19-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਆਪ ਸਰਕਾਰ ਨੇ ਗੁਰੂ ਨਾਨਕ ਕਾਲੋਨੀ ਨੂੰ ਵਿਕਾਸ ਕਾਰਜਾਂ ਪੱਖੋਂ ਕੀਤਾ ਅਣਡਿੱਠਾ–ਬੀਬੀ ਬਲਵੀਰ ਕੌਰ ਸੈਣੀ ਸੰਤ ਲੌਂਗੋਵਾਲ ਦੀ ਬਰਸੀ ਸੰਬੰਧੀ ਧੂਰੀ ਵਿਖੇ ਮੀਟਿੰਗ

ਸੰਗਰੂਰ, 18 ਅਗਸਤ (ਅਮਨਦੀਪ ਸਿੰਘ ਬਿੱਟਾ)–ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਅਤੇ ਕੌਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਆਪ ਸਰਕਾਰ ਕਾਂਗਰਸ ਕੌਸਲਰਾਂ ਦੇ ਵਾਰਡਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਜੇ ਹਾਲਾਤ ਨਾ ਸੁਧਰੇ ਤਾਂ ਇਸ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅਜੀਤ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਪਿਛਲੇ ਦਿਨੀਂ ਨਗਰ ਕੌਸਲ ਦੇ ਹਾਊਸ ਦੀ ਮੀਟਿੰਗ ਜਿਸ ਵਿੱਚ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਵੀ ਪੁੱਜੇ ਹੋਏ ਸਨ।

Ad Position 21
No active advertisement
ਬਲਵੀਰ ਕੌਰ ਸੈਣੀ । 19-08-2026
ਸੰਗਰੂਰ, 18 ਅਗਸਤ (ਅਮਨਦੀਪ ਸਿੰਘ ਬਿੱਟਾ)–ਪੰਜਾਬ ਮਹਿਲਾ ਕਾਂਗਰਸ ਦੀ ਸਕੱਤਰ ਅਤੇ ਕੌਸਲਰ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਆਪ ਸਰਕਾਰ ਕਾਂਗਰਸ ਕੌਸਲਰਾਂ ਦੇ ਵਾਰਡਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ ਅਤੇ ਜੇ ਹਾਲਾਤ ਨਾ ਸੁਧਰੇ ਤਾਂ ਇਸ ਸਰਕਾਰ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਅਜੀਤ ਨਾਲ ਵਿਸ਼ੇਸ ਗੱਲਬਾਤ ਕਰਦਿਆਂ ਬੀਬੀ ਬਲਵੀਰ ਕੌਰ ਸੈਣੀ ਨੇ ਕਿਹਾ ਕਿ ਪਿਛਲੇ ਦਿਨੀਂ ਨਗਰ ਕੌਸਲ ਦੇ ਹਾਊਸ ਦੀ ਮੀਟਿੰਗ ਜਿਸ ਵਿੱਚ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਵੀ ਪੁੱਜੇ ਹੋਏ ਸਨ। ਉਸ ਮੀਟਿੰਗ ਵਿੱਚ ਇਹ ਜੋਰਦਾਰ ਇਤਰਾਜ ਜਤਾਇਆ ਸੀ ਕਿ ਵਿਕਾਸ ਕਾਰਜਾਂ ਲਈ ਨਗਰ ਕੌਸਲ ਵੱਲੋਂ ਲਾਏ ਜਾ ਰਹੇ ਟੈਂਡਰਾਂ ਵਿੱਚ ਗੁਰੂ ਨਾਨਕ ਕਲੋਨੀ ਦੇ ਨਾਲ ਸਬੰਧਤ ਪੂਰੇ ਵਾਰਡ ਨੂੰ ਅਣਡਿੱਠਾ ਕੀਤਾ ਗਿਆ ਹੈ ਅਤੇ ਜਦ ਵਿਧਾਇਕਾ ਨੇ ਕੋਈ ਸੰਤੂਸ਼ਟੀਜਨਕ ਜਵਾਬ ਨਾ ਦਿੱਤਾ ਤਾਂ ਉਨ੍ਹਾਂ ਹਾਊਸ ਦੀ ਮੀਟਿੰਗ ਦਾ ਹੀ ਬਾਈਕਾਟ ਕਰ ਦਿੱਤਾ। ਬੀਬੀ ਸੈਣੀ ਨੇ ਕਿਹਾ ਕਿ ਉਹ ਸਮਾਜ ਸੇਵਾ ਲਈ ਹੀ ਰਾਜਨੀਤੀ ਵਿੱਚ ਆਏ ਹਨ ਪਰ ਆਪਣੇ ਵਾਰਡ ਨਾਲ ਹੋਣ ਵਾਲੀ ਕਿਸੇ ਵੀ ਵਧੀਕੀ ਨੂੰ ਕਦੇ ਬਰਦਾਸ਼ਤ ਨਹੀਂ ਕਰਨਗੇ। ਆਉਂਦੇ ਦਿਨਾਂ ਵਿੱਚ ਹੋਰ ਵਾਰਡ ਜਿਨ੍ਹਾਂ ਨੂੰ ਵਿਕਾਸ ਕਾਰਜਾਂ ਵਿੱਚ ਅਣਦੇਖਾ ਕੀਤਾ ਗਿਆ ਹੈ ਦੇ ਵਾਰਡ ਮੈਂਬਰਾ ਨੂੰ ਨਾਲ ਲੈ ਕੇ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ ਰੋਸ ਮਾਰਚ ਕਰਦਿਆਂ ਪੰਜਾਬ ਸਰਕਾਰ ਦੀ ਅਰਥੀ ਸਾੜੀ ਅਗਲੀ ਖ਼ਬਰ ਬੇਰੁਜ਼ਗਾਰੀ ਤੋਂ ਤੰਗ ਨੌਜਵਾਨ ਵਲੋਂ ਖੁਦਕਸ਼ੀ
Ad Position 24