ਸਿੱਖ ਬੁੱਧੀਜੀਵੀ ਮੰਚ ਵੱਲੋਂ ਸੁਖਬੀਰ ਸਿੰਘ ਬਾਦਲ ’ਤੇ ਹੋਏ ਹਮਲੇ ਦੀ ਘੋਰ ਨਿੰਦਾ
ਨਤੀਜਾ ਰਿਹਾ ਸ਼ਾਨਦਾਰ
ਸੁਨਾਮ ਊਧਮ ਸਿੰਘ ਵਾਲਾ, 12 ਅਗਸਤ (ਰੁਪਿੰਦਰ ਸਿੰਘ ਸੱਗੂ)-’ਆਰੀਅਨ ਗਲੋਬਲ ਕਾਲਜ ਆਫ ਐਜੂਕੇਸ਼ਨ, ਸੁਨਾਮ’ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨਿਆ ਬੀ. ਐੱੱਡ (ਬੈਚ 2024-26) ਦਾ ਨਤੀਜਾ ਸ਼ਾਨਦਾਰ ਰਿਹਾ।
ਸੁਨਾਮ ਊਧਮ ਸਿੰਘ ਵਾਲਾ, 12 ਅਗਸਤ (ਰੁਪਿੰਦਰ ਸਿੰਘ ਸੱਗੂ)-’ਆਰੀਅਨ ਗਲੋਬਲ ਕਾਲਜ ਆਫ ਐਜੂਕੇਸ਼ਨ, ਸੁਨਾਮ’ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨਿਆ ਬੀ.ਐੱੱਡ (ਬੈਚ 2024-26) ਦਾ ਨਤੀਜਾ ਸ਼ਾਨਦਾਰ ਰਿਹਾ। ਕਾਲਜ ਦੇ ਸਾਰੇ ਵਿਦਿਆਰਥੀਆਂ ਨੇ ਬਹੁਤ ਚੰਗੇ ਅੰਕ ਹਾਸਿਲ ਕਰਕੇ ਆਪਣੇ ਮਾਤਾ-ਪਿਤਾ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ। ਕਾਲਜ ਦੀ ਮੈਰਿਟ ਸੂਚੀ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਨਤੀਜੇ ਵਿੱਚ ਸ਼ੁਭਦੀਪ ਕੌਰ ਨੇ 82.2% ਅੰਕ ਪ੍ਰਾਪਤ ਕਰਕੇ ਕਾਲਜ ਵਿੱਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸੇ ਤਰ੍ਹਾਂ ਹਰਮਨਦੀਪ ਕੌਰ ਨੇ 81.8% ਅੰਕਾਂ ਨਾਲ ਦੂਸਰਾ ਸਥਾਨ, ਭਾਵਨਾ ਰਾਣੀ ਨੇ 81.3% ਅੰਕਾਂ ਨਾਲ ਤੀਸਰਾ ਸਥਾਨ ਅਤੇ ਪਰਨੀਤ ਕੌਰ ਨੇ 80.2% ਅੰਕ ਹਾਸਿਲ ਕਰਕੇ ਚੌਥਾ ਸਥਾਨ ਪ੍ਰਾਪਤ ਕੀਤਾ। ਇਸ ਤੋਂ ਇਲਾਵਾ ਗਰੀਮਾ ਗਰਗ ਅਤੇ ਪ੍ਰਦੀਪ ਕੌਰ ਨੇ 80% ਅੰਕ ਹਾਸਿਲ ਕਰਕੇ ਸਾਂਝੇ ਤੌਰ ‘ਤੇ ਪੰਜਵਾਂ ਸਥਾਨ ਹਾਸਿਲ ਕੀਤਾ। ਵਿਦਿਆਰਥੀਆਂ ਦੀ ਇਸ ਬੇਮਿਸਾਲ ਪ੍ਰਾਪਤੀ ਅਤੇ ਸ਼ਾਨਦਾਰ ਨਤੀਜੇ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਕਾਲਜ ਦੇ ਚੇਅਰਮੈਨ, ਪ੍ਰਿੰਸੀਪਲ ਅਤੇ ਸਮੂਹ ਸਟਾਫ ਨੇ ਹੋਣਹਾਰ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਦੀ ਮਿਹਨਤ ਦੀ ਸ਼ਲਾਘਾ ਕੀਤੀ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਕਾਮਨਾ ਕਰਦਿਆਂ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ।