31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਖ਼ੇਤੀ ਸੈਕਟਰ ਦੀ ਮਜ਼ਬੂਤੀ ਲਈ ਮਸ਼ੀਨਰੀ ਸਨਅਤ ਦਾ ਅਹਿਮ ਯੋਗਦਾਨ - ਪ੍ਰਧਾਨ ਕਾਦੀਆਂ

ਮਲੇਰਕੋਟਲਾ, 30 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਖੇਤੀ ਸੈਕਟਰ ਅੰਦਰ ਮੁਸ਼ਕਲਾਂ ਨੂੰ ਲੈ ਕੇ ਕਿਸਾਨ ਵਰਗ ਵੱਲੋਂ ਕੀਤੇ ਭਾਰੀ ਇਕੱਠ ਦੌਰਾਨ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕੇ. ਐੱਸ.

Ad Position 21
No active advertisement
ਅਜੀਤ ਡੈਸਕ 31-08-2026
ਮਲੇਰਕੋਟਲਾ, 30 ਅਗਸਤ (ਮਨਜਿੰਦਰ ਸਿੰਘ ਸਰੌਦ, ਪਾਰਸ ਜੈਨ)- ਖੇਤੀ ਸੈਕਟਰ ਅੰਦਰ ਮੁਸ਼ਕਲਾਂ ਨੂੰ ਲੈ ਕੇ ਕਿਸਾਨ ਵਰਗ ਵੱਲੋਂ ਕੀਤੇ ਭਾਰੀ ਇਕੱਠ ਦੌਰਾਨ ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਕੇ.ਐੱਸ. ਗਰੁੱਪ ਵੱਲੋਂ ਕਿਸਾਨ ਆਗੂਆਂ ਦਾ ਕੀਤਾ ਸਨਮਾਨ ਕਿਸਾਨੀ ਤੇ ਉਦਯੋਗ ਜਗਤ ਵਿਚਕਾਰ ਮਜ਼ਬੂਤ ਸਾਂਝ ਦਾ ਪ੍ਰਤੀਕ ਹੈ । ਪੰਜਾਬ ਦੀ ਖੁਸ਼ਹਾਲੀ ਕਿਸਾਨੀ ਨਾਲ ਜੁੜੀ ਹੋਈ ਹੈ ਤੇ ਕਿਸਾਨਾਂ ਨੂੰ ਮਜ਼ਬੂਤ ਕਰਨ ਲਈ ਖੇਤੀਬਾੜੀ ਸੰਦ ਬਣਾਉਣ ਵਾਲੀਆਂ ਸਨਅਤਾਂ ਦਾ ਵੱਡਾ ਯੋਗਦਾਨ ਹੈ । ਉਨ੍ਹਾਂ ਕਿਹਾ ਕਿ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਲਗਾਤਾਰ ਸੰਘਰਸ਼ ਕਰਦੀ ਰਹੇਗੀ । ਖ਼ੇਤੀ ਮਸ਼ੀਨਰੀ ਬਣਾਉਣ ਦੇ ਖੇਤਰ ‘ਚ ਵਿਸ਼ਵ ਪੱਧਰ ’ਤੇ ਆਪਣੀ ਵਿਸ਼ੇਸ਼ ਪਛਾਣ ਬਣਾਉਣ ਵਾਲੇ ਕੇ.ਐੱਸ. ਗਰੁੱਪ ਮਲੇਰਕੋਟਲਾ ਦੇ ਚੇਅਰਮੈਨ ਉੱਘੇ ਸਮਾਜ ਸੇਵੀ ਇੰਦਰਜੀਤ ਸਿੰਘ ਮੁੰਡੇ (ਸਟੇਟ ਅਵਾਰਡੀ) ਵੱਲੋਂ ਮਲੇਰਕੋਟਲਾ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਸੂਬਾ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਸਣੇ ਕਿਸਾਨ ਜਥੇਬੰਦੀ ਦੇ ਆਗੂਆਂ ਦਾ ਵਿਸ਼ੇਸ਼ ਸਨਮਾਨ ਕੀਤਾ । ਇੰਦਰਜੀਤ ਸਿੰਘ ਮੁੰਡੇ ਨੇ ਕਿਹਾ ਕਿ ਕਿਸਾਨ ਦੇਸ਼ ਦੀ ਆਰਥਿਕਤਾ ਦੀ ਰੀੜ੍ਹ ਦੀ ਹੱਡੀ ਹਨ ਤੇ ਖੇਤੀਬਾੜੀ ਨੂੰ ਮਜ਼ਬੂਤ ਕੀਤੇ ਬਿਨਾਂ ਦੇਸ਼ ਦੀ ਤਰੱਕੀ ਸੰਭਵ ਨਹੀਂ । ਉਨ੍ਹਾਂ ਕਿਹਾ ਕਿ ਕੇ.