25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਕੀਵੀ ਫਿਟਨੈੱਸ ਅਹਿਮਦਗੜ੍ਹ ਵਲੋਂ ਸ਼ਾਨਦਾਰ ਬੈਂਚ ਪ੍ਰੈੱਸ ਡੰਬਲ ਹੋਲਡਿੰਗ ਮੁਕਾਬਲਾ ਕਰਵਾਇਆ

ਅਹਿਮਦਗੜ੍ਹ, 23 ਅਗਸਤ (ਸੁਖਜੀਤ ਸਿੰਘ ਖੇੜਾ) - ਕੀਵੀ ਫਿਟਨੈੱਸ ਅਹਿਮਦਗੜ ਵੱਲੋਂ ਦੀਪ ਲਹਿਰਾ ਅਤੇ ਪਵਨਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਜਿਮ ਵਿੱਚ ਮਿਹਨਤ ਕਰਨ ਵਾਲੇ ਲੜਕੇ-ਲੜਕੀਆਂ ਲਈ ਸ਼ਾਨਦਾਰ ਬੈਂਚ ਪ੍ਰੈੱਸ ਅਤੇ ਓਪਨ ਡੰਬਲ ਹੋਲਡਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਖੇਡਾਂ, ਫਿਟਨੈਸ ਅਤੇ ਨਿਰੰਤਰ ਮਿਹਨਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ।

Ad Position 21
No active advertisement
ਅਜੀਤ ਡੈਸਕ 24-08-2026
ਅਹਿਮਦਗੜ੍ਹ, 23 ਅਗਸਤ (ਸੁਖਜੀਤ ਸਿੰਘ ਖੇੜਾ) - ਕੀਵੀ ਫਿਟਨੈੱਸ ਅਹਿਮਦਗੜ ਵੱਲੋਂ ਦੀਪ ਲਹਿਰਾ ਅਤੇ ਪਵਨਦੀਪ ਸਿੰਘ ਚੀਮਾ ਦੀ ਅਗਵਾਈ ਹੇਠ ਜਿਮ ਵਿੱਚ ਮਿਹਨਤ ਕਰਨ ਵਾਲੇ ਲੜਕੇ-ਲੜਕੀਆਂ ਲਈ ਸ਼ਾਨਦਾਰ ਬੈਂਚ ਪ੍ਰੈੱਸ ਅਤੇ ਓਪਨ ਡੰਬਲ ਹੋਲਡਿੰਗ ਮੁਕਾਬਲਾ ਕਰਵਾਇਆ ਗਿਆ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਖੇਡਾਂ, ਫਿਟਨੈਸ ਅਤੇ ਨਿਰੰਤਰ ਮਿਹਨਤ ਦੀ ਭਾਵਨਾ ਨੂੰ ਉਤਸ਼ਾਹਿਤ ਕਰਨਾ ਸੀ। ਮੁਕਾਬਲੇ ਵਿੱਚ ਨੌਜਵਾਨ ਖਿਡਾਰੀਆਂ ਨੇ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਭਾਗ ਲਿਆ ਅਤੇ ਆਪਣੀ ਤਾਕਤ ਤੇ ਕਾਬਲੀਅਤ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੁਕਾਬਲੇ ਦੌਰਾਨ ਸਾਬਕਾ ਵਿਧਾਇਕ ਜੱਸੀ ਖੰਗੂੜਾ, ਆਮ ਆਦਮੀ ਪਾਰਟੀ ਦੇ ਆਗੂ ਨਵਜੋਤ ਸਿੰਘ ਮੰਡੇਰ ਅਤੇ ਦਵਿੰਦਰ ਸਿੰਘ ਮਾਨ ਪ੍ਰਧਾਨ ਮਾਲਵਾ ਸਪੋਰਟਸ ਕਲੱਬ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਬੈਂਚ ਪ੍ਰੈਸ ਮੁਕਾਬਲਿਆਂ ਵਿੱਚ ਓਪਨ ਵਿੱਚ ਪਹਿਲਾ ਸਥਾਨ ਉੱਤਮ ਸ਼ਰਮਾ ਮਹੋਲੀ ਕਲਾਂ ਅਤੇ ਲੜਕੀਆਂ ਦੇ ਗਰੁੱਪ ਵਿੱਚ ਡੰਬਲ ਹੋਲਡਿੰਗ ਮੁਕਾਬਲੇ ਵਿੱਚ ਰਜਨੀਤ ਕੌਰ ਹੂੰਝਣ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਇਸ ਮੁਕਾਬਲੇ ਵਿੱਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਮੁੰਡੇ ਅਹਿਮਦਗੜ੍ਹ ਦੇ ਵੈਲਫੇਅਰ ਕਲੱਬ ਦੇ ਪ੍ਰਧਾਨ ਰਾਕੇਸ਼ ਗਰਗ , ਮੀਡੀਆ ਸਲਾਹਕਾਰ ਮਹਾਂਵੀਰ ਗੋਇਲ ਅਤੇ ਕਿਸਾਨ ਆਗੂ ਗੁਰਿੰਦਰ ਸਿੰਘ ਪੰਧੇਰ ਵੱਲੋਂ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਕੀਵੀ ਫਿਟਨੈਸ ਵੱਲੋਂ ਕੀਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਇਸ ਮੌਕੇ ਸੁੱਖਾ ਪਹਿਲਵਾਨ ਗੁਰਿੰਦਰ ਪੰਧੇਰ, ਮਨੀ ਲਹਿਰਾ, ਰਾਜੂ ਚੀਮਾ, ਬਲਵਿੰਦਰ ਮਹੇਰਨਾ, ਯਾਦਵਿੰਦਰ ਸਿੰਘ ਹੂੰਝਣ, ਜੋਬਨਪ੍ਰੀਤ, ਮਨਿੰਦਰ ਚੀਮਾ, ਜਗਤਾਰ ਸਿੰਘ ਚੀਮਾ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਡੀ.ਐੱਮ. ਵਲੋਂ ਕੌਮੀ ਤੇ ਸੂਬਾ ਪੱਧਰੀ ਖਿਡਾਰੀ ਸਨਮਾਨਿਤ ਅਗਲੀ ਖ਼ਬਰ ਪੰਜ-ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ 25 ਕਿਸਾਨਾਂ ਨੇ ਲਿਆ ਭਾਗ
Ad Position 24