17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-08-2026

ਖੜਗੇ ਦੇ ਹੋਏ ਨਿਰਾਦਰ ਖ਼ਿਲਾਫ਼ ਕਾਂਗਰਸ ਵਰਕਰਾਂ ਨੇ ਗਾਗਾ ਦੀ ਅਗਵਾਈ ਹੇਠ ਡਾਕਟਰ ਅੰਬੇਡਕਰ ਦੇ ਬੁੱਤ ਅੱਗੇ ਕੀਤਾ ਸੱਤਿਆਗ੍ਰਹਿ

ਸੰਗਰੂਰ, 17 ਅਗਸਤ (ਅਮਨਦੀਪ ਸਿੰਘ ਬਿੱਟਾ) – ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵੱਲੋਂ ਜ਼ਿਲ੍ਹਾ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਡਾ. ਭੀਮ ਰਾਉ ਅੰਬੇਡਕਰ ਦੀ ਮੂਰਤੀ ਅੱਗੇ ਬੀਤੀ ਸ਼ਾਮ ਸਤਿਆਗ੍ਰਹਿ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਰੋਸ ਪ੍ਰਦਸ਼ਨ ਕੀਤਾ ਗਿਆ।

Ad Position 21
No active advertisement
ਸੰਗਰੂਰ ਵਿੱਚ ਜ਼ਿਲ੍ਹਾ ਪ੍ਰਧਾਨ ਕਾਂਗਰਸ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਵਰਕਰ ਸਤਿਆਗ੍ਰਹਿ ਅੰਦਲੋਨ ਦੌਰਾਨ ਡਾ. ਭੀਮ ਰਾਉ ਅੰਬੇਡਕਰ ਦੇ ਬੁੱਤ ਅੱਗੇ ਬੈਠੇ ਹੋਏ। ਤਸਵੀਰ – ਮੁਕੇਸ਼ ਕੁਮਾਰ 18-08-2026
ਸੰਗਰੂਰ, 17 ਅਗਸਤ (ਅਮਨਦੀਪ ਸਿੰਘ ਬਿੱਟਾ) – ਜ਼ਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਵੱਲੋਂ ਜ਼ਿਲ੍ਹਾ ਜਗਦੇਵ ਸਿੰਘ ਗਾਗਾ ਦੀ ਅਗਵਾਈ ਹੇਠ ਡਾ. ਭੀਮ ਰਾਉ ਅੰਬੇਡਕਰ ਦੀ ਮੂਰਤੀ ਅੱਗੇ ਬੀਤੀ ਸ਼ਾਮ ਸਤਿਆਗ੍ਰਹਿ ਕਰਦਿਆਂ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਰੋਸ ਪ੍ਰਦਸ਼ਨ ਕੀਤਾ ਗਿਆ। ਕੁੱਲ ਹਿੰਦ ਕਾਂਗਰਸ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਦਿਸ਼ਾ ਨਿਰਦੇਸ਼ਾ ਹੇਠ ਕੀਤੇ ਇਸ ਸਤਿਆਗ੍ਰਹਿ ਅੰਦੋਲਨ ਸਬੰਧੀ ਜਾਣਕਾਰੀ ਦਿੰਦਿਆਂ ਗਾਗਾ ਨੇ ਦੱਸਿਆ ਕਿ ਹਲਦਵਾਨੀ (ਉਤਰਾਖੰਡ) ਵਿਖੇ ਕਾਂਗਰਸ ਪ੍ਰਧਾਨ ਸ੍ਰੀ ਮਲਿਕਅਰਜਨ ਖੜਗੇ ਦੀ ਮੌਜੂਦਗੀ ਉਪਰੰਤ ਰੈਲੀ ਵਾਲੀ ਥਾਂ ਨੂੰ ਗੰਗਾਜਲ ਨਾਲ ਧੋਣ ਦੀ ਨਿੰਦਣਯੋਗ ਘਟਨਾ ਉਪਰੰਤ ਇਹ ਪ੍ਰਦਸ਼ਨ ਉਲੀਕੇ ਗਏ ਹਨ। 