10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸੰਗਰੂਰ ਦੀ ਸੁੰਦਰ ਬਸਤੀ ਵਿਚਲੇ ਘਰ ਅੰਦਰ ਹੋਈ ਡਕੈਤੀ ਦੇ ਮਾਮਲੇ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਹੋਇਆ ਖ਼ੁਲਾਸਾ

ਸੰਗਰੂਰ, 10 ਅਗਸਤ (ਦਮਨਜੀਤ ਸਿੰਘ)–ਸੰਗਰੂਰ ਦੀ ਸੁੰਦਰ ਬਸਤੀ ਵਿਚਲੇ ਇੱਕ ਘਰ ਅੰਦਰ ਲੰਘੀ 7 ਅਗਸਤ ਦੀ ਰਾਤ ਨੂੰ ਪਿਸਤੌਲ ਦੀ ਨੋਕ ਉੱਤੇ ਹੋਈ ਡਕੈਤੀ ਦੇ ਮਾਮਲੇ ਵਿੱਚ ਸੰਗਰੂਰ ਪੁਲਿਸ ਨੇ ਵੱਡਾ ਖ਼ੁਲਾਸਾ ਕਰਦਿਆਂ ਘਰ ਵਿੱਚ ਹੀ ਰਹਿੰਦੇ ਇੱਕ ਵਿਅਕਤੀ ਨੂੰ ਉਸ ਦੇ 2 ਹੋਰਨਾਂ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਲੁੱਟ ਦਾ ਸਾਰਾ ਸਾਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਐਸ.

Ad Position 21
No active advertisement
ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਐਸ.ਪੀ. (ਡੀ) ਦਵਿੰਦਰ ਅੱਤਰੀ ਅਤੇ ਨਾਲ ਹੋਰ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ। ਤਸਵੀਰ: ਮੁਕੇਸ਼ ਕੁਮਾਰ 11-08-2026

ਸੰਗਰੂਰ, 10 ਅਗਸਤ (ਦਮਨਜੀਤ ਸਿੰਘ)–ਸੰਗਰੂਰ ਦੀ ਸੁੰਦਰ ਬਸਤੀ ਵਿਚਲੇ ਇੱਕ ਘਰ ਅੰਦਰ ਲੰਘੀ 7 ਅਗਸਤ ਦੀ ਰਾਤ ਨੂੰ ਪਿਸਤੌਲ ਦੀ ਨੋਕ ਉੱਤੇ ਹੋਈ ਡਕੈਤੀ ਦੇ ਮਾਮਲੇ ਵਿੱਚ ਸੰਗਰੂਰ ਪੁਲਿਸ ਨੇ ਵੱਡਾ ਖ਼ੁਲਾਸਾ ਕਰਦਿਆਂ ਘਰ ਵਿੱਚ ਹੀ ਰਹਿੰਦੇ ਇੱਕ ਵਿਅਕਤੀ ਨੂੰ ਉਸ ਦੇ 2 ਹੋਰਨਾਂ ਸਾਥੀਆਂ ਸਮੇਤ ਗ੍ਰਿਫ਼ਤਾਰ ਕਰਨ ਦੇ ਨਾਲ-ਨਾਲ ਲੁੱਟ ਦਾ ਸਾਰਾ ਸਾਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਐਸ.ਪੀ. (ਡੀ) ਸੰਗਰੂਰ ਦਵਿੰਦਰ ਅੱਤਰੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ 8 ਅਗਸਤ ਨੂੰ ਸਿਮਰਨਜੀਤ ਕੌਰ ਵਾਸੀ ਗਲੀ ਨੰ: 2 ਸੁੰਦਰ ਬਸਤੀ ਵੱਲੋਂ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਲੰਘੀ ਰਾਤ ਨੂੰ ਉਹ ਆਪਣੇ ਘਰ ਵਿੱਚ ਦੇਖਭਾਲ ਲਈ ਰੱਖੇ ਗੁਰਬਾਜ਼ ਸਿੰਘ ਅਤੇ ਉਸ ਦੇ ਪਰਿਵਾਰ ਸਮੇਤ ਮੌਜੂਦ ਸੀ ਤਾਂ ਰਾਤ ਸਮੇਂ ਘਰ ਦਾ ਗੇਟ ਖੜਕਿਆ ਅਤੇ ਜਿੳਂੂ ਹੀ ਗੁਰਬਾਜ਼ ਸਿੰਘ ਨੇ ਗੇਟ ਖੋਲਿ੍ਹਆ ਤਾਂ 2 ਨਾਮਾਲੂਮ ਵਿਅਕਤੀ ਘਰ ਦੇ ਅੰਦਰ ਦਾਖ਼ਲ ਹੋ ਗਏ ਜਿਨ੍ਹਾਂ ਨੇ ਪਿਸਤੌਲ ਵਰਗੀ ਚੀਜ਼ ਵਿਖਾ ਕੇ ਸਿਮਰਨਜੀਤ ਕੌਰ ਅਤੇ ਗੁਰਬਾਜ਼ ਸਮੇਤ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਬੰਦੀ ਬਣਾ ਲਿਆ ਅਤੇ ਘਰ ਵਿੱਚ ਪਏ ਸੋਨੇ ਅਤੇ ਚਾਂਦੀ ਗਹਿਣਿਆਂ ਦੇ ਨਾਲ ਨਾਲ ਨਗਦੀ ਦੀ ਲੁੱਟ ਕਰ ਕੇ ਲੈ ਗਏ ਅਤੇ ਜਾਂਦੇ ਸਮੇਂ ਘਰ ਵਿੱਚ ਲੱਗਿਆ ਸੀ.ਸੀ.ਟੀ.ਵੀ. ਕੈਮਰਾ ਵੀ ਤੋੜ ਕੇ ਆਪਣੇ ਨਾਲ ਲੈ ਕੇ ਉੱਥੋਂ ਫ਼ਰਾਰ ਹੋ ਗਏ। ਐਸ.ਪੀ. ਅੱਤਰੀ ਨੇ ਦੱਸਿਆ ਕਿ ਸਿਮਰਨਜੀਤ ਕੌਰ ਦੇ ਬਿਆਨਾਂ ਦੇ ਆਧਾਰ ਉੱਤੇ ਥਾਣਾ ਸਿਟੀ-1 ਸੰਗਰੂਰ ਵਿਖੇ ਮੁਕੱਦਮਾ ਦਰਜ਼ ਕਰ ਕੇ ਮਾਮਲੇ ਦੀ ਜਾਂਚ ਆਰੰਭੀ ਗਈ। ਉਨ੍ਹਾਂ ਦੱਸਿਆ ਕਿ ਭਾਰੀ ਵਸੋਂ ਵਾਲੇ ਇਲਾਕੇ ਅੰਦਰ ਵਾਪਰੀ ਇਸ ਡਕੈਤੀ ਦੀ ਵਾਰਦਾਤ ਨੂੰ ਬੜੀ ਗੰਭੀਰਤਾ ਨਾਲ ਲੈਂਦਿਆਂ ਐਸ.ਐਸ.ਪੀ. ਸੰਗਰੂਰ ਡਾ: ਰਵਜੋਤ ਗਰੇਵਾਲ ਵੱਲੋਂ ਤੁਰੰਤ ਐਸ.ਪੀ. (ਡੀ) ਦੀ ਨਿਗਰਾਨੀ ਹੇਠ ਸੀ.ਆਈ.ਏ ਸਟਾਫ਼ ਸੰਗਰੂਰ ਅਤੇ ਥਾਣਾ ਸਿਟੀ -1 ਸੰਗਰੂਰ ਦੀਆਂ ਵੱਖ-ਵੱਖ ਟੀਮਾਂ ਬਣਾਈਆਂ ਗਈਆਂ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਆਰੰਭੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਇਸ ਡਕੈਤੀ ਦੀ ਵਾਰਦਾਤ ਨੂੰ ਉਸ ਘਰ ਵਿੱਚ ਹੀ ਰਹਿੰਦੇ ਗੁਰਬਾਜ਼ ਸਿੰਘ ਨੇ ਹੀ ਸਿਮਰਨਜੀਤ ਕੌਰ ਨਾਲ ਵਿਸ਼ਵਾਸਘਾਤ ਕਰਦੇ ਹੋਏ ਆਪਣੇ ਹੋਰ 2 ਸਾਥੀਆਂ ਦਿਲਾਵਰ ਸਿੰਘ ਅਤੇ ਸੁਖਜੀਤ ਸਿੰਘ ਵਾਸੀਅਨ ਮੰਡੀ ਖ਼ੁਰਦ ਥਾਣਾ ਬਾਲਿਆਵਾਲੀ ਜ਼ਿਲ੍ਹਾ ਬਠਿੰਡਾ ਨਾਲ ਮਿਲ ਕੇ ਸਾਜ਼ਿਸ਼ ਤਹਿਤ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਮੁਕੱਦਮੇ ਵਿੱਚ ਗੁਰਬਾਜ਼ ਸਿੰਘ, ਦਿਲਾਵਰ ਸਿੰਘ, ਅਤੇ ਸੁਖਜੀਤ ਸਿੰਘ ਨੂੰ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ। ਐਸ.ਪੀ. ਅੱਤਰੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਪਾਸੋਂ ਵਾਰਦਾਤ ਮੌਕੇ ਵਰਤਿਆ ਗਿਆ ਮੋਟਰਸਾਇਕਲ, 1 ਖਿਡੌਣਾ ਪਿਸਤੌਲ, 4 ਮੋਬਾਇਲ ਫ਼ੋਨ, ਚਾਂਦੀ ਦੀਆਂ ਝਾਂਜਰਾਂ, 1 ਸੋਨੇ ਦੀ ਚੈਨ, 2 ਸੋਨੇ ਦੇ ਕੜੇ, 1 ਸੋਨੇ ਦੀ ਮੁੰਦਰੀ, 3 ਜੌੜੇ ਟਾਪਸ, 2600 ਰੁਪਏ ਨਗਦੀ ਅਤੇ 2 ਬਨਾਵਟੀ ਹਾਰ ਬਰਾਮਦ ਕਰਵਾਏ ਗਏ। ਉਨ੍ਹਾਂ ਦੱਸਿਆ ਕਿ ਮੁੱਢਲੀ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਗੁਰਬਾਜ਼ ਸਿੰਘ ਗ੍ਰੰਥੀ ਵਜੋਂ ਸੇਵਾਵਾਂ ਨਿਭਾਅ ਰਿਹਾ ਸੀ ਜਿਸ ਨੂੰ ਪਿਛਲੇ ਕਰੀਬ 5-7 ਸਾਲਾਂ ਤੋਂ ਸਿਮਰਨਜੀਤ ਕੌਰ ਨੇ ਬਿਨ੍ਹਾਂ ਕਿਸੇ ਕਿਰਾਏ ਤੋਂ ਪੁੱਤਾਂ ਵਾਂਗ ਪਰਿਵਾਰ ਸਮੇਤ ਆਪਣੇ ਘਰ ਰੱਖਿਆ ਹੋਇਆ ਸੀ ਅਤੇ ਗੁਰਬਾਜ਼ ਸਿੰਘ ਨੇ ਹੀ ਆਪਣੇ ਸਾਥੀਆਂ ਦਿਲਾਵਰ ਸਿੰਘ ਅਤੇ ਸੁਖਜੀਤ ਸਿੰਘ ਨਾਲ ਸਾਜ਼ਬਾਜ਼ ਹੋ ਕੇ ਸਿਮਰਨਜੀਤ ਕੌਰ ਨੂੰ ਲੁੱਟਣ ਦੀ ਸਾਜ਼ਿਸ਼ ਘੜੀ ਗਈ ਸੀ। ਐਸ.