵਾਈ ਜਾਵੇ - ਮਹਾਂਵੀਰ ਸੈਣੀ ਭੁੱਲਣ

ਖਨੌਰੀ, 8 ਅਗਸਤ (ਬਲਵਿੰਦਰ ਸਿੰਘ ਥਿੰਦ) - ਖਨੌਰੀ ਮੰਡੀ ਤੋਂ ਹਰਿਆਣਾ ਦੇ ਟੋਹਾਣਾ ਸ਼ਹਿਰ ਵੱਲ ਪਿੰਡਾਂ ਵਿੱਚੋਂ ਦੀ ਗੁਜ਼ਰਦੀ ਭਾਖੜਾ ਨਹਿਰ ਦੇ ਕਿਨਾਰਿਆਂ ’ਤੇ ਉੱਗੇ ਬੇਲੋੜੇ ਪੌਦਿਆਂ, ਦਰੱਖਤਾਂ ਅਤੇ ਘਾਹ-ਫੂਸ ਕਾਰਨ ਨਹਿਰ ਦੇ ਕਿਨਾਰਿਆਂ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਨਹਿਰ ਵਿਭਾਗ ਵਲੋਂ ਲੰਮੇ ਸਮੇਂ ਤੋਂ ਇਸ ਪਾਸੇ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਸਮੱਸਿਆ ਗੰਭੀਰ ਰੂਪ ਧਾਰਨ ਕਰ ਰਹੀ ਹੈ।

Ad Position 21
No active advertisement
ਖਨੌਰੀ ਵਿਖੇ ਘੱਗਰ ਦਰਿਆ ਵਿੱਚ ਵਹਿ ਰਿਹਾ ਬਰਸਾਤਾਂ ਦਾ ਪਾਣੀ। (ਸੱਜੇ) ਘੱਗਰ ਦਰਿਆ ਵਿੱਚ ਬਰਸਾਤਾਂ ਦਾ ਪਾਣੀ ਮਾਪਣ ਦੇ ਲਈ ਲੱਗਾ ਮਾਪ ਯੰਤਰ। ਤਸਵੀਰਾਂ: ਬਲਵਿੰਦਰ ਸਿੰਘ ਥਿੰਦ ਖਨੌਰੀ -ਟੋਹਾਣਾ ਮਾਰਗ ਦੇ ਕੰਢੇ ਤੇ ਸਥਿਤ ਭਾਖੜਾ ਨਹਿਰ ਦੇ ਕਿਨਾਰਿਆਂ ਅੰਦਰ ਉੱਗੇ ਦਰੱਖਤ ਅਤੇ ਘਾਹ ਫੂਸ ਅਤੇ (ਸੱਜੇ) ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮਹਾਂਵੀਰ ਸੈਣੀ ਭੁੱਲਣ। ਤਸਵੀਰਾਂ: ਬਲਵਿੰਦਰ ਸਿੰਘ ਥਿੰਦ 09-08-2026
ਖਨੌਰੀ, 8 ਅਗਸਤ (ਬਲਵਿੰਦਰ ਸਿੰਘ ਥਿੰਦ) - ਖਨੌਰੀ ਮੰਡੀ ਤੋਂ ਹਰਿਆਣਾ ਦੇ ਟੋਹਾਣਾ ਸ਼ਹਿਰ ਵੱਲ ਪਿੰਡਾਂ ਵਿੱਚੋਂ ਦੀ ਗੁਜ਼ਰਦੀ ਭਾਖੜਾ ਨਹਿਰ ਦੇ ਕਿਨਾਰਿਆਂ ’ਤੇ ਉੱਗੇ ਬੇਲੋੜੇ ਪੌਦਿਆਂ, ਦਰੱਖਤਾਂ ਅਤੇ ਘਾਹ-ਫੂਸ ਕਾਰਨ ਨਹਿਰ ਦੇ ਕਿਨਾਰਿਆਂ ਦੀ ਹਾਲਤ ਦਿਨੋਂ-ਦਿਨ ਖ਼ਰਾਬ ਹੁੰਦੀ ਜਾ ਰਹੀ ਹੈ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਨਹਿਰ ਵਿਭਾਗ ਵਲੋਂ ਲੰਮੇ ਸਮੇਂ ਤੋਂ ਇਸ ਪਾਸੇ ਲੋੜੀਂਦਾ ਧਿਆਨ ਨਾ ਦਿੱਤੇ ਜਾਣ ਕਾਰਨ ਸਮੱਸਿਆ ਗੰਭੀਰ ਰੂਪ ਧਾਰਨ ਕਰ ਰਹੀ ਹੈ। ਲੋਕਾਂ ਨੇ ਮੰਗ ਕੀਤੀ ਹੈ ਕਿ ਨਹਿਰ ਦੇ ਕਿਨਾਰਿਆਂ ਦੀ ਸਫ਼ਾਈ ਅਤੇ ਰੱਖ-ਰਖਾਅ ਦਾ ਕੰਮ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਮਾਜ ਸੇਵਕ ਮਹਾਂਵੀਰ ਸੈਣੀ ਭੁੱਲਣ ਨੇ ਦੱਸਿਆ ਕਿ ਭਾਖੜਾ ਨਹਿਰ ਦੇ ਕਿਨਾਰਿਆਂ ’ਤੇ ਕਈ ਥਾਵਾਂ ’ਤੇ ਆਪਣੇ-ਆਪ ਉੱਗੇ ਪੌਦੇ ਹੁਣ ਵੱਡੇ ਦਰੱਖਤਾਂ ਦਾ ਰੂਪ ਧਾਰ ਚੁੱਕੇ ਹਨ। ਇਨ੍ਹਾਂ ਦੀਆਂ ਜੜ੍ਹਾਂ ਅਤੇ ਵਧ ਰਹੀ ਬਨਸਪਤੀ ਕਾਰਨ ਨਹਿਰ ਦੇ ਕਿਨਾਰਿਆਂ ’ਤੇ ਇੱਟਾਂ ਨਾਲ ਬਣਾਇਆ ਗਿਆ ਫਰਸ਼ ਕਈ ਥਾਵਾਂ ਤੋਂ ਟੁੱਟ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕਈ ਥਾਵਾਂ ’ਤੇ ਕਿਨਾਰਿਆਂ ਵਿੱਚ ਡੂੰਘੇ ਕੱਟ ਅਤੇ ਨੁਕਸਾਨ ਵੀ ਪੈਦਾ ਹੋ ਚੁੱਕੇ ਹਨ, ਪਰ ਘਾਹ-ਫੂਸ ਅਤੇ ਝਾੜੀਆਂ ਕਾਰਨ ਇਹ ਕੱਟ ਸਪੱਸ਼ਟ ਤੌਰ ’ਤੇ ਦਿਖਾਈ ਨਹੀਂ ਦਿੰਦੇ। ਮਹਾਂਵੀਰ ਸੈਣੀ ਭੁੱਲਣ ਨੇ ਕਿਹਾ ਕਿ ਜੇਕਰ ਸਮੇਂ ਸਿਰ ਨਹਿਰ ਦੇ ਕਿਨਾਰਿਆਂ ਦੀ ਸਫ਼ਾਈ ਕਰਵਾ ਕੇ ਇਨ੍ਹਾਂ ਕੱਟਾਂ ਅਤੇ ਕਮਜ਼ੋਰ ਹੋ ਚੁੱਕੇ ਹਿੱਸਿਆਂ ਦੀ ਮੁਰੰਮਤ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿੱਚ ਇਹ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਸਬੰਧਤ ਨਹਿਰ ਵਿਭਾਗ ਤੋਂ ਮੰਗ ਕੀਤੀ ਕਿ ਮਨਰੇਗਾ ਮਜ਼ਦੂਰਾਂ ਦੀ ਸਹਾਇਤਾ ਨਾਲ ਨਹਿਰ ਦੇ ਕਿਨਾਰਿਆਂ ਦੀ ਸਫ਼ਾਈ ਦਾ ਵਿਸ਼ੇਸ਼ ਅਭਿਆਨ ਚਲਾਇਆ ਜਾਵੇ। ਉਨ੍ਹਾਂ ਕਿਹਾ ਕਿ ਸਫ਼ਾਈ ਹੋਣ ਤੋਂ ਬਾਅਦ ਨਹਿਰ ਦੇ ਕਿਨਾਰਿਆਂ ’ਤੇ ਪਏ ਕੱਟ ਅਤੇ ਹੋਰ ਨੁਕਸਾਨ ਸਾਫ਼ ਦਿਖਾਈ ਦੇ ਸਕਣਗੇ ਅਤੇ ਜਿੱਥੇ ਵੀ ਕੋਈ ਵੱਡਾ ਕੱਟ ਜਾਂ ਘਾਰਾ ਨਜ਼ਰ ਆਵੇ, ਉਸ ਨੂੰ ਤੁਰੰਤ ਭਰ ਕੇ ਕਿਨਾਰਿਆਂ ਨੂੰ ਮਜ਼ਬੂਤ ਕੀਤਾ ਜਾ ਸਕੇਗਾ। ਇਸ ਨਾਲ ਨਹਿਰ ਦੇ ਕਿਨਾਰਿਆਂ ਨੂੰ ਹੋਣ ਵਾਲੇ ਹੋਰ ਨੁਕਸਾਨ ਨੂੰ ਰੋਕਣ ਦੇ ਨਾਲ-ਨਾਲ ਕਿਸੇ ਸੰਭਾਵਿਤ ਮੰਦਭਾਗੀ ਘਟਨਾ ਤੋਂ ਵੀ ਬਚਾਅ ਹੋ ਸਕਦਾ ਹੈ। ਨਹਿਰ ਵਿੱਚ ਡਿੱਗੇ ਵਿਅਕਤੀਆਂ ਦੀ ਭਾਲ ਵਿੱਚ ਵੀ ਆਉਂਦੀ ਹੈ ਦਿੱਕਤ ਮਹਾਂਵੀਰ ਸੈਣੀ ਭੁੱਲਣ ਨੇ ਦੱਸਿਆ ਕਿ ਭਾਖੜਾ ਨਹਿਰ ਵਿੱਚ ਕਿਸੇ ਵਿਅਕਤੀ ਦੇ ਡਿੱਗ ਜਾਣ ਜਾਂ ਕੋਈ ਮੰਦਭਾਗੀ ਘਟਨਾ ਵਾਪਰਨ ਤੋਂ ਬਾਅਦ ਜਦੋਂ ਉਸ ਦੇ ਪਰਿਵਾਰਕ ਮੈਂਬਰ ਜਾਂ ਹੋਰ ਲੋਕ ਲਾਪਤਾ ਵਿਅਕਤੀ ਦੀ ਭਾਲ ਲਈ ਨਹਿਰ ਦੇ ਕਿਨਾਰਿਆਂ ’ਤੇ ਪਹੁੰਚਦੇ ਹਨ ਤਾਂ ਉਨ੍ਹਾਂ ਨੂੰ ਪਹਿਲਾਂ ਹੀ ਮਾਨਸਿਕ ਤਣਾਅ ਅਤੇ ਦੁੱਖ ਦਾ ਸਾਹਮਣਾ ਕਰਨਾ ਪੈ ਰਿਹਾ ਹੁੰਦਾ ਹੈ। ਇਸ ਦੇ ਬਾਵਜੂਦ ਕਿਨਾਰਿਆਂ ’ਤੇ ਉੱਗੇ ਘਾਹ-ਫੂਸ, ਝਾੜੀਆਂ ਅਤੇ ਦਰੱਖਤਾਂ ਕਾਰਨ ਲਾਪਤਾ ਵਿਅਕਤੀ ਦੀ ਭਾਲ ਅਤੇ ਲੋੜ ਪੈਣ ’ਤੇ ਲਾਸ਼ ਨੂੰ ਬਾਹਰ ਕੱਢਣ ਵਿੱਚ ਵੀ ਭਾਰੀ ਮੁਸ਼ਕਿਲਾਂ ਪੇਸ਼ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਮੇਂ ਵਿੱਚ ਨਹਿਰ ਦੇ ਕਿਨਾਰਿਆਂ ਦੀ ਸਾਫ਼ - ਸਫ਼ਾਈ ਅਤੇ ਆਉਣ-ਜਾਣ ਲਈ ਢੁਕਵੇਂ ਰਸਤੇ ਦਾ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਜੋ ਭਾਲ ਮੁਹਿੰਮ ਵਿੱਚ ਲੱਗੇ ਲੋਕਾਂ ਨੂੰ ਬੇਲੋੜੀਆਂ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ। ਠਸਕਾ ਤੋਂ ਹਰੀਗੜ੍ਹ ਗੇਹਲਾਂ ਪੁਲਾਂ ਤੱਕ ਕੱਚੀ ਪੱਟੜੀ ਦੀ ਹਾਲਤ ਵੀ ਤਰਸਯੋਗ ਉਨ੍ਹਾਂ ਨਹਿਰ ਦੇ ਕਿਨਾਰਿਆਂ ਦੇ ਨਾਲ ਲੱਗਦੀ ਪਿੰਡ ਠਸਕਾ ਤੋਂ ਪਿੰਡ ਹਰੀਗੜ੍ਹ ਗੇਹਲਾਂ ਦੇ ਪੁਲਾਂ ਵਿਚਕਾਰਲੀ ਕੱਚੀ ਪੱਟੜੀ ਦੀ ਮਾੜੀ ਹਾਲਤ ਵੱਲ ਵੀ ਸਬੰਧਤ ਵਿਭਾਗ ਦਾ ਧਿਆਨ ਦਿਵਾਇਆ। ਉਨ੍ਹਾਂ ਕਿਹਾ ਕਿ ਇਹ ਰਸਤਾ ਵੀ ਘਾਹ-ਫੂਸ ਨਾਲ ਬੁਰੀ ਤਰ੍ਹਾਂ ਬੰਦ ਹੋਇਆ ਪਿਆ ਹੈ ਅਤੇ ਕਈ ਥਾਵਾਂ ’ਤੇ ਵੱਡੇ-ਵੱਡੇ ਟੋਏ ਬਣੇ ਹੋਏ ਹਨ। ਉਨ੍ਹਾਂ ਕਿਹਾ ਕਿ ਜਦੋਂ ਭਾਖੜਾ ਨਹਿਰ ਵਿੱਚ ਕਿਸੇ ਵਿਅਕਤੀ ਦੇ ਡਿੱਗਣ ਦੀ ਘਟਨਾ ਵਾਪਰਦੀ ਹੈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਅਤੇ ਭਾਲ ਕਰਨ ਵਾਲੇ ਲੋਕਾਂ ਨੂੰ ਇਸੇ ਰਸਤੇ ਰਾਹੀਂ ਨਹਿਰ ਦੇ ਕਿਨਾਰੇ ਤੱਕ ਪਹੁੰਚਣਾ ਪੈਂਦਾ ਹੈ। ਅਜਿਹੇ ਹਾਲਾਤ ਵਿੱਚ ਖ਼ਸਤਾ ਹਾਲ ਕੱਚੀ ਪੱਟੜੀ ’ਤੋਂ ਲੰਘਣਾ ਉਨ੍ਹਾਂ ਲਈ ਹੋਰ ਵੀ ਜੋਖ਼ਮ ਭਰਿਆ ਬਣ ਜਾਂਦਾ ਹੈ। ਮਹਾਂਵੀਰ ਸੈਣੀ ਭੁੱਲਣ ਨੇ ਪੰਜਾਬ ਸਰਕਾਰ, ਨਹਿਰ ਵਿਭਾਗ ਅਤੇ ਸਬੰਧਤ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਕਿ ਭਾਖੜਾ ਨਹਿਰ ਦੇ ਕਿਨਾਰਿਆਂ ਅਤੇ ਠਸਕਾ ਤੋਂ ਹਰੀਗੜ੍ਹ ਗੇਹਲਾਂ ਪੁਲਾਂ ਤੱਕ ਕੱਚੀ ਪੱਟੜੀ ਦੀ ਤੁਰੰਤ ਸਫ਼ਾਈ ਕਰਵਾਉਣ ਦੇ ਨਾਲ-ਨਾਲ ਟੋਇਆਂ ਅਤੇ ਕੱਟਾਂ ਨੂੰ ਭਰ ਕੇ ਰਸਤੇ ਨੂੰ ਆਵਾਜਾਈ ਯੋਗ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਇਸ ਕੰਮ ਨੂੰ ਸਿਰਫ਼ ਸੁੰਦਰਤਾ ਜਾਂ ਸਫ਼ਾਈ ਦੇ ਮਾਮਲੇ ਵਜੋਂ ਨਾ ਲਿਆ ਜਾਵੇ, ਸਗੋਂ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਅਹਿਮ ਮਾਮਲੇ ਵਜੋਂ ਦੇਖਦਿਆਂ ਤੁਰੰਤ ਕਾਰਵਾਈ ਕੀਤੀ ਜਾਵੇ।
Ad Position 22
No active advertisement
ਪਿਛਲੀ ਖ਼ਬਰ ਸੂਬਾ ਵਾਸੀਆਂ ਨਾਲ ਕੀਤੇ ਵਾਅਦੇ ਪੂਰੇ ਕਰਨ ’ਚ ਨਾਕਾਮ ‘ਆਪ’ ਸਰਕਾਰ ਹਰ ਮੋਰਚੇ ’ਤੇ ਫੇਲ੍ਹ - ਬੀਬੀ ਅਮਨਦੀਪ ਖੰਗੂੜਾ ਅਗਲੀ ਖ਼ਬਰ ਬਾਬਾ ਗੰਡਾ ਸਿੰਘ ਸਕੂਲ ਦੇ ਖਿਡਾਰੀਆਂ ਨੇ ਜ਼ੋਨਲ ਪੱਧਰ ’ਤੇ ਜਿੱਤੇ ਸੋਨ ਤਗਮੇ
Ad Position 24