08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਸ਼ਹਿਰ ਅੰਦਰ ਉੱਚੀ ਆਵਾਜ਼ ਵਿੱਚ ਗਾਣੇ ਲਗਾ ਕੇ ਘੁੰਮਣ ਵਾਲਾ ਲੰਡੀ ਜੀਪ ਸਮੇਤ ਗ੍ਰਿਫ਼ਤਾਰ

ਸੰਗਰੂਰ, 8 ਅਗਸਤ (ਦਮਨਜੀਤ ਸਿੰਘ) – ਸ਼ਹਿਰ ਸੰਗਰੂਰ ਦੀ ਗੁਰੂ ਨਾਨਕ ਕਲੋਨੀ ਸਥਿਤ 17 ਸੈਕਟਰ ਵਿੱਚ ਲੰਡੀ ਜੀਪ ਉੱਤੇ ਉੱਚੀ ਆਵਾਜ਼ ਵਿੱਚ ਗਾਣੇ ਲਗਾ ਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨ ਨੂੰ ਰੋਕਣ ਗਏ ਪੁਲਿਸ ਮੁਲਾਜ਼ਮ ਨਾਲ ਉਕਤ ਨੌਜਵਾਨ ਵੱਲੋਂ ਹੱਥੋਪਾਈ ਕਰਦਿਆਂ ਮੁਲਾਜ਼ਮ ਦੀ ਵਰਦੀ ਤੱਕ ਫਾੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਸੰਗਰੂਰ ਵਿਖੇ ਸਹਾਇਕ ਥਾਣੇਦਾਰ ਹਰੀਸ਼ ਕੁਮਾਰ ਵੱਲੋਂ ਦਰਜ ਕਰਵਾਏ ਗਏ ਮੁਕੱਦਮੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਖੀ ਇੰਸ: ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੀ.

Ad Position 21
No active advertisement
ਪ੍ਰੋ. ਓਕਾਰ ਸਿੰਘ ਸਿੱਧੂ ਕਲਸ਼ ਯਾਤਰਾ ਦੌਰਾਨ। ਤਸਵੀਰ : ਲਖਵੀਰ ਸਿੰਘ ਧਾਂਦਰਾ ਥਾਣਾ ਸਿਟੀ ਸੰਗਰੂਰ ਪੁਲਿਸ ਵੱਲੋਂ ਕਬਜ਼ੇ ਵਿੱਚ ਲਈ ਗਈ ਜੀਪ ਦੀ ਜਾਰੀ ਕੀਤੀ ਗਈ ਤਸਵੀਰ। ਤਸਵੀਰ: ਮੁਕੇਸ਼ ਕੁਮਾਰ 09-08-2026
ਸੰਗਰੂਰ, 8 ਅਗਸਤ (ਦਮਨਜੀਤ ਸਿੰਘ) – ਸ਼ਹਿਰ ਸੰਗਰੂਰ ਦੀ ਗੁਰੂ ਨਾਨਕ ਕਲੋਨੀ ਸਥਿਤ 17 ਸੈਕਟਰ ਵਿੱਚ ਲੰਡੀ ਜੀਪ ਉੱਤੇ ਉੱਚੀ ਆਵਾਜ਼ ਵਿੱਚ ਗਾਣੇ ਲਗਾ ਕੇ ਹੁੱਲੜਬਾਜ਼ੀ ਕਰਨ ਵਾਲੇ ਨੌਜਵਾਨ ਨੂੰ ਰੋਕਣ ਗਏ ਪੁਲਿਸ ਮੁਲਾਜ਼ਮ ਨਾਲ ਉਕਤ ਨੌਜਵਾਨ ਵੱਲੋਂ ਹੱਥੋਪਾਈ ਕਰਦਿਆਂ ਮੁਲਾਜ਼ਮ ਦੀ ਵਰਦੀ ਤੱਕ ਫਾੜੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਸਿਟੀ ਸੰਗਰੂਰ ਵਿਖੇ ਸਹਾਇਕ ਥਾਣੇਦਾਰ ਹਰੀਸ਼ ਕੁਮਾਰ ਵੱਲੋਂ ਦਰਜ ਕਰਵਾਏ ਗਏ ਮੁਕੱਦਮੇ ਸੰਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਮੁਖੀ ਇੰਸ: ਮਨਪ੍ਰੀਤ ਸਿੰਘ ਨੇ ਦੱਸਿਆ ਕਿ ਪੀ.