08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਆਦਰਸ਼ ਸਕੂਲ ਐਸੋਸੀਏਸ਼ਨ ਨੇ ਸੰਘਰਸ਼ ਦੇ ਚੌਥੇ ਦਿਨ ਵਿਧਾਇਕਾ ਭਰਾਜ ਦੇ ਘਰ ਬਾਹਰ ਕੀਤਾ ਜ਼ੋਰਦਾਰ ਪ੍ਰਦਰਸ਼ਨ

ਸੰਗਰੂਰ, 8 ਅਗਸਤ (ਅਮਨਦੀਪ ਸਿੰਘ ਬਿੱਟਾ) – ਆਦਰਸ਼ ਸਕੂਲ ਟੀਚਿੰਗ ਅਤੇ ਨਾਨ ਟੀਚਿੰਗ ਐਸੋਸੀਏਸ਼ਨ ਵੱਲੋਂ ਡੀ. ਸੀ.

Ad Position 21
No active advertisement
ਅਜੀਤ ਡੈਸਕ 09-08-2026
ਸੰਗਰੂਰ, 8 ਅਗਸਤ (ਅਮਨਦੀਪ ਸਿੰਘ ਬਿੱਟਾ) – ਆਦਰਸ਼ ਸਕੂਲ ਟੀਚਿੰਗ ਅਤੇ ਨਾਨ ਟੀਚਿੰਗ ਐਸੋਸੀਏਸ਼ਨ ਵੱਲੋਂ ਡੀ.ਸੀ. ਦਫਤਰ ਬਾਹਰ ਵਿੱਢੇ ਸੰਘਰਸ਼ ਦੇ ਚੌਥੇ ਦਿਨ ਸੰਗਰੂਰ ਦੀ ਵਿਧਾਇਕਾ ਨਰਿੰਦਰ ਕੌਰ ਭਰਾਜ ਦੇ ਨਿਵਾਸ ਦੇ ਘਿਰਾਓ ਦਾ ਪ੍ਰੋਗਰਾਮ ਉਲੀਕਿਆ ਗਿਆ। ਯੂਨੀਅਨ ਆਗੂ ਸਲੀਮ ਮੁਹੰਮਦ, ਅਮਰਜੋਤ ਜੋਸ਼ੀ, ਅਮਨਦੀਪ ਸ਼ਾਸ਼ਤਰੀ, ਨਛੱਤਰ ਸਿੰਘ ਦੀ ਅਗਵਾਈ ਹੇਠ ਮੁਲਾਜਮ ਆਪਣੇ ਪੱਕੇ ਮੋਰਚੇ ਡੀ.ਸੀ. ਦਫਤਰ ਤੋਂ ਸੋਹੀਆ ਰੋਡ ਸਥਿਤ ਵਿਧਾਇਕਾ ਭਰਾਜ ਦੇ ਘਰ ਪੁੱਜੇ ਜਿੱਥੇ ਡੀ.ਐਸ.ਪੀ. ਭਵਾਨੀਗੜ੍ਹ ਸਤਨਾਮ ਸਿੰਘ ਦੀ ਅਗਵਾਈ ਹੇਠ ਭਾਰੀ ਪੁਲਿਸ ਬਲ ਨੇ ਉਨ੍ਹਾਂ ਨੂੰ ਰੋਕ ਲਿਆ ਅਤੇ ਪ੍ਰਦਨਸ਼ਕਾਰੀ ਨੇ ਸੜਕ ਉੱਤੇ ਹੀ ਧਰਨਾਂ ਆਰੰਭ ਕਰ ਦਿੱਤਾ। ਪ੍ਰਦਸਨਕਾਰੀਆਂ ਆਗੂਆਂ ਦੀ ਪ੍ਰਸ਼ਾਸਨ ਨੇ ਵਿਧਾਇਕਾ ਨਰਿੰਦਰ ਕੌਰ ਭਰਾਜ ਨਾਲ ਮੀਟਿੰਗ ਕਰਵਾਈ, ਉਸ ਉਪਰੰਤ ਧਰਨੇ ਵਿੱਚ ਆਏ ਵਿਧਾਇਕਾ ਨੇ ਭਰੋਸਾ ਦਿੱਤਾ ਕਿ ਉਹ ਉਨ੍ਹਾਂ ਦੀ ਮੰਗਾਂ ਵਿਧਾਨ ਸਭਾ ਸ਼ੈਸਨ ਦੌਰਾਨ ਸੋਮਵਾਰ ਨੂੰ ਉਠਾਉਣਗੇ। ਵਿਧਾਇਕਾ ਭਰਾਜ ਦੇ ਭਰੋਸੇ ਉਪਰੰਤ ਪ੍ਰਦਸ਼ਨਕਾਰੀਆਂ ਨੇ ਸੋਹੀਆ ਰੋਡ ਤੋਂ ਧਰਨਾ ਚੁੱਕ ਲਿਆ ਅਤੇ ਮੁੱੜ ਆਪਣੇ ਪੱਕੇ ਮੋਰਚੇ ਡੀ.ਸੀ. ਦਫਤਰ ਆ ਕੇ ਡਟ ਗਏ। ਅੱਜ ਨਿਰੰਤਰ ਚੌਥੇ ਦਿਨ ਕਲਮ ਛੋੜ ਹੜਤਾਲ ਦੇ ਚੱਲਦਿਆਂ ਪ੍ਰਦਸ਼ਨਕਾਰੀਆਂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਬਿਨਾ ਕਿਸੇ ਦੇਰੀ ਤੋਂ ਉਨ੍ਹਾਂ ਦੀਆਂ ਮੰਗਾਂ ਨੂੰ ਪ੍ਰਵਾਨ ਕਰੇ। ਯੂਨੀਅਨ ਆਗੂ ਮੱਖਣ ਸਿੰਘ ਵੀਰ, ਗੁਰਪ੍ਰੀਤ ਸਿੰਘ ਕ੍ਰਿਸ਼ਨ, ਸਤਿਨਾਮ ਸਿੰਘ, ਅਨੂ ਸ਼ਰਮਾ, ਅਮਨ ਸ਼ਰਮਾ, ਸੰਦੀਪ ਕੌਰ, ਕਿਰਨ ਸ਼ਰਮਾ, ਸਗਨਪ੍ਰੀਤ ਕੌਰ, ਸੰਦੀਪ ਸਿੰਘ ਚੌਕੇ, ਬਲਵਿੰਦਰ ਸਿੰਘ ਚੌਕੇ, ਜਗਸੀਰ ਸਿੰਘ ਕਾਲੇਕੇ, ਗੁਰਜਿੰਦਰ ਸਿੰਘ ਨੇ ਆਪਣੇ ਸਬੰਧੋਨ ਵਿੱਚ ਕਿਹਾ ਕਿ ਆਦਰਸ਼ ਸਕੂਲਾਂ ਦੇ ਕਰਮਚਾਰੀ ਲੰਬੇ ਸਮੇ ਤੋਂ ਜਾਇਜ ਮੰਗਾਂ ਲਈ ਸੰਘਰਸ਼ ਕਰ ਰਹੇ ਹਨ। ਸਰਕਾਰ ਵੱਲੋਂ ਵਾਰ ਵਾਰ ਭਰੋਸਿਆਂ ਦੇ ਬਾਵਜੂਦ ਵੀ ਮੰਗਾਂ ਦਾ ਠੋਸ ਹੱਲ ਨਾ ਹੋਣ ਕਾਰਨ ਕਰਮਚਾਰੀਆਂ ਨੂੰ ਪੱਕਾ ਮੋਰਚਾ ਲਗਾਉਣ ਅਤੇ ਕਲਮ ਛੋੜ ਹੜਤਾਲ ਕਰਨ ਹੋਣਾ ਪਿਆ ਹੈ। ਆਗੂਆਂ ਨੇ ਸਪੱਸ਼ਟ ਕੀਤਾ ਕਿ ਮੰਗਾਂ ਦਾ ਹੱਲ ਹੁਣ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਕਰਮਚਾਰੀ ਬਗੈਰ ਕਿਸੇ ਟਕਰਾਅ ਦੀ ਬਜਾਇ ਆਪਣੀ ਜਾਇਜ ਮੰਗਾਂ ਦਾ ਸਨਮਾਨਜਨਕ ਸਥਾਈ ਹੱਲ ਚਾਹੁੰਦੇ ਹਨ।
Ad Position 22
No active advertisement
ਪਿਛਲੀ ਖ਼ਬਰ ਅਕਾਲੀ ਆਗੂ ਮਨਵਿੰਦਰ ਬਿੱਨਰ ਨੂੰ ਸਦਮਾ, ਪਿਤਾ ਦਾ ਦਿਹਾਂਤ ਅਗਲੀ ਖ਼ਬਰ ਮਿੱਡ-ਡੇ-ਮੀਲ ਵਰਕਰਜ਼ ਯੂਨੀਅਨ ਪੰਜਾਬ ਵਲੋਂ ਜੇਲ੍ਹ ਭਰੋ ਅੰਦੋਲਨ ਦੀਆਂ ਤਿਆਰੀਆਂ ਨੂੰ ਲੈ ਕੇ ਮੀਟਿੰਗ
Ad Position 24