15 ਅਗਸਤ ਦੀ ਆਮਦ ਉੱਤੇ ਸੰਗਰੂਰ ਡਾ. ਭੀਮ ਰਾਉ ਅੰਬੇਡਕਰ ਦੀ ਮੂਰਤੀ ਅੱਗੇ ਕੀਤੇ ਸਤਿਆਗ੍ਰਹਿ ਅੰਦੋਲਨ ਨੂੰ ਸਬੰਧੋਨ ਕਰਦਿਆਂ ਜਗਦੇਵ ਸਿੰਘ ਗਾਗਾ, ਰਜਿੰਦਰ ਦੀਪਾ ਸੁਨਾਮ, ਰੌਕੀ ਬਾਂਸਲ ਬਲਾਕ ਪ੍ਰਧਾਨ ਸੰਗਰੂਰ ਨੇ ਕਿਹਾ ਕਿ ਦੁਨੀਆ ਵਿ ਗਿਆਨ ਅਤੇ ਤਕਨਾਲੋਜੀ ਦੇ ਖੇਤਰ ਵਿੱਚ ਅੱਗੇ ਵੱਧ ਰਹੀ ਹੈ ਪਰ ਉਸ ਵੇਲੇ ਹਿੰਦੂਸਤਾਨ ਵਿੱਚ ਜਾਤੀਵਾਦੀ ਅਤੇ ਮੰਨੂਵਾਦੀ ਸੋਚ ਨੂੰ ਉਤਸ਼ਾਹਤ ਕਰਨ ਵਾਲੀਆਂ ਘਟਨਾਵਾਂ ਵਾਪਰ ਰਹੀਆਂ ਹਨ। ਕਾਂਗਰਸ ਆਗੂਆਂ ਨੇ ਇਸ ਮਾਮਲੇ ਵਿੱਚ ਸ਼ਾਮਿਲ ਭਾਜਪਾ ਆਗੂਆ, ਵਰਕਰਾਂ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਗਈ ਹੈ। ਇਸ ਮੌਕੇ ਹਾਜਰ ਹੋਰ ਆਗੂਆਂ ਵਿੱਚ ਬਿੰਦਰ ਬਾਂਸਲ, ਮਨਪ੍ਰੀਤ ਮਨੀ, ਕੁਲਜੀਤ ਸਿੰਘ ਤੂਰ ਬਡਰੁੱਖਾ, ਪਰਵਿੰਦਰ ਬੱਬੂ ਚੀਮਾ, ਮਨਜੀਤ ਸਿੰਘ ਭਿੰਡਰਾ ਪ੍ਰਧਾਨ ਜ਼ਿਲ੍ਹਾ ਯੂਥ ਕਾਂਗਰਸ, ਸ਼ਕਤੀਜੀਤ ਸਿੰਘ ਪ੍ਰਧਾਨ ਐਸ.ਸੀ. ਸੈਲ, ਹਰਦੀਪ ਸਿੰਘ ਸਰਪੰਚ ਦੋਲਤਪੁਰ ਧੂਰੀ, ਜਸਵੀਰ ਕੌਰ ਮੂਨਕ, ਚਮਕੌਰ ਸਿੰਘ ਜੱਸੀ ਕਰਤਾਰਪੁਰਾ, ਗੁਰਪ੍ਰੀਤ ਸਿੰਘ ਕੌਸਲਰ ਭਵਾਨੀਗੜ੍ਹ, ਹਰਮਨ ਸਿੰਘ ਸਾਬਕਾ ਐਮ.ਸੀ. ਭਵਾਨੀਗੜ੍ਹ, ਐਮ.ਸੀ. ਜੋਤੀ ਗਾਬਾ, ਰਾਜੇਸ਼ ਕਾਲੀ ਸੰਗਰੂਰ, ਗੁਰਸੇਵਕ ਸਿੰਘ ਸਰਪੰਚ ਰਟੌਲਾ, ਦਵਿੰਦਰ ਢਡੋਲੀ ਕਲਾ, ਵਰਿੰਦਰ ਕਹੌਰੀਆ, ਨੀਤੂ ਧਾਲੀਵਾਲ, ਮਨਜੀਤ ਸਿੰਘ ਕਮਾਲਪੁਰਾ, ਡਾ. ਸੁਖਬੀਰ ਸਿੰਘ ਭਵਾਨੀਗੜ੍ਹ, ਦਰਸ਼ਨ ਸਿੰਘ ਕੌਹਰੀਆ, ਇੰਦਰਜੀਤ ਸਿੰਘ ਖੇੜੀ, ਅਸ਼ਵਨੀ ਸ਼ਰਮਾ, ਸਸੀ ਸੰਗਰੂਰ, ਕਰਮਜੀਤ ਕੌਰ ਆਦਿ ਕਾਂਗਰਸ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਆਪਣੇ ਗੋਡੇ ਬਦਲਵਾਉਣ ਵਾਲਾ ਝੂਠ ਬੋਲਣ ਲਈ ਮੁਆਫੀ ਮੰਗਣ ਮੁੱਖ ਮੰਤਰੀ-ਵੜਿੰਗ ਅਗਲੀ ਖ਼ਬਰ ਡਵੈੱਲ ਸੰਸਥਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24