ਐੱਮ.ਐਂਡ.ਐੱਮ. ਪਬਲਿਕ ਸਕੂਲ ਵਿਖੇ ਤੀਆਂ ਦਾ ਮੇਲਾ ਕਰਵਾਇਆ
ਪਸ਼ੂ ਪਾਲਣਾ ਦਾ ਧੰਦਾ ਲਾਹੇਵੰਦ ਨਾ ਹੋਣ ਕਾਰਨ ਸੰਕਟ ’ਚ ਦੁਧਾਰੂ ਪਸ਼ੂਆਂ ਤੋਂ ਪਸ਼ੂ ਪਾਲਕ ਮੂੰਹ ਮੋੜਨ ਲੱਗੇ
ਧੂਰੀ, 23 ਅਗਸਤ (ਸੁਖਵੰਤ ਸਿੰਘ ਭੁੱਲਰ) - ਖੇਤੀ ਦੇ ਸਹਾਇਕ ਕਿੱਤੇ ਵਜੋਂ ਜਾਣੇ ਜਾਂਦੇ ਪਸ਼ੂ ਪਾਲਣ ਦੇ ਧੰਦੇ ਵਿੱਚ ਆਮਦਨ ਬਜਾਏ ਲਾਗਤ ਵਧੇਰੇ ਲੱਗ ਜਾਣ ਕਾਰਨ ਅੱਜ ਆਮ ਛੋਟੇ ਪੱਧਰ ਵਾਲੇ ਪਸ਼ੂ ਪਾਲਣ ਦੇ ਧੰਦੇ ਤੋਂ ਪੈਰ ਪਿਛਾਂ ਖਿੱਚਣ ਲੱਗੇ ਹਨ ਅਤੇ ਵੱਡੇ ਪੱਧਰ ਤੇ ਲੋਕ ਇਸ ਕਿੱਤੇ ਨੂੰ ਛੱਡਣ ਲਈ ਮਜਬੂਰ ਹੋਣ ਲੱਗੇ ਹਨ। ਪਸ਼ੂ ਪਾਲਕਾਂ ਤੋਂ ਪ੍ਰਾਪਤ ਵੇਰਵੇ ਅਨੁਸਾਰ ਜਿਸ ਵਿੱਚ ਮੁੱਖ ਕਾਰਨਾਂ ਚ ਮਹਿੰਗੀ ਫੀਡ ਅਤੇ ਖੁਰਾਕੀ ਸਮਾਨ ਵਿੱਚ ਕਈ ਫੀਸਦੀ ਵਾਧਾ ,ਦੁੱਧ ਦੀ ਕੀਮਤ ਬੇਹੱਦ ਘੱਟ ਹੋਣਾ, ਪਸ਼ੂਆਂ ਨੂੰ ਸਮੇਂ ਸਮੇਂ ਤੇ ਵੱਖੋ ਵੱਖ ਬਿਮਾਰੀਆਂ ਲੱਗਣਾ, ਪਸ਼ੂ ਦਾ ਸਮੇਂ ਸਿਰ ਆਸ ਜਾ ਗਰਭ ਧਾਰਨ ਨਾ ਕਰਨਾ।
ਧੂਰੀ, 23 ਅਗਸਤ (ਸੁਖਵੰਤ ਸਿੰਘ ਭੁੱਲਰ) - ਖੇਤੀ ਦੇ ਸਹਾਇਕ ਕਿੱਤੇ ਵਜੋਂ ਜਾਣੇ ਜਾਂਦੇ ਪਸ਼ੂ ਪਾਲਣ ਦੇ ਧੰਦੇ ਵਿੱਚ ਆਮਦਨ ਬਜਾਏ ਲਾਗਤ ਵਧੇਰੇ ਲੱਗ ਜਾਣ ਕਾਰਨ ਅੱਜ ਆਮ ਛੋਟੇ ਪੱਧਰ ਵਾਲੇ ਪਸ਼ੂ ਪਾਲਣ ਦੇ ਧੰਦੇ ਤੋਂ ਪੈਰ ਪਿਛਾਂ ਖਿੱਚਣ ਲੱਗੇ ਹਨ ਅਤੇ ਵੱਡੇ ਪੱਧਰ ਤੇ ਲੋਕ ਇਸ ਕਿੱਤੇ ਨੂੰ ਛੱਡਣ ਲਈ ਮਜਬੂਰ ਹੋਣ ਲੱਗੇ ਹਨ। ਪਸ਼ੂ ਪਾਲਕਾਂ ਤੋਂ ਪ੍ਰਾਪਤ ਵੇਰਵੇ ਅਨੁਸਾਰ ਜਿਸ ਵਿੱਚ ਮੁੱਖ ਕਾਰਨਾਂ ਚ ਮਹਿੰਗੀ ਫੀਡ ਅਤੇ ਖੁਰਾਕੀ ਸਮਾਨ ਵਿੱਚ ਕਈ ਫੀਸਦੀ ਵਾਧਾ ,ਦੁੱਧ ਦੀ ਕੀਮਤ ਬੇਹੱਦ ਘੱਟ ਹੋਣਾ, ਪਸ਼ੂਆਂ ਨੂੰ ਸਮੇਂ ਸਮੇਂ ਤੇ ਵੱਖੋ ਵੱਖ ਬਿਮਾਰੀਆਂ ਲੱਗਣਾ, ਪਸ਼ੂ ਦਾ ਸਮੇਂ ਸਿਰ ਆਸ ਜਾ ਗਰਭ ਧਾਰਨ ਨਾ ਕਰਨਾ। ਹਰਾ ਚਾਰਾ ਅਤੇ ਤੂੜੀ ਦੇ ਭਾਅ ਅਸਮਾਨੀ ਚੜਨਾ। ਪਸ਼ੂ ਪਾਲਕਾ ਲਈ ਵੱਡੀ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਨਵੇਂ ਸੂਏ ਦੇਣ ਪਿੱਛੋਂ ਪਸ਼ੂ ਮਸਾਂ ਹੀ ਲਾਗਤ ਖਰਚ ਪੂਰਾ ਕਰ ਰਿਹਾ ਹੈ ਸਹਿਰੀ ਜਾਂ ਪਿੰਡਾਂ ਵਿੱਚ ਬਣੇ ਦੁੱਧ ਇਕੱਤਰ ਕੇਂਦਰ ਵਿੱਚ ਪਸ਼ੂ ਪਾਲਕਾਂ ਨੂੰ ਜੋ ਫੈਟ ਦਰ ਦੀ ਕੀਮਤ ਪ੍ਰਾਪਤ ਹੁੰਦੀ ਹੈ ਉਹ ਕੋਈ ਵਿਸ਼ੇਸ਼ ਲਾਹੇਵੰਦ ਨਹੀਂ ਹੁੰਦੀ ਜੋ ਕਿ ਬੇਹੱਦ ਚਿੰਤਾਜਨਕ ਅਤੇ ਘਾਟਾ ਸਾਬਤ ਹੋ ਰਹੀ ਹੈ ਬੇਸ਼ੱਕ ਦੁੱਧ ਦਾ ਕਾਰੋਬਾਰ ਵਿੱਚ ਕੁਝ ਨੌਜਵਾਨ ਵੀ ਉਤਸਾਹਿਤ ਹੋ ਕੇ ਲੱਗ ਰਹੇ ਹਨ ਅਤੇ ਇਸ ਕਿੱਤੇ ਵੱਲ ਵਧੇ ਹਨ ਪ੍ਰੰਤੂ ਪਸ਼ੂ ਪਾਲਕਾ ਵਿੱਚ ਵਧ ਰਹੇ ਘਾਟੇ ਨੇ ਇਸ ਵਿੱਚ ਵੱਡੀ ਨਿਰਾਸਾ ਪੈਦਾ ਕੀਤੀ ਹੈ ਕਿਸਾਨਾਂ ਨੂੰ ਨਕਲੀ ਦੁੱਧ ਵੀ ਬਹੁਤ ਪਰੇਸ਼ਾਨ ਕਰ ਰਿਹਾ ਹੈ ਜਿਸ ਕਾਰਨ ਇਸ ਕਿੱਤੇ ਨੂੰ ਬੁਰੀ ਤਰ ਪ੍ਰਭਾਵਿਤ ਕੀਤਾ ਗਿਆ ਹੈ ਕਿਉਂਕਿ ਸਹੀ ਢੰਗ ਨਾਲ ਬਣੇ ਸਾਫ ਸੁਥਰੇ ਦੁੱਧ ਨੂੰ ਵਾਜਬ ਬਣਦੀ ਕੀਮਤ ਨਹੀਂ ਮਿਲ ਰਹੀ। ਪਸ਼ੂ ਪਾਲਕਾਂ ਵੱਲੋਂ ਸਰਕਾਰ ਨੂੰ ਅਪੀਲ ਹੈ ਕਿ ਉਹ ਇਸ ਦੇ ਨਾਲ ਸੰਬੰਧਿਤ ਕਾਰਨਾਂ ਨੂੰ ਗੰਭੀਰਤਾ ਨਾਲ ਵਿਚਾਰੇ ਅਤੇ ਇਸ ਸਬੰਧੀ ਇੱਕ ਵਿਸ਼ੇਸ਼ ਟੀਮਾਂ ਦਾ ਗਠਨ ਕਰੇ ਜੋ ਨਕਲੀ ਦੁੱਧ ਸਬੰਧੀ ਸਖਤੀ ਵਰਤੇ, ਪਸ਼ੂ ਪਾਲਕ ਕਿਸਾਨਾਂ ਨਾਲ ਮੀਟਿੰਗ ਕਰਕੇ ਉਹਨਾਂ ਦੀਆਂ ਦੁੱਖ ਤਕਲੀਫਾਂ ਦਾ ਹੱਲ ਕੀਤਾ ਜਾਵੇ ਤਾਂ ਜੋ ਪਸ਼ੂ ਪਾਲਕਾਂ ਅਤੇ ਖੇਤੀ ਦੇ ਇਸ ਲਾਹੇਵੰਦ ਧੰਦੇ ਨੂੰ ਜਿੰਦਾ ਰੱਖਿਆ ਜਾ ਸਕੇ।