ਕੇ.ਸੀ.ਟੀ. ਕਾਲਜ ਦਾ ਨਤੀਜਾ ਰਿਹਾ ਸ਼ਾਨਦਾਰ
ਚੀਮਾ ਮੰਡੀ, 10 ਅਗਸਤ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੇ ਸੀ ਟੀ ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਵੱਖ-ਵੱਖ ਕੋਰਸਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ, ਜਿਨ੍ਹਾਂ ’ਚ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਅੰਕ ਹਾਸਲ ਕੀਤੇ ਹਨ । ਬੀ.
ਚੀਮਾ ਮੰਡੀ, 10 ਅਗਸਤ (ਗੁਰਜੀਤ ਸਿੰਘ ਚਹਿਲ) - ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਕੇ ਸੀ ਟੀ ਕਾਲਜ ਆਫ਼ ਇੰਜੀਨੀਅਰਿੰਗ ਅਤੇ ਤਕਨਾਲੋਜੀ ਦੇ ਵੱਖ-ਵੱਖ ਕੋਰਸਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ, ਜਿਨ੍ਹਾਂ ’ਚ ਵਿਦਿਆਰਥੀਆਂ ਨੇ ਬਹੁਤ ਹੀ ਸ਼ਾਨਦਾਰ ਅੰਕ ਹਾਸਲ ਕੀਤੇ ਹਨ । ਬੀ.ਟੈੱਕ ਮਕੈਨਿਕਲ ਦੇ ਸਮੈਸਟਰ ਅੱਠਵੇਂ ’ਚ ਮੁਹੰਮਦ ਸ਼ਦਾਵ ਉਸੈਨ ਨੇ ਪਹਿਲਾ ਸਥਾਨ ਹਾਸਲ ਕੀਤਾ, ਵਿਜੈ ਕੁਮਾਰ ਸਿੰਘ ਅਤੇ ਰਿਜ਼ਵਾਨ ਅੰਸਾਰੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਬੀ. ਟੈੱਕ ਇਲੈਕਟ੍ਰੀਕਲ ਦੇ ਸਮੈਸਟਰ ਅੱਠਵੇ ’ਚ ਅਕਾਸ਼ ਸ਼ਰਮਾ ਨੇ ਪਹਿਲਾ ਸਥਾਨ ਜਦੋ ਕਿ ਰਾਦੇਸ਼ ਕੁਮਾਰ ਦੱਤਾ ਅਤੇ ਜੁਗੈਸ਼ ਕੁਮਾਰ ਸੈਣੀ ਨੇ ਦੂਜਾ ਸਥਾਨ ਹਾਸਿਲ ਕੀਤਾ ਹੈ । ਬੀ.ਟੈੱਕ ਸਿਵਿਲ ਦੇ ਸਮੈਸਟਰ ਅੱਠਵੇ ’ਚ ਜਗਤਾਰ ਸਿੰਘ ਨੇ ਪਹਿਲਾ, ਜਗਸੀਰ ਸਿੰਘ ਨੇ ਦੂਜਾ ਸਥਾਨ ਹਾਸਲ ਕੀਤਾ ਅਤੇ ਬੀ.ਟੈੱਕ ਕੰਪਿਊਟਰ ਸਾਇੰਸ ਦੇ ਸਮੈਸਟਰ ਅੱਠਵੇ ’ਚ ਅੰਮ੍ਰਿਤਪਾਲ ਕੌਰ ਨੇ ਪਹਿਲਾ ਸਥਾਨ, ਹਰਸ਼ਦੀਪ ਕੌਰ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕਾਲਜ ਦੇ ਹੋਰਨਾਂ ਵਿਦਿਆਰਥੀਆਂ ਦਾ ਨਤੀਜਾ ਵੀ ਕਾਫੀ ਸ਼ਾਨਦਾਰ ਰਿਹਾ । ਕਾਲਜ ਚੇਅਰਮੈਨ ਮੋਂਟੀ ਗਰਗ ਨੇ ਵਿਦਿਆਰਥੀਆਂ ਦੀ ਇਸ ਉਪਲਬਧੀ ਨੂੰ ਕਾਲਜ ਦੀ ਉੱਚ ਸਿੱਖਿਆ ਗੁਣਵੱਤਾ ਅਤੇ ਅਧਿਆਪਕਾਂ ਦੀ ਮਿਹਨਤ ਦਾ ਸਬੂਤ ਦੱਸਦਿਆਂ ਕਿਹਾ ਕਿ ਕਾਲਜ ਹਮੇਸ਼ਾ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪ੍ਰਤੀਬੱਧ ਹੈ। ਇਸ ਮੌਕੇ ਕਾਲਜ ਦੇ ਜਨਰਲ ਸਕੱਤਰ ਰਾਮ ਗੋਪਾਲ ਗਰਗ, ਕਾਲਜ ਪ੍ਰਧਾਨ ਜਸਵੰਤ ਸਿੰਘ ਵੜੈਚ, ਸਰਪ੍ਰਸਤ ਕਾਮਰੇਡ ਸਤਵੰਤ ਸਿੰਘ ਵੜੈਚ, ਕਾਲਜ ਦੇ ਵਿਭਾਗ ਮੁਖੀ ਕੁਲਦੀਪ ਸਿੰਘ (ਮਕੈਨਿਕਲ), ਮਨੋਜ ਗੋਇਲ (ਇਲੈਕਟ੍ਰਿਕਲ), ਜੁਗਰਾਜ ਸਿੰਘ (ਸਿਵਿਲ), ਰਾਜਦੀਪ ਸਿੰਘ (ਕੰਪਿਊਟਰ ਸਾਇੰਸ) ਨੇ ਵੀ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਹ ਨਤੀਜੇ ਵਿਦਿਆਰਥੀਆਂ ਦੀ ਲਗਨ ਅਤੇ ਅਧਿਆਪਕਾਂ ਦੀ ਸਖ਼ਤ ਮਹਨਤ ਦਾ ਨਤੀਜਾ ਹਨ।