20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਚੰਡੀਗੜ੍ਹ ’ਚ ਭਾਰੀ ਮੀਂਹ ਨਾਲ ਘੱਗਰ ਦੇ ਕੰਢੇ ਵਸਦੇ ਲੋਕਾਂ ’ਚ ਹੜ੍ਹਾਂ ਦਾ ਡਰ, ਪਰ ਫਿਲਹਾਲ ਰਾਹਤ

ਮੂਣਕ, 19 ਅਗਸਤ (ਕੇਵਲ ਸਿੰਗਲਾ, ਪ੍ਰਵੀਨ ਮਦਾਨ)-ਬੀਤੇ ਦਿਨ ਚੰਡੀਗੜ੍ਹ, ਮੁਹਾਲੀ, ਜ਼ੀਰਕਪੁਰ ਸਮੇਤ ਹਿਮਾਚਲ ਦੇ ਚੰਡੀਗੜ੍ਹ ਨਾਲ ਲੱਗਦੇ ਇਲਾਕਿਆਂ ਵਿਚ ਪਏ ਜ਼ਬਰਦਸਤ ਮੀਂਹ ਅਤੇ ਇਸ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਤਸਵੀਰਾਂ ਤੇ ਵੀਡੀਓਜ਼ ਕਾਰਨ ਸਬ-ਡਵੀਜ਼ਨ ਮੂਣਕ ਦੇ ਘੱਗਰ ਦੀ ਮਾਰ ਹੇਠ ਆਉਂਦੇ ਪਿੰਡਾਂ ਦੇ ਲੋਕਾਂ ਵਿਚ ਹੜ੍ਹਾਂ ਨੂੰ ਲੈ ਕੇ ਚਿੰਤਾ ਪੈਦਾ ਹੋਣਾ ਸੁਭਾਵਿਕ ਹੈ। ਚੰਡੀਗੜ੍ਹ ਵਿਚ ਮੰਗਲਵਾਰ ਨੂੰ ਸਿਰਫ਼ ਦੋ ਘੰਟਿਆਂ ਵਿੱਚ 72.

Ad Position 21
No active advertisement
ਪੇਟੈਂਟ ਪ੍ਰਾਪਤ ਕਰਨ ਵਾਲੇ ਸਲਾਈਟ ਦੇ 5 ਪ੍ਰੋਫੈਸਰਾਂ ਦਾ ਸਨਮਾਨ 20-08-2026
ਮੂਣਕ, 19 ਅਗਸਤ (ਕੇਵਲ ਸਿੰਗਲਾ, ਪ੍ਰਵੀਨ ਮਦਾਨ)-ਬੀਤੇ ਦਿਨ ਚੰਡੀਗੜ੍ਹ, ਮੁਹਾਲੀ, ਜ਼ੀਰਕਪੁਰ ਸਮੇਤ ਹਿਮਾਚਲ ਦੇ ਚੰਡੀਗੜ੍ਹ ਨਾਲ ਲੱਗਦੇ ਇਲਾਕਿਆਂ ਵਿਚ ਪਏ ਜ਼ਬਰਦਸਤ ਮੀਂਹ ਅਤੇ ਇਸ ਦੀਆਂ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀਆਂ ਤਸਵੀਰਾਂ ਤੇ ਵੀਡੀਓਜ਼ ਕਾਰਨ ਸਬ-ਡਵੀਜ਼ਨ ਮੂਣਕ ਦੇ ਘੱਗਰ ਦੀ ਮਾਰ ਹੇਠ ਆਉਂਦੇ ਪਿੰਡਾਂ ਦੇ ਲੋਕਾਂ ਵਿਚ ਹੜ੍ਹਾਂ ਨੂੰ ਲੈ ਕੇ ਚਿੰਤਾ ਪੈਦਾ ਹੋਣਾ ਸੁਭਾਵਿਕ ਹੈ। ਚੰਡੀਗੜ੍ਹ ਵਿਚ ਮੰਗਲਵਾਰ ਨੂੰ ਸਿਰਫ਼ ਦੋ ਘੰਟਿਆਂ ਵਿੱਚ 72.4 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ, ਜੋ ਇਸ ਮੌਨਸੂਨ ਦਾ ਹੁਣ ਤੱਕ ਦਾ ਸਭ ਤੋਂ ਭਾਰੀ ਦੋ ਘੰਟਿਆਂ ਦਾ ਮੀਂਹ ਦੱਸਿਆ ਜਾ ਰਿਹਾ ਹੈ। ਹਾਲਾਂਕਿ, ਮੌਜੂਦਾ ਪਾਣੀ ਦੇ ਪੱਧਰਾਂ ਨੂੰ ਵੇਖਦਿਆਂ ਮੂਣਕ ਖੇਤਰ ਲਈ ਫਿਲਹਾਲ ਘਬਰਾਉਣ ਵਾਲੀ ਸਥਿਤੀ ਨਜ਼ਰ ਨਹੀਂ ਆ ਰਹੀ। ਡਰੇਨੇਜ ਵਿਭਾਗ ਦੇ ਸੂਤਰਾਂ ਅਨੁਸਾਰ ਅੱਜ ਦੁਪਹਿਰ ਤੋਂ ਬਾਅਦ ਚੰਡੀਗੜ੍ਹ ਨੇੜੇ ਭਾਂਖਰਪੁਰ ਵਿਖੇ ਘੱਗਰ ਵਿਚ ਕਰੀਬ 3 ਫੁੱਟ, ਸਰਾਲਾ ਵਿਖੇ ਨਰਵਾਨਾ ਬ੍ਰਾਂਚ ਵਿਚ 12 ਫੁੱਟ, ਟਾਂਗਰੀ ਨਦੀ ਵਿਚ 4.3 ਫੁੱਟ, ਮਾਰਕੰਡਾ ਨਦੀ ਵਿਚ 14.2 ਫੁੱਟ ਅਤੇ ਧਾਕਾਨਸੂ ਨਾਲੇ ਵਿਚ 7 ਫੁੱਟ ਪਾਣੀ ਦਰਜ ਕੀਤਾ ਗਿਆ, ਜਦਕਿ ਪਟਿਆਲਾ ਨਦੀ ਵਿਚ ਫਿਲਹਾਲ ਕੋਈ ਪਾਣੀ ਨਹੀਂ ਸੀ। ਮੂਣਕ ਤੱਕ ਪਾਣੀ ਪੁੱਜਣ ਨੂੰ ਲੱਗਦੇ ਹਨ ਢਾਈ ਤੋਂ ਤਿੰਨ ਦਿਨ ਜਾਣਕਾਰਾਂ ਅਨੁਸਾਰ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਪਿਆ ਮੀਂਹ ਤੁਰੰਤ ਮੂਣਕ ਦੇ ਘੱਗਰ ਤੱਕ ਨਹੀਂ ਪੁੱਜਦਾ। ਇਸ ਪਾਣੀ ਨੂੰ ਮੂਣਕ ਖੇਤਰ ਤੱਕ ਪਹੁੰਚਣ ਵਿਚ ਲਗਭਗ ਢਾਈ ਤੋਂ ਤਿੰਨ ਦਿਨ ਲੱਗ ਸਕਦੇ ਹਨ। ਇਸ ਲਈ ਅਗਲੇ 24 ਤੋਂ 48 ਘੰਟਿਆਂ ਦੌਰਾਨ ਪਟਿਆਲਾ, ਅੰਬਾਲਾ ਅਤੇ ਘੱਗਰ ਦੇ ਕੈਚਮੈਂਟ ਖੇਤਰਾਂ ਵਿਚ ਹੋਣ ਵਾਲੀ ਮੀਂਹ ਹੀ ਸਥਿਤੀ ਨੂੰ ਵਧੇਰੇ ਪ੍ਰਭਾਵਿਤ ਕਰ ਸਕਦੀ ਹੈ। ਰਾਹਤ ਦੀ ਗੱਲ ਇਹ ਵੀ ਹੈ ਕਿ ਅੱਜ ਦੁਪਹਿਰ ਤੱਕ ਚੰਡੀਗੜ੍ਹ, ਮੁਹਾਲੀ ਅਤੇ ਜ਼ੀਰਕਪੁਰ ਵਿਚ ਮੁੜ ਭਾਰੀ ਮੀਂਹ ਨਹੀਂ ਪਿਆ। ਜੇਕਰ ਅੱਜ ਰਾਤ ਪਟਿਆਲਾ, ਅੰਬਾਲਾ ਅਤੇ ਉਪਰਲੇ ਕੈਚਮੈਂਟ ਖੇਤਰਾਂ ਵਿਚ ਭਾਰੀ ਮੀਂਹ ਨਹੀਂ ਪੈਂਦਾ ਤਾਂ ਮੌਜੂਦਾ ਅੰਕੜਿਆਂ ਦੇ ਆਧਾਰ ’ਤੇ ਘੱਗਰ ਦਾ ਪਾਣੀ ਮੂਣਕ ਖੇਤਰ ਵਿਚੋਂ ਬਿਨਾਂ ਵੱਡੇ ਨੁਕਸਾਨ ਦੇ ਲੰਘਣ ਦੀ ਸੰਭਾਵਨਾ ਹੈ। ਘੱਗਰ ਦੀ ਸਥਿਤੀ ਨੂੰ ਸਮਝਣ ਲਈ ਇਹ ਵੀ ਮਹੱਤਵਪੂਰਨ ਹੈ ਕਿ ਇਸ ਦੀਆਂ ਮੁੱਖ ਸਹਾਇਕ ਨਦੀਆਂ ਵਿਚ ਮਾਰਕੰਡਾ ਅਤੇ ਟਾਂਗਰੀ ਸ਼ਾਮਿਲ ਹਨ ਅਤੇ ਇਹ ਪਾਣੀ ਅੱਗੇ ਚੱਲ ਕੇ ਘੱਗਰ ਦੇ ਪ੍ਰਵਾਹ ਨੂੰ ਪ੍ਰਭਾਵਿਤ ਕਰਦਾ ਹੈ।
Ad Position 22
No active advertisement
ਪਿਛਲੀ ਖ਼ਬਰ ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਲੌਂਗੋਵਾਲ ਜ਼ੋਨ ਨੇ ਵਾਲੀਬਾਲ ’ਚ ਜਿੱਤਿਆ ਜ਼ਿਲ੍ਹਾ ਪੱਧਰੀ ਖਿਤਾਬ
Ad Position 24