ਐੱਸ. ਗਰੁੱਪ ਵੱਲੋਂ ਕਿਸਾਨਾਂ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖਦਿਆਂ ਆਧੁਨਿਕ ਤੇ ਮਿਆਰੀ ਖੇਤੀਬਾੜੀ ਸੰਦ ਤਿਆਰ ਕੀਤੇ ਜਾ ਰਹੇ ਹਨ । ਉਨ੍ਹਾਂ ਕਿਸਾਨ ਜਥੇਬੰਦੀ ਦੇ ਆਗੂਆਂ ਵੱਲੋਂ ਕਿਸਾਨੀ ਹੱਕਾਂ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ । ਪ੍ਰਧਾਨ ਕਾਦੀਆਂ ਨੇ ਕੇ.ਐੱਸ. ਗਰੁੱਪ ਦੇ ਚੇਅਰਮੈਨ ਇੰਦਰਜੀਤ ਸਿੰਘ ਮੁੰਡੇ ਤੇ ਸਮੁੱਚੇ ਪਰਿਵਾਰ ਦਾ ਸਨਮਾਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਆਗੂਆਂ ਤੇ ਕਿਸਾਨਾਂ ਦਾ ਹੌਸਲਾ ਵਧਾਉਂਦੇ ਹਨ । ਇਸ ਮੌਕੇ ਕੇ. ਐੱਸ. ਗਰੁੱਪ ਦੇ ਡਾਇਰੈਕਟਰ ਨਿਰਮਲ ਸਿੰਘ ਮੁੰਡੇ, ਵਿਰਸਾ ਸੰਭਾਲ ਸਰਦਾਰੀ ਲਹਿਰ ਪੰਜਾਬ ਦੇ ਪ੍ਰਧਾਨ ਭਾਈ ਮਨਦੀਪ ਸਿੰਘ ਖੁਰਦ, ਭੁਪਿੰਦਰ ਸਿੰਘ ਬਨਭੌਰਾ ਸਕੱਤਰ ਜਨਰਲ, ਗੁਰਲੀਨ ਸਿੰਘ ਜ਼ਿਲ੍ਹਾ ਪ੍ਰਧਾਨ, ਕਰਮਜੀਤ ਸਿੰਘ ਭੱਟੀ ਜ਼ਿਲ੍ਹਾ ਪ੍ਰਧਾਨ ਸੰਗਰੂਰ, ਕੁਲਵਿੰਦਰ ਸਿੰਘ ਮਹੋਰਾਣਾ ਜ਼ਿਲ੍ਹਾ ਮੀਤ ਪ੍ਰਧਾਨ ਮਲੇਰਕੋਟਲਾ, ਮਨਿੰਦਰ ਸਿੰਘ ਨੰਬਰਦਾਰ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਗੁਰਵੀਰ ਸਿੰਘ ਗੁਆਰਾ ਤੇ ਲੁਪਿੰਦਰ ਸਿੰਘ ਲੋਪੀ ਸਰਪੰਚ ਮਾਣਕਮਾਜਰਾ, ਰਾਮਗੜ੍ਹੀਆ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਜਸਵੀਰ ਸਿੰਘ ਜੱਸੀ ਸਣੇ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ।
Ad Position 22
No active advertisement
ਪਿਛਲੀ ਖ਼ਬਰ ਛੇਵੇਂ ਪਾਤਿਸ਼ਾਹ ਦੇ ਆਮਦ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ ਬੱਚਿਆਂ ਤੇ ਨੌਜਵਾਨਾਂ ਨੂੰ ਗੁਰਬਾਣੀ ਨਾਲ ਜੋੜ... ਅਗਲੀ ਖ਼ਬਰ ਵਿੱਤ-ਮੰਤਰੀ ਹਰਪਾਲ ਸਿੰਘ ਚੀਮਾ ਨੇ ਹੰਬਲਬਾਸ ਵਿਖੇ ਵਿਕਾਸ ਕਾਰਜਾਂ ਦੇ ਕੀਤੇ ਉਦਘਾਟਨ
Ad Position 24