15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਆਜ਼ਾਦੀ ਦਿਵਸ ਮਨਾਇਆ

ਦਿੜ੍ਹਬਾ ਮੰਡੀ, 14 ਅਗਸਤ (ਜਸਵੀਰ ਸਿੰਘ ਔਜਲਾ) - ਐੱਸ. ਬੀ.

Ad Position 21
No active advertisement
ਅਜੀਤ ਡੈਸਕ 15-08-2026
ਦਿੜ੍ਹਬਾ ਮੰਡੀ, 14 ਅਗਸਤ (ਜਸਵੀਰ ਸਿੰਘ ਔਜਲਾ) - ਐੱਸ.ਬੀ.ਐੱਸ. ਸਕੂਲ ਮੌੜਾਂ ਵਿਖੇ 15 ਅਗਸਤ ਦਾ ਸੁਤੰਤਰਤਾ ਦਿਵਸ ਮੌਕੇ ਵਿਸ਼ੇਸ਼ ਸਮਾਗਮ ਕਰਵਾਇਆ ਗਿਆ। ਇਹ ਪ੍ਰੋਗਰਾਮ ਸਕੂਲ ਦੇ ਐੱਮ.ਡੀ. ਲੱਕੀ ਗੋਇਲ ਅਤੇ ਪ੍ਰਿੰਸੀਪਲ ਭੁਪਿੰਦਰ ਕੌਰ ਦੀ ਯੋਗ ਅਗਵਾਈ ਹੇਠ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਵੱਖ-ਵੱਖ ਰੰਗਾ ਰੰਗ ਪ੍ਰੋਗਰਾਮ ਪੇਸ਼ ਕੀਤੇ ਗਏ, ਜਿਨ੍ਹਾਂ ਵਿੱਚ ਦੇਸ਼-ਭਗਤੀ ਨਾਲ ਸਬੰਧਿਤ ਕਵਿਤਾਵਾਂ, ਭਾਸ਼ਨ, ਡਾਂਸ, ਸਮਾਜਿਕ ਸੁਨੇਹਾ ਦਿੰਦੀਆਂ ਸਕਿੱਟਾਂ, ਸ਼ਬਦ ਗਾਇਨ ਮੁਕਾਬਲੇ ਸ਼ਾਮਲ ਸਨ। ਇਸ ਤੋਂ ਇਲਾਵਾ ਬੱਚਿਆਂ ਨੇ ਸੁੰਦਰ ਰੰਗੋਲੀ ਬਣਾ ਕੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਭੁਪਿੰਦਰ ਕੌਰ ਅਤੇ ਐੱਮ.ਡੀ. ਲੱਕੀ ਗੋਇਲ ਨੇ ਬੱਚਿਆਂ ਦੀ ਪੇਸ਼ਕਾਰੀਆਂ ਦੀ ਬਹੁਤ ਪ੍ਰਸ਼ੰਸਾ ਕੀਤੀ ਅਤੇ ਸਾਰਿਆਂ ਨੂੰ 15 ਅਗਸਤ ਦੀਆਂ ਮੁਬਾਰਕਾਂ ਦਿੱਤੀਆਂ।
Ad Position 22
No active advertisement
ਪਿਛਲੀ ਖ਼ਬਰ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕੀਤਾ ਧਰਮਸ਼ਾਲਾ ਦੇ ਏ.ਸੀ. ਹਾਲ ਦਾ ਉਦਘਾਟਨ ਅਗਲੀ ਖ਼ਬਰ ਧਰਤੀ ਨੂੰ ਹਰਿਆ-ਭਰਿਆ ਬਣਾਉਣ ਦਾ ਵੱਡਾ ਉਪਰਾਲਾ
Ad Position 24