11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਸੀਨੀਅਰ ਕਾਂਗਰਸੀ ਲੀਡਰਸ਼ਿਪ ਦੀ ਫੇਰੀ ਤੋਂ ਬਾਅਦ ਹਲਕਾ ਅਮਰਗੜ੍ਹ ਦੇ ‘ਸਿਆਸੀ ਸਮੀਕਰਨ’ ਬਦਲਣ ਲੱਗੇ

ਕੁੱਪ ਕਲਾਂ, 10 ਅਗਸਤ (ਸੁਖਜਿੰਦਰ ਸਿੰਘ ਝੱਲ) - ਬੀਤੇ ਦਿਨੀਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪਾਈ ਫੇਰੀ ਤੋਂ ਬਾਅਦ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਸਿਆਸੀ ਸਰਗਰਮੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਦਰਭ ਅੰਦਰ ’ਉੱਛਲਵੱਟੇ’ ਲੈਣ ਲੱਗੀਆਂ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਸੀਨੀਅਰ ਲੀਡਰਸ਼ਿਪ ਦੀ ਆਮਦ ਮੌਕੇ ਜ਼ਿਲ੍ਹਾ ਕਾਂਗਰਸ ਵੱਲੋਂ ਮਲੇਰਕੋਟਲਾ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਦੇ ਤਹਿਤ ਇੱਕ ਵੱਡਾ ਇਕੱਠ ਕੀਤਾ ਭਾਵੇਂ ਇਸ ਇਕੱਠ ਦੌਰਾਨ ਕਈ ਕਾਂਗਰਸੀ ਆਗੂਆਂ ਦੇ ਵਿੱਚ ਅਨੁਸ਼ਾਸਨਹੀਣਤਾ ਦੀ ਘਾਟ ਵਿਖਾਈ ਦਿੱਤੀ ਪਰ ਉੱਥੇ ਹੀ ਇਹ ਇਕੱਠ ਹਲਕਾ ਦੇ ਕਈ ਕਾਂਗਰਸੀ ਆਗੂਆਂ ਲਈ ਨਵੇਂ ਦਿਸਹੱਦੇ ਸਿਰਜ ਗਿਆ।

Ad Position 21
No active advertisement
ਚੇਅਰਮੈਨ ਗੁਰਜੋਤ ਸਿੰਘ ਢੀਂਡਸਾ ਦੇ ਗ੍ਰਹਿ ਪਿੰਡ ਦੁੱਗਰੀ ਵਿਖੇ ਪਰਿਵਾਰਿਕ ਮਿਲਣੀ ਦੌਰਾਨ ਹਾਜ਼ਰ ਭੁਪੇਸ਼ ਬਘੇਲ, ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਹੋਰ ਸੀਨੀਅਰ ਕਾਂਗਰਸੀ ਆਗੂ। ਤਸਵੀਰ: ਝੱਲ 11-08-2026
ਕੁੱਪ ਕਲਾਂ, 10 ਅਗਸਤ (ਸੁਖਜਿੰਦਰ ਸਿੰਘ ਝੱਲ) - ਬੀਤੇ ਦਿਨੀਂ ਜ਼ਿਲ੍ਹਾ ਮਲੇਰਕੋਟਲਾ ਦੇ ਅੰਦਰ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਪਾਈ ਫੇਰੀ ਤੋਂ ਬਾਅਦ ਵਿਧਾਨ ਸਭਾ ਹਲਕਾ ਅਮਰਗੜ੍ਹ ਦੇ ਅੰਦਰ ਸਿਆਸੀ ਸਰਗਰਮੀਆਂ ਆਗਾਮੀ ਵਿਧਾਨ ਸਭਾ ਚੋਣਾਂ ਦੇ ਸੰਦਰਭ ਅੰਦਰ ’ਉੱਛਲਵੱਟੇ’ ਲੈਣ ਲੱਗੀਆਂ ਹਨ। ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਲ ਸੀਨੀਅਰ ਲੀਡਰਸ਼ਿਪ ਦੀ ਆਮਦ ਮੌਕੇ ਜ਼ਿਲ੍ਹਾ ਕਾਂਗਰਸ ਵੱਲੋਂ ਮਲੇਰਕੋਟਲਾ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਦੇ ਤਹਿਤ ਇੱਕ ਵੱਡਾ ਇਕੱਠ ਕੀਤਾ ਭਾਵੇਂ ਇਸ ਇਕੱਠ ਦੌਰਾਨ ਕਈ ਕਾਂਗਰਸੀ ਆਗੂਆਂ ਦੇ ਵਿੱਚ ਅਨੁਸ਼ਾਸਨਹੀਣਤਾ ਦੀ ਘਾਟ ਵਿਖਾਈ ਦਿੱਤੀ ਪਰ ਉੱਥੇ ਹੀ ਇਹ ਇਕੱਠ ਹਲਕਾ ਦੇ ਕਈ ਕਾਂਗਰਸੀ ਆਗੂਆਂ ਲਈ ਨਵੇਂ ਦਿਸਹੱਦੇ ਸਿਰਜ ਗਿਆ। ਰੈਲੀ ਵਿੱਚ ਸੰਬੋਧਨ ਕਰਨ ਤੋਂ ਬਾਅਦ ਪਾਰਟੀ ਪ੍ਰਧਾਨ ਅਮਰਿੰਦਰ ਰਾਜਾ ਵੜਿੰਗ ਅਤੇ ਪੰਜਾਬ ਦੇ ਇੰਚਾਰਜ ਭੁਪੇਸ਼ ਵੱਲੋਂ ਨੌਜਵਾਨ ਕਾਂਗਰਸੀ ਆਗੂ ਚੇਅਰਮੈਨ ਗੁਰਜੋਤ ਸਿੰਘ ਢੀਂਡਸਾ ਦੇ ਗ੍ਰਹਿ ਪਿੰਡ ਦੁੱਗਰੀ ਵਿਖੇ ਜਾ ਕੇ ਲੰਬਾ ਸਮਾਂ ਗੱਲਬਾਤ ਕੀਤੀ ਗਈ। ‘ਲੋਕਾਈ ਗਲਿਆਰਿਆਂ’ ਅੰਦਰ ਭਾਵੇਂ ਇਸ ਮਿਲਣੀ ਨੂੰ ਪਰਿਵਾਰਕ ਮਿਲਣੀ ਆਖਿਆ ਜਾ ਰਿਹਾ ਹੈ ਪਰ ਜੇਕਰ ਸਿਆਸੀ ਪੰਡਤਾਂ ਅਨੁਸਾਰ ਇਸ ਦੇ ਅਰਥ ਰਾਜਨੀਤਿਕ ਤੌਰ ’ਤੇ ਕੱਢੀਏ ਤਾਂ ਬਿਨਾਂ ਸ਼ੱਕ ਇਹ ਫੇਰੀ ਆਗਾਮੀ ਚੋਣਾਂ ਦੌਰਾਨ ਚੇਅਰਮੈਨ ਗੁਰਜੋਤ ਸਿੰਘ ਢੀਂਡਸਾ ਵਰਗੇ ਨੌਜਵਾਨ ਆਗੂ ਲਈ ‘ਸਿਆਸੀ ਥਾਪੜਾ’ ਮੰਨੀ ਜਾਵੇਗੀ ਕਿਉਂਕਿ ਅੱਜ ਜਦ ਵਿਧਾਨ ਸਭਾ ਚੋਣਾਂ ਦੇ ਅੰਦਰ ਸਿਰਫ਼ ਕੁੱਝ ਮਹੀਨੇ ਬਾਕੀ ਬਚੇਂ ਹਨ ਤਾਂ ਸੀਨੀਅਰ ਲੀਡਰਸ਼ਿਪ ਦਾ ਇੱਕ ਹਲਕੇ ਦੇ ਅੰਦਰ ਕਿਸੇ ਉਸ ਆਗੂ ਦੇ ਘਰ ਜਾ ਕੇ ਜੋ ਹਲਕੇ ਅੰਦਰ ਸੰਭਾਵੀ ਉਮੀਦਵਾਰ ਦੇ ਤੌਰ ’ਤੇ ਵਿਚਰ ਰਿਹਾ ਹੋਵੇ ਨੂੰ ਥਾਪੜਾ ਦੇਣਾ ਆਮ ਨਹੀਂ ਮੰਨਿਆ ਜਾਵੇਗਾ। ਇਕੱਠ ਦੌਰਾਨ ਵੀ ਸੀਨੀਅਰ ਲੀਡਰਸ਼ਿਪ ਵੱਲੋਂ ਗੁਰਜੋਤ ਸਿੰਘ ਢੀਂਡਸਾ ਨੂੰ ਪਹਿਲ ਦੇਣੀ ਉਸ ਪਾਸੇ ਵੱਲ ਇਸ਼ਾਰਾ ਕਰਦਾ ਜੋ ਰਾਜਨੀਤਿਕ ਖੇਤਰ ਦਾ ‘ਅਹਿਮ ਡੰਡਾ’ ਮੰਨਿਆ ਜਾਂਦਾ ਹੈ। ਚੇਅਰਮੈਨ ਗੁਰਜੋਤ ਸਿੰਘ ਢੀਂਡਸਾ ਬੀਤੇ ਡੇਢ ਦਹਾਕੇ ਤੋਂ ਹਲਕਾ ਅਮਰਗੜ੍ਹ ਦੇ ਪਿੰਡ ਦੁੱਗਰੀ ਵਿਖੇ ਆਪਣਾ ਰਹਿਣ ਬਸੇਰਾ ਬਣਾ ਕੇ ਅਵਾਮ ਦੇ ਦੁੱਖ-ਸੁੱਖ ਵਿੱਚ ਸਰੀਕ ਹੁੰਦੇ ਹਨ , ਉੱਥੇ ਹੀ ਉਨ੍ਹਾਂ ਵੱਲੋਂ ਹਲਕੇ ਦੇ ਵੋਟਰਾਂ ਨਾਲ ਆਪਣਾ ਰਿਸ਼ਤਾ ਗੂੜ੍ਹਾ ਕਰ ਲਿਆ ਗਿਆ ਹੈ ਅਤੇ ਇਨ੍ਹਾਂ ਦੀ ਟੀਮ ਦੇ ਅਹਿਮ ਮੈਂਬਰਾਂ ਵਿੱਚ ਜਗਰੂਪ ਸਿੰਘ ਬਿੱਟੂ ਜਲਾਲਗੜ੍ਹ ਅਤੇ ਕੁਲਵਿੰਦਰ ਸਿੰਘ ਗਿੱਲ ਸਾਰਥੀ ਵਜੋਂ ਭੂਮਿਕਾ ਨਿਭਾਉਂਦੇ ਨਜ਼ਰ ਆਉਂਦੇ ਹਨ। ਆਪਣੇ ਆਪ ਦੀ ਪ੍ਰਵਾਹ ਕੀਤੇ ਬਿਨ੍ਹਾਂ ਇਸ ਨੌਜਵਾਨ ਜੁਝਾਰੂ ਆਗੂ ਵੱਲੋਂ ਆਪਣਾ ਪੂਰਾ ਵਕਤ ਆਪਣੇ ਚਾਹੁਣ ਵਾਲਿਆਂ ਨੂੰ ਦਿੱਤਾ ਜਾ ਰਿਹਾ ਹੈ, ਇਹ ਸਾਰਾ ਕੁੱਝ ਪਾਰਟੀ ਹਾਈਕਮਾਂਡ ਦੀ ਨਿਗ੍ਹਾ ਵਿੱਚ ਹੈ। ਮਲੇਰਕੋਟਲਾ ਰੈਲੀ ਦੌਰਾਨ ਜਿੱਥੇ ਹਲਕਾ ਅਮਰਗੜ੍ਹ ਦੇ ਇੱਕ ਵੱਡੇ ਕਾਂਗਰਸੀ ਆਗੂ ਦੀ ਗੈਰ ਹਾਜ਼ਰੀ ਰੜਕਦੀ ਰਹੀ ਉੱਥੇ ਹੀ ਕੁੱਝ ਆਗੂ ਆਪਣੇ ਆਪ ਹਾਸ਼ੀਏ ਚਲੇ ਗਏ। ਰੈਲੀ ਦੌਰਾਨ ਕਈ ਆਗੂ ਇਹ ਵੀ ਕਹਿੰਦੇ ਸੁਣੇ ਗਏ ਚੰਗਾ ਹੋਵੇ ਜੇਕਰ ਪਾਰਟੀ 4-5 ਆਗੂਆਂ ਦੇ ਵਿੱਚੋਂ 2 ਨੂੰ ਛਾਂਟ ਕੇ ਥਾਪੜਾ ਦੇ ਦੇਵੇ ਤਾਂ ਬਾਕੀ ਆਪਣੇ ਆਪ ਆਰਾਮ ਨਾਲ ਘਰ ਬੈਠ ਜਾਣਗੇ ਪਰ ਉਧਰ ਦੂਜੇ ਪਾਸੇ ਪਾਰਟੀ ਪ੍ਰਧਾਨ ਰਾਜਾ ਵੜਿੰਗ ਵੱਲੋਂ ਆਪਣੇ ਸੰਬੋਧਨ ਦੌਰਾਨ ਆਖਿਆ ਕਿ ਸਾਰਿਆਂ ਨੂੰ ਜ਼ੋਰ ਅਜ਼ਮਾਇਸ਼ ਕਰੀ ਜਾਣ ਦਿਓ ਟਿਕਟ ਸਰਵੇ ਕਰਵਾ ਕੇ ਹੀ ਦਿੱਤੀ ਜਾਵੇਗੀ। ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਬੀਬਾ ਨਿਸ਼ਾਂਤ ਅਖ਼ਤਰ ਨੇ ਵੀ ਹਲਕਾ ਅਮਰਗੜ੍ਹ ਦੇ ਅੰਦਰ ਕਿਸੇ ਇੱਕ ਆਗੂ ਨੂੰ ਪਾਰਟੀ ਦੀ ਵਾਗਡੋਰ ਫੜਾਉਣ ਦੀ ਵਕਾਲਤ ਕੀਤੀ। ਕੁੱਝ ਵੀ ਹੋਵੇ ਵਿਧਾਨ ਸਭਾ ਹਲਕਾ ਅਮਰਗੜ੍ਹ ਦਾ ਪਿੰਡ ਦੁੱਗਰੀ ਜਿੱਥੇ ਪਾਰਟੀ ਦੀ ਚੋਟੀ ਦੀ ਲੀਡਰਸ਼ਿਪ ਦੀ ਫੇਰੀ ਤੋਂ ਬਾਅਦ ਸਿਆਸੀ ਸਰਗਰਮੀਆਂ ਦਾ ਕੇਂਦਰ ਬਿੰਦੂ ਬਣਦਾ ਜਾ ਰਿਹਾ ਹੈ।
Ad Position 22
No active advertisement
ਪਿਛਲੀ ਖ਼ਬਰ ਮਾਲੇਰਕੋਟਲਾ-ਪਟਿਆਲਾ ਹਾਈਵੇ ’ਤੇ ਭਿਆਨਕ ਸੜਕ ਹਾਦਸਾ ਟੈਂਪੂ ਨੇ ਈ-ਰਿਕਸ਼ਾ ਨੂੰ ਮਾਰੀ ਟੱਕਰ, ਦੋ ਔਰਤਾਂ ਸਮੇਤ ਚਾਰ ਜਣੇ... ਅਗਲੀ ਖ਼ਬਰ ਜ਼ਿਲ੍ਹਾ ਸੰਗਰੂਰ ਵਿੱਚ ਵੋਟਰ ਸੂਚੀਆਂ ਵਿੱਚੋਂ 56,486 ਨਾਵਾਂ ਉੱਤੇ ਵੱਜੀ ਲਕੀਰ ਜ਼ਿਲ੍ਹੇ ਵਿੱਚ ਰਜਿਸਟਰਡ ਵੋਟਰਾਂ ਦੀ ਗਿਣ...
Ad Position 24