ਸੀ.ਆਰ. ਸੰਗਰੂਰ ਵਿੱਚ ਤਾਇਨਾਤ ਹਰੀਸ਼ ਕੁਮਾਰ ਵੱਲੋਂ ਬਿਆਨ ਦਰਜ਼ ਕਰਵਾਏ ਗਏ ਹਨ ਕਿ 6 ਅਗਸਤ ਦੀ ਸ਼ਾਮ ਨੂੰ ਉਹ ਪੀ.ਸੀ.ਆਰ. ਇੰਚਾਰਜ਼ ਇੰਸ: ਜੋਗਿੰਦਰ ਸਿੰਘ ਨਾਲ ਸਥਾਨਕ ਲੇਬਰ ਚੌਂਕ ਵਿਖੇ ਮੌਜੂਦ ਸੀ ਤਾਂ ਇੰਸ: ਜੋਗਿੰਦਰ ਸਿੰਘ ਨੂੰ ਕਿਸੇ ਵੱਲੋਂ ਫ਼ੋਨ ਉੱਤੇ ਦੱਸਿਆ ਗਿਆ ਕਿ ਸ਼ਹਿਰ ਦੇ 17 ਸੈਕਟਰ ਵਿਖੇ ਜਿੱਥੇ ਪੜ੍ਹਾਈ ਵਾਲੇ ਇੰਸਟੀਚਿਊਟ ਹਨ, ਇੱਕ ਲੰਡੀ ਜੀਪ ਜਿਸ ਦੇ ਟਾਇਰ ਕਾਫ਼ੀ ਚੌੜੇ ਪਾਏ ਹੋਏ ਹਨ ਅਤੇ ਮੋਡੀਫ਼ਾਈ ਕੀਤੀ ਹੋਈ ਹੈ ਵਿੱਚ ਬੜੀ ਉੱਚੀ ਆਵਾਜ਼ ਵਿੱਚ ਡੈੱਕ ਅਤੇ ਬੂਫ਼ਰ ਲਗਾ ਕੇ ਲੋਫ਼ਰ ਗਰਦੀ ਕਰਦਿਆਂ ਰਾਹਗੀਰਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇੰਸ: ਜੋਗਿੰਦਰ ਸਿੰਘ ਦੀ ਹਦਾਇਤ ਮੁਤਾਬਕ ਹਰੀਸ਼ ਕੁਮਾਰ ਆਪਣੇ ਸਾਥੀ ਕਰਮਚਾਰੀ ਬਲਬੀਰ ਸਿੰਘ ਨੂੰ ਨਾਲ ਲੈ ਕੇ ਮੌਕੇ ਉੱਤੇ ਜਾ ਰਿਹਾ ਸੀ ਤਾਂ 17 ਸੈਕਟਰ ਸਥਿਤ ਕੈਨਰਾ ਬੈਂਕ ਦੇ ਸਾਹਮਣੇ ਉੱਚੀ ਆਵਾਜ਼ ਵਿੱਚ ਗਾਣੇ ਲਗਾਈ ਇੱਕ ਲੰਡੀ ਜੀਪ ਉੱਤੇ ਸਵਾਰ ਦੋ ਨੌਜਵਾਨ ਜਾ ਰਹੇ ਸਨ ਤਾਂ ਮੁਲਾਜ਼ਮਾਂ ਵੱਲੋਂ ਜੀਪ ਚਾਲਕ ਨੂੰ ਰੋਕਣ ਦਾ ਇਸ਼ਾਰਾ ਕਰ ਕੇ ਜੀਪ ਰੁਕਵਾਈ ਗਈ ਅਤੇ ਜਦ ਜੀਪ ਚਾਲਕ ਜੀਪ ਮੋਡੀਫ਼ਾਈ ਕਰਵਾਉਣ, ਉੱਚੀ ਆਵਾਜ਼ ਵਿੱਚ ਡੈੱਕ ਅਤੇ ਬੂਫ਼ਰ ਵਜਾਉਣ ਸਮੇਤ ਰਾਹਗੀਰਾਂ ਨੂੰ ਤੰਗ ਪ੍ਰੇਸ਼ਾਨ ਕਰਨ ਦਾ ਕਾਰਨ ਪੁੱਛਿਆ ਗਿਆ ਅਤੇ ਗੱਡੀ ਦੇ ਕਾਗ਼ਜ਼ਾਤ ਦੀ ਮੰਗ ਕੀਤੀ ਗਈ ਤਾਂ ਉਕਤ ਜੀਪ ਚਾਲਕ ਨੌਜਵਾਨ ਸਹਾਇਕ ਥਾਣੇਦਾਰ ਹਰੀਸ਼ ਕੁਮਾਰ ਨੂੰ ਕਹਿਣ ਲੱਗਾ ਕਿ ਉਹ ਆਪਣੀ ਗੱਡੀ ਦੇ ਕਾਗ਼ਜ਼ ਨਹੀਂ ਵਿਖਾਉਂਦਾ ਤੂੰ ਜੋ ਕਰਨਾ ਹੈ ਕਰ ਲੈ ਫਿਰ ਜੀਪ ਚਾਲਕ ਨੌਜਵਾਨ ਨੂੰ ਹਰੀਸ਼ ਕੁਮਾਰ ਉੱਥੋਂ ਜਾਣ ਤੋਂ ਰੋਕਣ ਲੱਗਾ ਤਾਂ ਜੀਪ ਚਾਲਕ ਨੌਜਵਾਨ ਨੇ ਹਰੀਸ਼ ਕੁਮਾਰ ਨੂੰ ਧੱਕਾ ਮਾਰਿਆ ਅਤੇ ਉਸ ਦੀ ਵਰਦੀ ਦੀ ਡੋਰੀ ਖਿੱਚਦਿਆਂ ਵਰਦੀ ਦਾ ਸ਼ੌਲਡਰ ਪਾੜ ਦਿੱਤਾ ਅਤੇ ਮੌਕੇ ਤੋਂ ਜੀਪ ਭਜਾ ਕੇ ਲੈ ਗਿਆ। ਹਰੀਸ਼ ਕੁਮਾਰ ਵੱਲੋਂ ਆਪਣੇ ਸਾਥੀ ਕਰਮਚਾਰੀ ਨਾਲ ਮੋਟਰਸਾਈਕਲ ਉੱਤੇ ਜੀਪ ਦਾ ਪਿੱਛਾ ਕੀਤਾ ਅਤੇ ਸੜਕ ਉੱਤੇ ਟ੍ਰੈਫ਼ਿਕ ਹੋਣ ਕਾਰਨ ਜੀਪ ਹਰੀਪੁਰਾ ਰੋਡ ਉੱਤੇ ਸਥਿਤ ਵਿੱਕੀ ਜਿੰਮ ਪਾਸ ਰੁਕ ਗਈ। ਹਰੀਸ਼ ਕੁਮਾਰ ਜੀਪ ਚਾਲਕ ਪਾਸ ਗਿਆ ਤਾਂ ਜੀਪ ਚਾਲਕ ਨੌਜਵਾਨ ਨੇ ਉਸ ਨਾਲ ਹੱਥੋਪਾਈ ਕਰਦਿਆਂ ਉਸ ਦੇ ਥੱਪੜ ਮਾਰੇ ਤਾਂ ਇਸੇ ਦੌਰਾਨ ਲੋਕਾਂ ਦਾ ਇਕੱਠ ਹੋ ਗਿਆ ਅਤੇ ਮੌਕੇ ਉੱਤੇ ਪੀ.ਸੀ.ਆਰ.ਇੰਚਾਰਜ਼ ਇੰਸ: ਜੋਗਿੰਦਰ ਸਿੰਘ ਵੀ ਪਹੁੰਚ ਗਏ। ਇੰਸ: ਜੋਗਿੰਦਰ ਸਿੰਘ ਨੇ ਜੀਪ ਚਾਲਕ ਦਾ ਨਾਂਅ ਪਤਾ ਪੁੱਛਿਆ ਜਿਸ ਨੇ ਆਪਣਾ ਨਾਂਅ ਅਭਿਸ਼ੇਕ ਸ਼ਰਮਾ ਅਭੀ ਵਾਸੀ ਨੇੜੇ ਗੌਰਵ ਮਿੱਤਲ ਹਸਪਤਾਲ ਹਰੀਪੁਰਾ ਬਸਤੀ ਹਰਗੋਬਿੰਦ ਨਗਰ ਸੰਗਰੂਰ ਦੱਸਿਆ ਅਤੇ ਇੰਸ: ਜੋਗਿੰਦਰ ਸਿੰਘ ਉਕਤ ਨੌਜਵਾਨ ਨੂੰ ਉਸ ਦੀ ਜੀਪ ਸਮੇਤ ਥਾਣਾ ਸਿਟੀ ਸੰਗਰੂਰ ਲੈ ਆਏ। ਥਾਣਾ ਮੁਖੀ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸਹਾਇਕ ਥਾਣੇਦਾਰ ਹਰੀਸ਼ ਕੁਮਾਰ ਦੇ ਬਿਆਨਾਂ ਉੱਤੇ ਅਭਿਸ਼ੇਕ ਸ਼ਰਮਾ ਅਭੀ ਉੱਤੇ ਥਾਣਾ ਸਿਟੀ ਸੰਗਰੂਰ ਵਿਖੇ ਮੁਕੱਦਮਾ ਦਰਜ਼ ਕਰਦਿਆਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਅਤੇ ਉਸ ਦੀ ਜੀਪ ਨੂੰ ਵੀ ਪੁਲਿਸ ਕਬਜ਼ੇ ਵਿੱਚ ਲੈ ਲਿਆ ਗਿਆ ਹੈ।
Ad Position 22
No active advertisement
ਪਿਛਲੀ ਖ਼ਬਰ ਸੰਗਰੂਰ ਪੁਲਿਸ ’ਚ ਤਾਇਨਾਤ 76 ਮੁਲਾਜ਼ਮਾਂ ਨੂੰ ਮਿਲੀ ਤਰੱਕੀ ਅਗਲੀ ਖ਼ਬਰ ‘ ਸੇਫ ਸਕੂਲ ਵਾਹਨ ਨੀਤੀ’ ਦੀ ਉਲੰਘਣਾ ਕਰਨ ਵਾਲੀਆਂ ਵੈਨਾਂ ਦੇ ਚਲਾਨ ਕੱਟੇ
Ad Position 24