13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-08-2026

ਸਾਹਿਤ ਸਿਰਜਣਾ ਮੰਚ ਵੱਲੋਂ ਵਿਅੰਗ ਲੇਖਕ ਸ਼ਮਸ਼ੇਰ ਸਿੰਘ ਮੱਲ੍ਹੀ ਨਾਲ ਰੂਬਰੂ ਸਮਾਗਮ ਕਰਵਾਇਆ

ਭਵਾਨੀਗੜ੍ਹ, 12 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਥਾਨਕ ਸਾਹਿਤ ਸਿਰਜਣਾ ਮੰਚ ਵੱਲੋਂ ਪੰਜਾਬ ਦੇ ਸਿਰਮੌਰ ਵਿਅੰਗ ਲੇਖਕ ਸ਼ਮਸ਼ੇਰ ਸਿੰਘ ਮੱਲ੍ਹੀ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਾਹਿਤਕਾਰ, ਲੇਖਕ, ਪਾਠਕ ਅਤੇ ਸਰੋਤੇ ਵੱਡੀ ਗਿਣਤੀ ਵਿਚ ਪਹੁੰਚੇ।

Ad Position 21
No active advertisement
ਮੀਟਿੰਗ ਉਪਰੰਤ ਜਾਣਕਾਰੀ ਦਿੰਦੇ ਹੋਏ ਜਨਰਲ ਕੈਟਾਗਰੀ ਵੈਲਫੇਅਰ ਫੈਡਰੇਸ਼ਨ ਦੇ ਆਗੂ। ਤਸਵੀਰ-ਪਵਿੱਤਰ ਸਿੰਘ 13-08-2026
ਭਵਾਨੀਗੜ੍ਹ, 12 ਅਗਸਤ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)-ਸਥਾਨਕ ਸਾਹਿਤ ਸਿਰਜਣਾ ਮੰਚ ਵੱਲੋਂ ਪੰਜਾਬ ਦੇ ਸਿਰਮੌਰ ਵਿਅੰਗ ਲੇਖਕ ਸ਼ਮਸ਼ੇਰ ਸਿੰਘ ਮੱਲ੍ਹੀ ਨਾਲ ਰੂਬਰੂ ਸਮਾਗਮ ਕਰਵਾਇਆ ਗਿਆ। ਜਿਸ ਵਿਚ ਸਾਹਿਤਕਾਰ, ਲੇਖਕ, ਪਾਠਕ ਅਤੇ ਸਰੋਤੇ ਵੱਡੀ ਗਿਣਤੀ ਵਿਚ ਪਹੁੰਚੇ। ਇਸ ਮੌਕੇ ’ਤੇ ਵਿਸ਼ੇਸ਼ ਤੌਰ ’ਤੇ ਪਹੁੰਚੇ ‘ਅਜੀਤ’ ਉਪ ਦਫਤਰ ਦੇ ਇੰਚਾਰਜ ਸੁਖਵਿੰਦਰ ਸਿੰਘ ਫੁੱਲ ਨੇ ਸਮਾਗਮ ਨੂੰ ਸੰਬੋਧਨ ਕਰਦਿਆਂ ਆਪਣੇ ਵਿਚਾਰ ਪੇਸ਼ ਕੀਤੇ। ਸਮਾਗਮ ਦੀ ਪ੍ਰਧਾਨਗੀ ਉੱਘੇ ਗਲਪਕਾਰ ਅਨੋਖ ਸਿੰਘ ਵਿਰਕ ਨੇ ਕੀਤੀ। ਇਸ ਮੌਕੇ ਸ਼ਮਸ਼ੇਰ ਸਿੰਘ ਮੱਲ੍ਹੀ ਨੇ ਸਾਹਿਤਕ ਸਫ਼ਰ ਅਤੇ ਰਚਨਾਤਮਕ ਕਾਰਜਾਂ ਬਾਰੇ ਚਰਚਾ ਕਰਦਿਆਂ ਦੱਸਿਆ ਗਿਆ ਕਿ ਉਹ ਹੁਣ ਤੱਕ ਲਗਭਗ 150 ਤੋਂ ਵੱਧ ਟੈਲੀ ਸ਼ਾਰਟ ਫ਼ਿਲਮਾਂ, 5 ਵੱਡੀਆਂ ਫ਼ੀਚਰ ਫ਼ਿਲਮਾਂ ਅਤੇ ਟੀ.ਵੀ. ਸੀਰੀਅਲਾਂ ਨਾਲ ਜੁੜੇ ਰਹੇ ਹਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ 5000 ਤੋਂ ਵੱਧ ਕਮੇਡੀ ਅਤੇ ਵਿਅੰਗ ਰਚਨਾਵਾਂ, 100 ਲੜੀਵਾਰ ਗੱਪ-ਵਿਅੰਗ ਰੂਪ ਵਾਲੀਆਂ ਕਵਿਤਾਵਾਂ ਅਤੇ ‘ਚਿੱਟੀ ਸਿਉਂਕ’ ਨਾਮਕ ਪੁਸਤਕ ਦੀ ਰਚਨਾ ਕੀਤੀ ਗਈ ਹੈ। ਸ਼ਮਸ਼ੇਰ ਸਿੰਘ ਮੱਲ੍ਹੀ ਨੂੰ ਤਰਨਤਾਰਨ ਵਿਖੇ ਕਮੇਡੀਅਨ ਮੇਹਰ ਮਿੱਤਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ। ਉਹ ਆਪਣੀਆਂ ਰਚਨਾਵਾਂ ਰਾਹੀਂ ਸਮਾਜਿਕ ਬੁਰਾਈਆਂ, ਪਖੰਡਵਾਦ, ਮੌਜੂਦਾ ਸਮਾਜਿਕ ਮੁੱਦਿਆਂ ਅਤੇ ਹਾਸਰਸ ਨੂੰ ਉਭਾਰਨ ਨੂੰ ਪਹਿਲ ਦਿੰਦੇ ਹਨ। ਉਨ੍ਹਾਂ ਦੇ ਕਈ ਗੀਤ ਕਿਸਾਨੀ ਮੁੱਦਿਆਂ ਨਾਲ ਸਬੰਧਤ ਵੀ ਰਿਕਾਰਡ ਹੋ ਚੁੱਕੇ ਹਨ। ਸਮਾਗਮ ਦੌਰਾਨ ਰਣਜੀਤ ਸਿੰਘ ਧੂਰੀ, ਜੰਗ ਸਿੰਘ ਫੱਟੜ ਅਤੇ ਸਾਹਿਤ ਸਦਨ ਸੰਗਰੂਰ ਵੱਲੋਂ ਕੁਲਵੰਤ ਸਿੰਘ ਕਸਕ ਅਤੇ ਬਲਵੰਤ ਸਿੰਘ ਜੋਗਾ ਤੋਂ ਇਲਾਵਾ ਜਸਵੰਤ ਸਿੰਘ ਬੋਪਾਰਾਏ, ਗੀਤਾ ਦਿਆਲਪੁਰੀ, ਹਰਜਿੰਦਰ ਸਿੰਘ ਕੇਸਰ ਸਿੰਘ ਵਾਲਾ, ਗੁਰਚਰਨ ਸਿੰਘ ਚੰਨੀ, ਸਤਨਾਮ ਸਿੰਘ ਸੰਧੂ, ਸ਼ਸ਼ੀ ਬਾਲਾ, ਡਾ. ਪਵਨ ਕੁਮਾਰ, ਸਰਬਜੀਤ ਕੌਰ ਢਿੱਲੋਂ, ਰਵੀਨਾ ਖਾਨ, ਨਿਰਮਲ ਕੌਰ ਨੀਰ ਅਮਰਗੜ੍ਹ, ਮਨਪ੍ਰੀਤ ਕੌਰ ਢੀਂਡਸਾ, ਮਨਜੀਤ ਕੌਰ ਸੰਧੂ, ਬਲਜੀਤ ਸਿੰਘ ਬਾਂਸਲ, ਰਣਜੀਤ ਆਜ਼ਾਦ ਕਾਂਝਲਾ, ਚਰਨਜੀਤ ਸਿੰਘ ਮੀਮਸਾ, ਕਰਨੈਲ ਸਿੰਘ ਬੀਬੜ, ਜਗਤਾਰ ਸਿੰਘ ਸਕਰੌਦੀ, ਅਵਤਾਰ ਸਿੰਘ, ਮਨਮੋਹਣ ਸਿੰਘ ਨਾਭਾ, ਚਰਨਜੀਤ ਪਟਵਾਰੀ, ਗੁਰਿੰਦਰਪਾਲ ਸਿੰਘ, ਸੁਰਿੰਦਰਜੀਤ ਸਿੰਘ, ਗੁਰਮੀਤ ਸਿੰਘ ਕਾਲਾਝਾੜ, ਗੋਪਾਲ ਕ੍ਰਿਸ਼ਨ ਸ਼ਰਮਾ, ਬਖਸ਼ੀਸ਼ ਸਿੰਘ ਅਲਾਲ, ਸਰਬਜੀਤ ਸੰਗਰੂਰਵੀ, ਸੰਦੀਪ ਸਿੰਘ, ਰਘਵੀਰ ਭਵਾਨੀਗੜ੍ਹ, ਕਾਕਾ ਅਵਤਾਰ ਸਿੰਘ ਬਾਲਦ ਕਲਾਂ, ਕਵੀਸ਼ਰ ਸੀਤਾ ਰਾਮ ਕਾਦਰਾਬਾਦ, ਬਲਵਿੰਦਰ ਸਿੰਘ ਖਡਿਆਲੀ, ਹੰਸ ਰਾਜ ਭਵਾਨੀਗੜ੍ਹ, ਵੀਰਇੰਦਰ ਘੰਗਰੌਲੀ, ਜਗਤਾਰ ਨਿਮਾਣਾ, ਸੁਖ ਸਮਾਣਾ, ਸੁਖਚੈਨ ਸਿੰਘ, ਸੰਦੀਪ ਸੋਨੀ ਬਡਰੁੱਖਾਂ, ਗੁਰਪ੍ਰੀਤ ਸਿੰਘ ਨਮੋਲ, ਜਸਪ੍ਰੀਤ ਕੌਰ, ਕਿਰਨਦੀਪ ਕੌਰ, ਗੁਰਵਿੰਦਰ ਕੌਰ, ਬਲਜੀਤ ਕੌਰ ਆਦਿ ਪਾਠਕਾਂ, ਸ਼ਾਇਰਾਂ ਅਤੇ ਸਰੋਤਿਆਂ ਨੇ ਭਰਵੀਂ ਹਾਜ਼ਰੀ ਲਵਾਈ। ਇਸ ਦੌਰਾਨ ਬਾਲ ਕਲਾਕਾਰ ਗੁਣਤਾਜ, ਨਾਜ਼ਦੀਪ ਕੌਰ, ਭਗਤ ਸਿੰਘ, ਲਕਸ਼ਿਤਾ ਸ਼ਰਮਾ ਅਤੇ ਖੁਸ਼ਲੀਨ ਸ਼ਰਮਾ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
Ad Position 22
No active advertisement
ਪਿਛਲੀ ਖ਼ਬਰ ਤੀਆਂ ਤੀਜ ਦੀਆਂ ਨੂੰ ਲੈ ਕੇ ਕਰਵਾਏ ਸਮਾਗਮਾਂ ’ਚ ਵਿਧਾਇਕ ਭਰਾਜ ਨੇ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਸੰਤ ਬਾਬਾ ਕੁਲਦੀਪ ਸਿੰਘ ਘੁਲਾਲ ਵਾਲਿਆਂ ਦੀ 17ਵੀਂ ਬਰਸੀ ਅੱਜ
Ad Position 24