ਥੋੜ੍ਹੀ ਜਿਹੀ ਬਰਸਾਤ ਨੇ ਸਰਕਾਰ ਦੇ ਵਿਕਾਸ ਕਾਰਜਾਂ ਦੀ ਖੋਲ੍ਹੀ ਪੋਲ
ਚੀਮਾ ਮੰਡੀ, 23 ਅਗਸਤ (ਜਗਰਾਜ ਮਾਨ ) - ਹਲਕਾ ਸੁਨਾਮ ਦੇ ਕਸਬਾ ਚੀਮਾ ਮੰਡੀ ਵਿਖੇ ਥੋੜੀ ਜਿਹੀ ਬਰਸਾਤ ਹੋਣ ਨਾਲ ਗਲੀਆਂ ਵਿੱਚ ਪਾਣੀ ਭਰ ਗਿਆ । ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਖਿਲਾਫ ਨਾਰੇਬਾਜੀ ਕੀਤੀ ।
ਚੀਮਾ ਮੰਡੀ, 23 ਅਗਸਤ (ਜਗਰਾਜ ਮਾਨ ) - ਹਲਕਾ ਸੁਨਾਮ ਦੇ ਕਸਬਾ ਚੀਮਾ ਮੰਡੀ ਵਿਖੇ ਥੋੜੀ ਜਿਹੀ ਬਰਸਾਤ ਹੋਣ ਨਾਲ ਗਲੀਆਂ ਵਿੱਚ ਪਾਣੀ ਭਰ ਗਿਆ । ਇਸ ਮੌਕੇ ਪਿੰਡ ਵਾਸੀਆਂ ਨੇ ਸਰਕਾਰ ਖਿਲਾਫ ਨਾਰੇਬਾਜੀ ਕੀਤੀ । ਲੋਕਾਂ ਨੇ ਕਿਹਾ ਕਿ ਇਹ ਕਸਬਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨੇੜਲੇ ਪਿੰਡ ਸਤੌਜ ਦੇ ਨਜ਼ਦੀਕ ਹੈ ਅਤੇ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ ਅਰੋੜੇ ਦਾ ਹਲਕਾ ਹੈ । ਇਸ ਮੌਕੇ ਭੀਮ ਸਿੰਘ ਭੂਕਲ ਨੇ ਕਿਹਾ ਕਿ ਚੀਮਾ ਕਸਬੇ ਵਿੱਚ ਸੀਵਰੀਜ ਦੀ ਸਮੱਸਿਆ ਲੰਮੇ ਸਮੇਂ ਤੋਂ ਲਟਕ ਰਹੀ ਹੈ , ਜਿਸ ਦਾ ਅੱਜ ਤੱਕ ਕੋਈ ਹੱਲ ਨਹੀਂ ਹੋ ਸਕਿਆ । ਸੀਵਰੇਜ ਤੇ ਕਰੋੜਾਂ ਰੁਪਏ ਲੱਗਣ ਦੇ ਬਾਵਜੂਦ ਵੀ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ। ਸਮੇਂ ਸਮੇਂ ਦੀਆਂ ਸਰਕਾਰਾਂ ਨੇ ਕਸਬੇ ਦੀ ਸੀਵਰੇਜ ਦੀ ਸਮੱਸਿਆ ਨੂੰ ਹੱਲ ਕਰਨ ਲਈ ਕਰੋੜਾਂ ਰੁਪਏ ਖਰਚ ਕੇ ਤਜਰਬਾ ਕਰਕੇ ਸਰਕਾਰ ਦੇ ਪੈਸੇ ਬਰਬਾਦ ਕਰ ਦਿੱਤੇ । ਪਰ ਇਸ ਦਾ ਕੋਈ ਸਹੀ ਹੱਲ ਨਹੀਂ ਨਿਕਲਿਆ । ਕਸਬੇ ਦੇ ਲੋਕ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੰਮੇ ਸਮੇਂ ਤੋਂ ਨਰਕ ਭੋਗ ਰਹੇ ਹਨ । ਕੈਬਨਟ ਮੰਤਰੀ ਅਮਨ ਅਰੋੜਾ ਨੇ ਕਸਬੇ ਵਿੱਚ ਭਾਵੇਂ ਅਨੇਕਾਂ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿਆ ਪਰ ਪਾਣੀ ਦੀ ਨਿਕਾਸੀ ਕਰਨ ਵਿੱਚ ਅਮਨ ਅਰੋੜਾ ਵੀ ਕਿਤੇ ਨਾ ਕਿਤੇ ਪਿੱਛੇ ਰਹਿ ਗਿਆ । ਕਸਬੇ ਦੇ ਲੋਕ ਪਾਣੀ ਦੀ ਨਿਕਾਸੀ ਦੇ ਹੱਲ ਦੀ ਸਰਕਾਰ ਅੱਗੇ ਨਜ਼ਰ ਟਿਕਾ ਕੇ ਬੈਠੇ ਹਨ ।