28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਗੁਰਦੁਆਰਾ ਚੁੱਲੇ ਬਾਬਾ ਆਲਾ ਸਿੰਘ ਲੌਂਗੋਵਾਲ ਤੋਂ ਜੈਕਾਰਿਆਂ ਦੀ ਗੂੰਜ ਨਾਲ ਮੀਰੀ ਪੀਰੀ ਖਾਲਸਾ ਮਾਰਚ ਦੀ ਪੰਜ ਪਿਆਰਿਆਂ ਦੀ ਅਗਵਾਈ ਵਿਚ ਹੋਈ ਰਵਾਨਗੀ

ਲੌਂਗੋਵਾਲ, 27 ਅਗਸਤ (ਸ. ਸ.

Ad Position 21
No active advertisement
ਅਜੀਤ ਡੈਸਕ 28-08-2026
ਲੌਂਗੋਵਾਲ, 27 ਅਗਸਤ (ਸ.ਸ.ਖੰਨਾ, ਵਿਨੋਦ) - ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਰੰਭ ਹੋਏ ਮੀਰੀ-ਪੀਰੀ ਖਾਲਸਾ ਮਾਰਚ 26 ਅਗਸਤ ਨੂੰ ਦੇਰ ਰਾਤ ਲੌਂਗੋਵਾਲ ਪਹੁੰਚਿਆ ਅਤੇ ਰਾਤਰੀ ਵਿਸ਼ਰਾਮ ਉਪਰੰਤ ਅੱਜ ਗੁਰਦੁਆਰਾ ਬਾਬਾ ਆਲਾ ਸਿੰਘ ਲੌਂਗੋਵਾਲ ਤੋਂ ਖਾਲਸਾਈ ਜਾਹੋ-ਜਲਾਲ ਨਾਲ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਦੇਖ-ਰੇਖ ਹੇਠ ਅਗਲੇ ਪੜ੍ਹਾਅ ਲਈ ਰਵਾਨਗੀ ਹੋਈ। ਰਵਾਨਗੀ ਤੋਂ ਪਹਿਲਾਂ ਗੁਰਦੁਆਰਾ ਚੁੱਲ੍ਹੇ ਬਾਬਾ ਆਲਾ ਵਿਖੇ ਸੰਗਤ ਦੀ ਹਾਜ਼ਰੀ ਵਿਚ ਅਰਦਾਸ ਕੀਤੀ ਗਈ ਅਤੇ ਗੁਰੂ ਸਾਹਿਬ ਅੱਗੇ ਮਾਰਚ ਦੀ ਚੜ੍ਹਦੀ ਕਲਾ ਤੇ ਸਫ਼ਲਤਾ ਲਈ ਅਰਦਾਸ ਕੀਤੀ ਗਈ।ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਛੇਵੇਂ ਪਾਤਿਸ਼ਾਹ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਕਰਕੇ ਸਿੱਖ ਪੰਥ ਨੂੰ ਮੀਰੀ-ਪੀਰੀ ਦਾ ਮਹਾਨ ਸਿਧਾਂਤ ਬਖ਼ਸ਼ਿਆ ਹੈ। ਇਸ ਮੌਕੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸੰਤ ਟੇਕ ਸਿੰਘ ਧਨੌਲਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸੁਨਾਮ,ਗੁਰਮੀਤ ਸਿੰਘ ਲੱਲੀ, ਰਣਜੀਤ ਸਿੰਘ ਕੂਕਾ,ਜਸਵਿੰਦਰ ਸਿੰਘ ਸਾ,ਸੁਸਾਇਟੀ ਪ੍ਰਧਾਨ,ਸ਼੍ਰੋਮਣੀ ਅਕਾਲੀ ਦਲ, ਬੀਬੀ ਜਸਪਾਲ ਕੌਰ ਫਤਿਹਗੜ੍ਹ, ਮਲਕੀਤ ਸਿੰਘ ਚੰਗਾਲ ਜਥੇਦਾਰ ਭੁਪਿੰਦਰ ਸਿੰਘ ਭਲਵਾਨ, ਸਾਬਕਾ ਚੇਅਰਮੈਨ ਜੀਤ ਸਿੰਘ ਸਿੱਧੂ, ਨਗਰ ਕੌਂਸਲ ਪ੍ਰਧਾਨ ਰਸ਼ਪਾਲ ਕੌਰ ਢਿੱਲੋ,ਇਸਤਰੀ ਅਕਾਲੀ ਦਲ ਸਰਕਲ ਪ੍ਰਧਾਨ ਪ੍ਰਮਿੰਦਰ ਕੌਰ ਬਰਾੜ,ਮੈਨੇਜਰ ਅਮਰੀਕ ਸਿੰਘ ਬਰਨਾਲਾ, ਹਰਮੇਸ ਸਿੰਘ ਸਿੱਧੂ, ਇਸਵਿੰਦਰ ਸਿੰਘ ਬਿੰਦੀ, ਪਰਮਜੀਤ ਸਿੰਘ ਜੱਸੇਕਾ, ਬਾਬਾ ਬਲਵਿੰਦਰ ਸਿੰਘ, ਬਿੰਦਰ ਠੇਕੇਦਾਰ, ਪ੍ਰਿੰਸੀਪਲ ਨਰਪਿੰਦਰ ਸਿੰਘ ਢਿੱਲੋ,ਅਮਰਜੀਤ ਸਿੰਘ ਬਡਰੁੱਖਾਂ,ਜਥੇਦਾਰ ਮਹਿੰਦਰ ਸਿੰਘ ਦੁਲਟ,ਬਾਬਾ ਕੁਲਵੰਤ ਸਿੰਘ ਕਾਂਤੀ,ਜਸਵੀਰ ਸਿੰਘ ਲੌਂਗੋਵਾਲ ਇੰਚਾਰਜ ਸਿੱਖ ਮਿਸ਼ਨ ਦਿੱਲੀ, ਪ੍ਰਧਾਨ ਦਰਸ਼ਨ ਸਿੰਘ ਕਲੇਰ ਕਾਂਝਲਾ,ਭਾਈ ਜਗਜੀਤ ਸਿੰਘ ਚੀਮਾ, ਪ੍ਰਧਾਨ ਗੁਰਜੰਟ ਸਿੰਘ ਦੁਲਟ,ਹਰਪਾਲ ਸਿੰਘ ਲਖਮੀਰਵਾਲਾ, ਸਾਬਕਾ ਮੈਨੇਜਰ ਜਗਜੀਤ ਸਿੰਘ ਜੱਗਾ ਕਾਂਝਲਾ,ਪ੍ਰਿੰਸੀਪਲ ਜਸਪ੍ਰੀਤ ਸਿੰਘ ਧਾਲੀਵਾਲ, ਬਾਬਾ ਮੱਖਣ ਸਿੰਘ, ਐਡਵੋਕੇਟ ਗੁਰਤੇਜ ਸਿੰਘ,ਬਾਬਾ ਸਤਿਗੁਰ ਸਿੰਘ,ਕੁਲਦੀਪ ਸਿੰਘ ਦੂਲੋ,ਪ੍ਰਧਾਨ ਬਲਵਿੰਦਰ ਸਿੰਘ ਢਿੱਲੋ, ਪ੍ਰਧਾਨ ਬੰਟੀ ਮਾਨ,ਸੁਬੇਦਾਰ ਮੇਲਾ ਸਿੰਘ,ਹਰਮੇਲ ਸਿੰਘ ਟਰਾਂਸਪੋਰਟਰ, ਪਰਮਜੀਤ ਸਿੰਘ ਪੰਮਾ ਸਰਪੰਚ, ਵਿਜੇ ਗੋਇਲ, ਕਾਨੂੰਗੋ ਗੁਰਜੀਤ ਸਿੰਘ ਦੁੱਲਟ,ਚਮਕੌਰ ਸਿੰਘ ਪੀਏ , ਨੰਬਰਦਾਰ ਰੁਪਿੰਦਰ ਸਿੰਘ, ਮਾਸਟਰ ਗੁਰਵਿੰਦਰ ਸਿੰਘ , ਮਾਸਟਰ ਨਿਗਮ ਭਾਸਕਰ,ਮਾਸਟਰ ਸੁਖਵਿੰਦਰ ਸਿੰਘ, ਸੇਠ ਮੰਗਤਰਾਏ ਮੰਗੂ,ਭਗਵੰਤ ਸਿੰਘ ਸਾਊ, ਸੁੱਖਵਿੰਦਰ ਸਿੰਘ ਦੁੱਲਟ, ਦਲਜੀਤ ਸਿੰਘ ਸਿੱਧੂ , ਗੁਰਚਰਨ ਸਿੰਘ ਦਰਾਕਾ, ਹਰਦੇਵ ਸਿੰਘ ਭੱਠਲ, ਕਮਲਜੀਤ ਸਿੰਘ ਵਿੱਕੀ, ਸਰਪੰਚ ਗੋਬਿੰਦ ਸਿੰਘ, ਸਰਪੰਚ ਨਿਹਾਲ ਸਿੰਘ, ਸਰਪੰਚ ਦਰਸ਼ਨ ਸਿੰਘ ,ਸਰਪੰਚ ਭੀਮ ਦਾਸ ਬਾਵਾ ਨਿਰਮਲ ਸਿੰਘ ਲਖਮੀਰਵਾਲਾ, ਪੂਰਨ ਸਿੰਘ ਦੁੱਲਟ, ਡਾਕਟਰ ਕੇਵਲ ਚੰਦ ਧੌਲਾ, ਨੀਟੂ ਸ਼ਰਮਾ, ਬਾਬਾ ਪਵਿੱਤਰ ਸਿੰਘ ਆਦਿ ਸੰਗਤਾਂ ਵੱਡੀ ਗਿਣਤੀ ਵਿੱਚ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਸਤੂਆਣਾ ਸਾਹਿਬ ਵਿਖੇ ‘ਸਰਬੱਤ ਏ.ਆਈ.’ ਪ੍ਰੋਜੈਕਟ ਤਹਿਤ ਰਾਜ ਪੱਧਰੀ ਆਰਟੀਫ਼ੀਸ਼ੀਅਲ ਇੰਟੈਲੀਜੈਂਸ ਸੈਮੀਨਾਰ ਕਰਵਾਇਆ ਅਗਲੀ ਖ਼ਬਰ ਨੌਜਵਾਨ ਪੀੜ੍ਹੀ ਨੂੰ ਬਾਣੀ ਬਾਣੇ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ - ਜਥੇਦਾਰ ਗੜਗੱਜ
Ad Position 24