ਪੀ.ਅੱੱਤਰੀ ਨੇ ਦੱਸਿਆ ਕਿ ਗੁਰਬਾਜ਼ ਸਿੰਘ ਨੇ ਬੜੇ ਸ਼ਾਤਿਰ ਅੰਦਾਜ਼ ਨਾਲ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਕਿਉਂਕਿ ਡਕੈਤੀ ਸਮੇਂ ਦਿਲਾਵਰ ਅਤੇ ਸੁਖਜੀਤ ਨੇ ਘਰ ਦੀ ਮਾਲਕਣ ਸਿਮਰਨਜੀਤ ਕੌਰ ਸਮੇਤ ਗੁਰਬਾਜ਼ ਨੂੰ ਵੀ ਰੱਸੀ ਨਾਲ ਬੰਨ੍ਹ ਕੇ ਉਸ ਦੀ ਝੂਠੀ ਕੁੱਟਮਾਰ ਕੀਤੀ ਸੀ ਤਾਂ ਜੋ ਕਿਸੇ ਨੂੰ ਵੀ ਗੁਰਬਾਜ਼ ਉੱਤੇ ਸ਼ੱਕ ਨਾ ਹੋ ਸਕੇ। ਉਨ੍ਹਾਂ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਦਿਲਾਵਰ ਅਤੇ ਸੁਖਜੀਤ ਉੱਤੇ ਪਹਿਲਾਂ ਵੀ ਇਰਾਦਾ ਕਤਲ ਅਤੇ ਆਰਮਜ਼ ਐਕਟ ਸਮੇਤ ਹੋਰਨਾਂ ਸੰਗੀਨ ਧਾਰਾਵਾਂ ਤਹਿਤ ਮਾਮਲੇ ਦਰਜ਼ ਹਨ। ਇਸ ਮੌਕੇ ਡੀ.ਐਸ.ਪੀ.(ਆਰ) ਦਲਬੀਰ ਸਿੰਘ ਸਿੱਧੂ, ਥਾਣਾ ਸਿਟੀ -1 ਮੁਖੀ ਇੰਸ: ਸੁਖਦੀਪ ਸਿੰਘ, ਸੀ.ਆਈ.ਏ. ਸਟਾਫ਼ ਇੰਚਾਰਜ਼ ਇੰਸ: ਸੰਦੀਪ ਸਿੰਘ ਅਤੇ ਰੀਡਰ ਸਿਮਰਨਜੀਤ ਸਿੰਘ ਵੀ ਮੌਜੂਦ ਸਨ।

Ad Position 22
No active advertisement
ਪਿਛਲੀ ਖ਼ਬਰ ਫੱਕ ਘੁਟਾਲਾ ਵਿਰੋਧੀ ਐਕਸ਼ਨ ਕਮੇਟੀ ਵਲੋਂ 25 ਅਗਸਤ ਨੂੰ ਡੀ.ਐੱਸ.ਪੀ ਦਫ਼ਤਰ ਦੇ ਘਿਰਾਓ ਦਾ ਐਲਾਨ ਫੱਕ ਘੁਟਾਲੇ ਦੇ ਦੋਸ਼ੀਆਂ... ਅਗਲੀ ਖ਼ਬਰ 13 ਮਈ ਦੇ ਸਮਝੌਤੇ ਨੂੰ ਲਾਗੂ ਨਾ ਕਰਨ ਵਿਰੁੱਧ ਟੋਹਾਣਾ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਪੰਜਵੇਂ ਦਿਨ ਵੀ ਜਾਰੀ
Ad Position 24