26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-08-2026

ਪੰਜਾਬ ਭਰ ਵਿਚ ਮੋਬਾਈਲ ਟਾਵਰਾਂ ਤੋਂ ਸਾਮਾਨ ਚੋਰੀ ਕਰਨ ਵਾਲਾ 6 ਮੈਂਬਰੀ ਗਰੋਹ ਚੜ੍ਹਿਆ ਸੰਗਰੂਰ ਪੁਲਿਸ ਹੱਥੇ

ਸੰਗਰੂਰ, 25 ਅਗਸਤ (ਦਮਨਜੀਤ ਸਿੰਘ)- ਪੰਜਾਬ ਭਰ ਵਿਚ ਮੋਬਾਈਲ ਟਾਵਰਾਂ ਉੱਤੋਂ ਬੀ. ਟੀ.

Ad Position 21
No active advertisement
ਅਜੀਤ ਡੈਸਕ 26-08-2026
ਸੰਗਰੂਰ, 25 ਅਗਸਤ (ਦਮਨਜੀਤ ਸਿੰਘ)- ਪੰਜਾਬ ਭਰ ਵਿਚ ਮੋਬਾਈਲ ਟਾਵਰਾਂ ਉੱਤੋਂ ਬੀ.ਟੀ.ਐੱਸ. ਕਾਰਡ ਚੋਰੀ ਕਰਨ ਵਾਲੇ ਸਰਗਰਮ 6 ਮੈਂਬਰੀ ਗਿਰੋਹ ਨੂੰ ਸੰਗਰੂਰ ਪੁਲਿਸ ਨੇ ਕਰੀਬ 1 ਕਰੋੜ ਰੁਪਏ ਦੀ ਕੀਮਤ ਦੇ ਚੋਰੀਸ਼ੁਦਾ ਬੀ.ਟੀ.ਐੱਸ. ਕਾਰਡਾਂ ਅਤੇ ਹੋਰ ਸਾਜੋ-ਸਮਾਨ ਸਮੇਤ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਹੈ। ਡੀ . ਐੱਸ.ਪੀ (ਡੀ) ਸੁਖਦੇਵ ਸਿੰਘ ਬਰਾੜ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ.ਆਈ.ਏ. ਸਟਾਫ਼ ਸੰਗਰੂਰ ਦੇ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਦੀ ਪੁਲਿਸ ਟੀਮ ਵੱਲੋਂ 23 ਅਗਸਤ ਨੂੰ ਥਾਣਾ ਚੀਮਾ ਦੇ ਏਰੀਏ ਵਿੱਚ ਗਸ਼ਤ ਅਤੇ ਚੈਕਿੰਗ ਦੌਰਾਨ ਇਤਲਾਹ ਦੇ ਆਧਾਰ ਉੱਤੇ ਦਫ਼ਤਰ ਮਾਰਕੀਟ ਕਮੇਟੀ ਚੀਮਾ ਨੇੜਿਉਂ ਇੱਕ ਕਾਰ ਸਵਾਰ ਲਵਪ੍ਰੀਤ ਸਿੰਘ ਆਂਡਾ ਵਾਸੀ ਮਾਡਲ ਟਾਊਨ-1 ਸ਼ੇਰੋਂ ਅਤੇ ਹਰਪ੍ਰੀਤ ਸਿੰਘ ਕਾਲੂ ਵਾਸੀ ਸ਼ੇਰੋਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ਵਿਚੋਂ 10 ਬੀ.ਟੀ.ਐੱਸ. ਕਾਰਡ, ਇੱਕ ਕਟਰ, ਇੱਕ ਪਲਾਸ, ਇੱਕ ਪੇਚਕਸ ਅਤੇ ਕਾਰ ਬਰਾਮਦ ਕਰਵਾਈ ਗਈ। ਜਿਸ ਉੱਤੇ ਥਾਣਾ ਚੀਮਾ ਵਿਖੇ ਮੁਕੱਦਮਾ ਦਰਜ ਕਰ ਕੇ ਮਾਮਲੇ ਦੀ ਤਫ਼ਤੀਸ਼ ਆਰੰਭੀ ਗਈ। ਡੀ.ਐੱਸ.ਪੀ. ਬਰਾੜ ਨੇ ਦੱਸਿਆ ਕਿ ਤਫ਼ਤੀਸ਼ ਦੌਰਾਨ 24 ਅਗਸਤ ਨੂੰ ਲਵਪ੍ਰੀਤ ਆਂਡਾ ਅਤੇ ਹਰਪ੍ਰੀਤ ਕਾਲੂ ਦੀ ਪੁੱਛਗਿੱਛ ਦੇ ਆਧਾਰ ਉੱਤੇ ਸਾਲੀਮ ਵਾਸੀ ਇਸਲਾਮਾਬਾਦ ਬੋਰਡ ਮੁਜ਼ੱਫ਼ਰਨਗਰ (ਉੱਤਰ-ਪ੍ਰਦੇਸ਼), ਫਰਮਾਨ ਵਾਸੀ ਸਮਰ ਗਾਰਡਨ ਕਲੋਨੀ ਨੇੜੇ ਹਰੀ ਮਸਜਿਦ ਮੇਰਠ (ਉੱਤਰ-ਪ੍ਰਦੇਸ਼), ਰਿਆਜੂਦੀਨ ਵਾਸੀ ਮੁਹੱਲਾ ਪੀਰ ਨੇੜੇ ਉਮਰ ਮਸਜਿਦ ਮੁਜ਼ੱਫ਼ਰਨਗਰ (ਉੱਤਰ-ਪ੍ਰਦੇਸ਼) ਅਤੇ ਸਾਜਿਦ ਵਾਸੀ ਇਸਲਾਮ ਨਗਰ ਗਾਜੀਆਬਾਦ (ਉੱਤਰ-ਪ੍ਰਦੇਸ਼) ਨੂੰ ਮੁਕੱਦਮੇ ਵਿੱਚ ਨਾਮਜਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਇਨ੍ਹਾਂ ਪਾਸੋਂ ਚੋਰੀਸ਼ੁਦਾ 6 ਹੋਰ ਬੀ.