24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਐੱਸ.ਡੀ.ਐੱਮ. ਵਲੋਂ ਕੌਮੀ ਤੇ ਸੂਬਾ ਪੱਧਰੀ ਖਿਡਾਰੀ ਸਨਮਾਨਿਤ

ਸੰਗਰੂਰ, 23 ਅਗਸਤ (ਧੀਰਜ ਪਸ਼ੌਰੀਆ) - ਬੱਦਰੀ ਜਿੰਦਲ 1464 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਕੇ ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਚੁਣੇ ਗਏ ਹਨ। ਕੁੱਲ 3460 ਵੋਟਾਂ ਵਿਚੋਂ 2100 ਵੋਟਾਂ ਭੁਗਤੀਆਂ।

Ad Position 21
No active advertisement
ਅਜੀਤ ਡੈਸਕ 24-08-2026
ਸੰਗਰੂਰ, 23 ਅਗਸਤ (ਧੀਰਜ ਪਸ਼ੌਰੀਆ) - ਬੱਦਰੀ ਜਿੰਦਲ 1464 ਵੋਟਾਂ ਦੇ ਫ਼ਰਕ ਨਾਲ ਚੋਣ ਜਿੱਤ ਕੇ ਅਗਰਵਾਲ ਸਭਾ ਸੰਗਰੂਰ ਦੇ ਪ੍ਰਧਾਨ ਚੁਣੇ ਗਏ ਹਨ। ਕੁੱਲ 3460 ਵੋਟਾਂ ਵਿਚੋਂ 2100 ਵੋਟਾਂ ਭੁਗਤੀਆਂ। ਬੱਦਰੀ ਜਿੰਦਲ ਦੇ ਹੱਕ ਵਿੱਚ 1776 ਵੋਟਾਂ ਪਈਆਂ। ਮਹਾਰਾਜਾ ਅਗਰਸੈਨ ਦੀ ਪ੍ਰਤਿਮਾ ਤੇ ਨਤਮਸਤਕ ਹੋਣ ਤੋਂ ਬਾਅਦ ਬੱਦਰੀ ਜਿੰਦਲ ਨੇ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਦੂਜੀ ਵਾਰ ਮਿਲੀ ਇਸ ਜ਼ਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸਭਾ ਦੇ ਸਰਪ੍ਰਸਤਾਂ ਸਰਜੀਵਨ ਜਿੰਦਲ, ਗੋਰਾ ਲਾਲ ਸਿੰਗਲ, ਦੀਪਕ ਜਿੰਦਲ, ਰਾਜੀਵ ਜਿੰਦਲ ਇਤਿਹਾਸਕਾਰ, ਪਵਨ ਗੁਪਤਾ ਐਡਵੋਕੇਟ, ਉਦੇਸ਼ ਗੋਇਲ, ਨਰੇਸ਼ ਗੋਇਲ, ਕੇਵਲ ਕ੍ਰਿਸ਼ਨ, ਮੋਹਨ ਲਾਲ, ਦੀਪਕ ਅਗਰਵਾਲ ਅਤੇ ਜਗਨ ਨਾਥ ਗੋਇਲ ਤੋਂ ਇਲਾਵਾ ਸ਼ੀਸ਼ਨ ਕੁਮਾਰ ਗਰਗ, ਪੰਕਜ ਗੁਪਤਾ, ਹਰੀ ਓਮ ਜਿੰਦਲ, ਵਿਸ਼ਾਲ ਗਰਗ ਸੋਨੂ, ਸ਼ਿਵ ਜਿੰਦਲ, ਐਡਵੋਕੇਟ ਸੇਮ, ਰੋਮੀ ਗੋਇਲ, ਸੰਜੀਵ ਕੁਮਾਰ, ਅਸ਼ੋਕ ਬਾਂਸਲ, ਪ੍ਰਵੀਨ ਬਾਂਸਲ ਅਤੇ ਹੋਰਨਾਂ ਨੇ ਬੱਦਰੀ ਜਿੰਦਲ ਦੀ ਜਿੱਤ ਤੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹੋਇਆਂ ਵਧਾਈਆਂ ਦਿੱਤੀਆਂ। ਇੱਥੇ ਇਹ ਦੱਸਣਾ ਜ਼ਰੂਰੀ ਹੈ ਕਿ ਮੁਕਾਬਲੇ ਵਿੱਚ ਚੋਣ ਲੜ ਰਹੇ ਬਿਮਲ ਬਾਂਸਲ ਨੇ ਚੋਣ ਪ੍ਰਕਿਰਿਆ ਵਿੱਚ ਘਪਲੇਬਾਜ਼ੀ ਅਤੇ ਕੁੱਝ ਸਰਪ੍ਰਸਤਾਂ ਤੇ ਪੱਖਬਾਜ਼ੀ ਦੇ ਦੋਸ਼ ਲਗਾਉਂਦਿਆਂ ਦੁਪਹਿਰ ਜਦੋਂ ਅਜੇ ਅੱਧੀਆਂ ਵੋਟਾਂ ਹੀ ਭੁਗਤੀਆਂ ਸਨ ਚੋਣ ਪ੍ਰਕਿਰਿਆ ਦਾ ਬਾਈਕਾਟ ਕਰ ਦਿੱਤਾ, ਜਦੋਂ ਕਿ ਸਰਪ੍ਰਸਤਾਂ ਨੇ ਇਹਨਾਂ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਹੈ। ਬਿਮਲ ਬਾਂਸਲ ਨੇ ਚੋਣ ਪ੍ਰਕਿਰਿਆ ਵਿੱਚ ਘਪਲੇਬਾਜ਼ੀ ਦੇ ਦੋਸ਼ ਲਗਾਉਂਦਿਆਂ ਚੋਣ ਪ੍ਰਕਿਰਿਆ ਦਾ ਕੀਤਾ ਬਾਈਕਾਟ ਪ੍ਰਧਾਨਗੀ ਦੀ ਚੋਣ ਲੜ ਰਹੇ ਬਿਮਲ ਬਾਂਸਲ ਨੇ ਚੋਣ ਪ੍ਰਕਿਰਿਆ ਵਿੱਚ ਘਪਲੇਬਾਜ਼ੀ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਜਾਅਲੀ ਵੋਟਾਂ ਪਵਾਈਆਂ ਗਈਆਂ ਜਦੋਂ ਕੁੱਝ ਸਰਪ੍ਰਸਤ ਹੀ ਇਸ ਚੋਣ ਪ੍ਰਕਿਰਿਆ ਵਿੱਚ ਪੱਖਬਾਜੀ ਕਰਨ ਲੱਗੇ ਤਾਂ ਉਹ ਬਿਮਲ ਬਾਂਸਲ ਅਤੇ ਚੋਣ ਪ੍ਰਕਿਰਿਆ ਦਾ ਹਿੱਸਾ ਬਣੇ ਉਸ ਦੇ ਪੋਲਿੰਗ ਏਜੰਟ ਇਸ ਚੋਣ ਪ੍ਰਕਿਰਿਆ ਦਾ ਬਾਈਕਾਟ ਕਰ ਕੇ ਬਾਹਰ ਆ ਗਏ, ਉਸ ਸਮੇਂ 1300 ਦੇ ਕਰੀਬ ਵੋਟਾਂ ਭੁਗਤ ਚੁੱਕੀਆਂ ਸਨ। ਇਹ ਕੋਈ ਚੋਣਾਂ ਨਹੀਂ ਸਨ ਬਲਕਿ ਚੋਣ ਪ੍ਰਕਿਰਿਆ ਤੇ ਕਬਜ਼ਾ ਸੀ।
Ad Position 22
No active advertisement
ਪਿਛਲੀ ਖ਼ਬਰ ਤੀਆਂ ਦੇ ਵੱਖ-ਵੱਖ ਦ੍ਰਿਸ਼। ਤੀਆਂ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਕੀਵੀ ਫਿਟਨੈੱਸ ਅਹਿਮਦਗੜ੍ਹ ਵਲੋਂ ਸ਼ਾਨਦਾਰ ਬੈਂਚ ਪ੍ਰੈੱਸ ਡੰਬਲ ਹੋਲਡਿੰਗ ਮੁਕਾਬਲਾ ਕਰਵਾਇਆ
Ad Position 24