ਲਾਈਫ ਗਾਰਡ ਨਰਸਿੰਗ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ
ਸੰਗਰੂਰ, 17 ਅਗਸਤ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਦੇ ਅਮੀਰ ਵਿਰਸੇ ਅਤੇ ਸਭਿਆਚਾਰਕ ਪ੍ਰੰਪਰਾ ਨੂੰ ਜਿਉਂਦਾ ਰੱਖਦਿਆਂ ਲਾਈਫ ਗਾਰਡ ਨਰਸਿੰਗ ਕਾਲਜ ਵਿਖੇ ਸਾਉਣ ਮਹੀਨੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੀਆ ਵਿਦਿਆਥਣਾ ਅਤੇ ਅਧਿਆਪਕ ਸਹਿਬਾਨ ਵੱਲੋਂ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸੱਜ-ਧੱਜ ਕੇ ਸ਼ਿਰਕਤ ਕੀਤੀ।
ਸੰਗਰੂਰ, 17 ਅਗਸਤ (ਸੁਖਵਿੰਦਰ ਸਿੰਘ ਫੁੱਲ) - ਪੰਜਾਬ ਦੇ ਅਮੀਰ ਵਿਰਸੇ ਅਤੇ ਸਭਿਆਚਾਰਕ ਪ੍ਰੰਪਰਾ ਨੂੰ ਜਿਉਂਦਾ ਰੱਖਦਿਆਂ ਲਾਈਫ ਗਾਰਡ ਨਰਸਿੰਗ ਕਾਲਜ ਵਿਖੇ ਸਾਉਣ ਮਹੀਨੇ ਨੂੰ ਸਮਰਪਿਤ ਤੀਆਂ ਦਾ ਤਿਉਹਾਰ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਗਿਆ। ਇਸ ਮੌਕੇ ਸੰਸਥਾ ਦੀਆ ਵਿਦਿਆਥਣਾ ਅਤੇ ਅਧਿਆਪਕ ਸਹਿਬਾਨ ਵੱਲੋਂ ਰਵਾਇਤੀ ਪੰਜਾਬੀ ਪਹਿਰਾਵਿਆਂ ਵਿੱਚ ਸੱਜ-ਧੱਜ ਕੇ ਸ਼ਿਰਕਤ ਕੀਤੀ। ਇਸ ਨਾਲ ਕਾਲਜ ਕੈਂਪਸ ਵਿੱਚ ਪੰਜਾਬੀ ਸਭਿਆਚਾਰ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲੀ। ਇਸ ਮੌਕੇ ’ਤੇ ਮੁੱਖ ਮਹਿਮਾਨ ਵਜੋਂ ਡਾ: ਅਮਰਜੀਤ ਕੌਰਸਿਵਲ ਸਰਜਨ ਸੰਗਰੂਰ ਨੇਸਿਰਕਤ ਕੀਤੀ ਇਸ ਮੌਕੇ ਤੇ ਡਾ. ਅਮਰਜੀਤ ਕੌਰ ਨੇ ਵਿਦਿਆਰਥਣਾ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਪੰਜਾਬੀ ਸੱਭਿਆਚਾਰ ਨਾਲ ਜੁੜੇ ਰਹਿਣ ਦਾ ਸੁਨੇਹਾ ਦਿਤਾ। ਡਾ: ਰਵਿੰਦਰਪਾਲ ਕੌਰ ਜਿਲ੍ਹਾਂ ਸਿਹਤ ਅਫ਼ਸਰ, ਡਾ. ਅੰਜੂ ਸਿੰਗਲਾ ਡੀ.ਆਈ.ਓ ਡਾ. ਅਸ਼ੋਕ, ਵਿਕਾਸ ਅਲੀਸਾ ਐਡਵੋਕੇਟ, ਕਰਨੈਲ ਸਿੰਘ ਮਾਸ ਮੀਡੀਆ ਅਫਸਰ ਨੇ ਵਿਸ਼ੇਸ ਮਹਿਮਾਨਾ ਵਜੋਂ ਸਿਰਕਤ ਕੀਤੀ। ਇਸ ਤੋ ਪਹਿਲਾ ਸੰਸਥਾ ਦੇ ਕਾਨੂੰਨੀ ਸਲਾਹਕਾਰ ਡਾ: ਸੁਖਵਿੰਦਰ ਸਿੰਘ ਨੇ ਆਏ ਹੋਏ ਮਹਿਮਾਨਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਤੀਆਂ ਦਾ ਤਿਉਹਾਰ ਪੰਜਾਬ ਦੀ ਅਮੀਰ ਸੱਭਿਆਚਰਕ ਵਿੜਾਸਤ ਦਾ ਪ੍ਰਤੀਕ ਹੈ ਅਤੇ ਅਜਿਹੇ ਸਮਾਗਮ ਸਮਾਜ ਵਿੱਚ ਆਪਸੀ ਪਿਆਰ, ਭਾਈਚਾਰੇ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਨੂੰ ਮਜ਼ਬੂਤ ਕਰਦੇ ਹਨ। ਸੰਸਥਾ ਦੇ ਡਾਇਰੈਕਟਰ ਡਾ: ਪਰਵਿੰਦਰ ਕੌਰ ਅਤੇ ਪ੍ਰਿੰਸੀਪਲ ਪ੍ਰੋ: ਰਿੰਟੂ ਚਤੂਰਵੇਦੀ ਵੱਲੋ ਆਏ ਹੋਏ ਮਹਿਮਾਨਾ ਦਾ ਧੰਨਵਾਦ ਕਰਦਿਆ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਹਰਿੰਦਰ ਸਿੰਘ ਗਰੇਵਾਲ ਗਰੁੱਪ ਕੋਆਰਡੀਨੇਟਰ, ਰਿੰਟੂ ਚਤੁਰਵੇਦੀ ਪ੍ਰਿੰਸੀਪਲ ਨਰਸਿੰਗ, ਸਤਿੰਦਰ ਕੌਰ ਈ.ਟੀ.ਟੀ. ਕਾਲਜ ਪ੍ਰਿੰਸੀਪਲ, ਪ੍ਰਿੰਸੀਪਲ ਡਾ. ਭਾਵਨਾ ਬਾਂਸਲ ਮਨਿੰਦਰਪਾਲ ਸਿੰਘ, ਜਤਿੰਦਰ ਸਿੰਘ, ਪੁਸ਼ਪਿੰਦਰ ਸਿੰਘ, ਅਨਿਲ ਕੁਮਾਰ, ਸਜਵਿੰਦਰ ਕੌਰ, ਸੁਖਦੀਪ ਕੌਰ, ਇੰਦਰਜੀਤ ਕੌਰ, ਸ਼ਾਲੂ ਮਹਿਤਾ, ਹਰਪ੍ਰੀਤ ਕੌਰ, ਜਸਪ੍ਰੀਤ ਕੌਰ, ਹਰਮੀਤ ਕੌਰ, ਖੁਸ਼ਪ੍ਰੀਤ ਕੌਰ, ਹਰਮੀਤ ਕੌਰ ਅਤੇ ਰਾਜਵੀਰ ਕੌਰ ਲਵਪ੍ਰੀਤ ਕੌਰ ਅਤੇ ਸਤਨਾਮ ਸਿੰਘ ਸੁਪਰਡੈਂਟ, ਗਗਨਦੀਪ ਸਿੰਘ ਵੀ ਹਾਜ਼ਰ ਸਨ।