ਟੀ.ਐੱਸ. ਕਾਰਡ ਅਤੇ ਚੋਰੀ ਦਾ ਸਮਾਨ ਲੈ ਕੇ ਜਾਣ ਲਈ ਵਰਤਿਆ ਜਾਂਦਾ ਟੈਂਪੂ ਬਰਾਮਦ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਮੁਢਲੀ ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਗਿਰੋਹ ਵੱਲੋਂ ਪੰਜਾਬ ਦੇ ਲੁਧਿਆਣਾ, ਪਟਿਆਲਾ, ਬਰਨਾਲਾ, ਮਲੇਰਕੋਟਲਾ ਅਤੇ ਸੰਗਰੂਰ ਸਮੇਤ ਹੋਰਨਾਂ ਜ਼ਿਲ੍ਹਿਆਂ ਵਿਚੋਂ ਮੋਬਾਈਲ ਟਾਵਰਾਂ ਦੇ ਸਮਾਨ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਦਿੱਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਵੱਲੋਂ ਮੋਬਾਈਲ ਟਾਵਰਾਂ ਤੋਂ ਚੋਰੀ ਕੀਤੇ ਜਾਂਦੇ ਬੀ.ਟੀ.ਐੱਸ. ਕਾਰਡ ਦੀ ਕੀਮਤ ਪ੍ਰਤੀ ਕਾਰਡ 5 ਤੋਂ ਸਾਢੇ 6 ਲੱਖ ਰੁਪਏ ਤੱਕ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਕੁੱਝ ਵਿਅਕਤੀ ਪਹਿਲਾਂ ਮੋਬਾਈਲ ਟਾਵਰਾਂ ਨੂੰ ਰਿਪੇਅਰ ਕਰਨ ਦਾ ਕੰਮ ਕਰਦੇ ਸਨ ਅਤੇ ਇਸੇ ਲਈ ਇਨ੍ਹਾਂ ਨੂੰ ਟਾਵਰਾਂ ਵਿੱਚ ਲੱਗੇ ਇਸ ਲੱਖਾਂ ਰੁਪਏ ਦੀ ਕੀਮਤ ਵਾਲੇ ਬੀ.ਟੀ.ਐੱਸ. ਕਾਰਡ ਬਾਰੇ ਪੂਰੀ ਜਾਣਕਾਰੀ ਸੀ। ਡੀ.ਐੱਸ.ਪੀ ਬਰਾੜ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦਾ ਪੁਲਿਸ ਰਿਮਾਂਡ ਹਾਸਿਲ ਕਰ ਕੇ ਡੂੰਘਾਈ ਨਾਲ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਜਿਸ ਦੌਰਾਨ ਕਈ ਅਹਿਮ ਖ਼ੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਮੌਕੇ ਸੀ.ਆਈ.ਏ. ਸਟਾਫ਼ ਇੰਚਾਰਜ ਇੰਸਪੈਕਟਰ ਸੰਦੀਪ ਸਿੰਘ ਅਤੇ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਬਾਬਾ ਵੀ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੰਬਰਦਾਰਾ ਯੂਨੀਅਨ ਅਮਰਗੜ੍ਹ ਨੇ ਕੀਤੀ ਮੀਟਿੰਗ ਅਗਲੀ ਖ਼ਬਰ - ਮਾਮਲਾ ਧੂਰੀ ਦੀ ਧੀ ਨੇਹਾ ਦੀ ਮੌਤ ਦਾ- ਮੁੱਖ ਮੰਤਰੀ ਅਤੇ ਡੀ.ਜੀ.ਪੀ. ਖੁਦ ਲੈ ਰਹੇ ਨੇ ਪਲ-ਪਲ ਦੀ ਰਿਪੋਰਟ ਦੋਸ਼ੀ ਜਲਦ...
Ad Position 24