01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਪ੍ਰਾਈਵੇਟ ਹਸਪਤਾਲਾਂ ਦੀ ਕਾਰਗੁਜ਼ਾਰੀ ਨੂੰ ਵੀ ਮਾਤ ਪਾਉਂਦੀਆਂ ਸਿਵਲ ਹਸਪਤਾਲ ਸੰਗਰੂਰ ਦੀ ਸੇਵਾਵਾਂ

ਸੰਗਰੂਰ, 1 ਸਤੰਬਰ (ਅਮਨਦੀਪ ਸਿੰਘ ਬਿੱਟਾ)- ਜ਼ਿਲ੍ਹਾ ਹੈੱਡ-ਕੁਆਟਰ ਉੱਤੇ ਸਥਿਤ ਕਾਮਰੇਡ ਜਗਦੀਸ਼ ਚੰਦਰ ਸੁਤੰਤਰਤਾ ਸੈਨਾਨੀ ਸਿਵਲ ਹਸਪਤਾਲ ਸੰਗਰੂਰ ਅੱਜ ਰਾਜ ਦੇ ਮੋਹਰੀ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਆਪਣੀ ਕਾਰਗੁਜਾਰੀ ਸਦਕਾ ਮਾਤ ਪਾਉਂਦਾ ਨਜ਼ਰ ਆ ਰਿਹਾ ਹੈ। ਇਸ ਦਾ ਸਿਹਰਾ ਹਸਪਤਾਲ ਦੇ ਐੱਸ.

Ad Position 21
repet_subhas-goyals [Copy P29]
ਅਜੀਤ ਡੈਸਕ 02-09-2026
ਸੰਗਰੂਰ, 1 ਸਤੰਬਰ (ਅਮਨਦੀਪ ਸਿੰਘ ਬਿੱਟਾ)- ਜ਼ਿਲ੍ਹਾ ਹੈੱਡ-ਕੁਆਟਰ ਉੱਤੇ ਸਥਿਤ ਕਾਮਰੇਡ ਜਗਦੀਸ਼ ਚੰਦਰ ਸੁਤੰਤਰਤਾ ਸੈਨਾਨੀ ਸਿਵਲ ਹਸਪਤਾਲ ਸੰਗਰੂਰ ਅੱਜ ਰਾਜ ਦੇ ਮੋਹਰੀ ਪ੍ਰਾਈਵੇਟ ਹਸਪਤਾਲਾਂ ਨੂੰ ਵੀ ਆਪਣੀ ਕਾਰਗੁਜਾਰੀ ਸਦਕਾ ਮਾਤ ਪਾਉਂਦਾ ਨਜ਼ਰ ਆ ਰਿਹਾ ਹੈ। ਇਸ ਦਾ ਸਿਹਰਾ ਹਸਪਤਾਲ ਦੇ ਐੱਸ.ਐਮ.ਓ. ਡਾਟਟਰ ਵਿਨੋਦ ਕੁਮਾਰ ਅਤੇ ਉਨ੍ਹਾਂ ਦੀ ਮਿਹਨਤਕਸ਼ ਟੀਮ ਨੂੰ ਜਾਂਦਾ ਹੈ । ‘ਅਜੀਤ’ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਡਾ. ਵਿਨੋਦ ਕੁਮਾਰ ਨੇ ਦੱਸਿਆ ਕਿ 200 ਬੈੱਡਾਂ ਦਾ ਇਹ ਹਸਪਤਾਲ ਅੱਜ ਮਰੀਜਾਂ ਨੂੰ ਸੀ.ਟੀ ਸਕੈਨ, ਅਲਟਰਾਸਾਊਂਡ, ਮੁਫਤ ਦਵਾਈਆਂ ਦੀ ਸਹੂਲਤ ਦੇ ਰਿਹਾ ਹੈ । ਆਉਂਦੇ ਮਹੀਨਿਆਂ ਦੌਰਾਨ ਇਹ ਹਸਪਤਾਲ ਐਮ.ਆਰ.ਆਈ ਦੀ ਸਹੂਲਤ ਵੀ ਦੇਣ ਜਾ ਰਿਹਾ ਹੈ । ਇਸ ਤੋਂ ਇਲਾਵਾ ਇਸ ਹਸਪਤਾਲ ਵਿੱਚ 50 ਬੈੱਡਾਂ ਦਾ ਅਤਿ ਆਧੁਨਿਕ ਸੀ.ਸੀ.ਬੀ.(ਕਰੀਟੀਕਲ ਕੇਅਰ ਬਲਾਕ) ਵੀ ਬਣ ਰਿਹਾ ਹੈ ਜਿਸ ਦੇ ਬਣਨ ਉਪਰੰਤ ਡਾਕਟਰ ਵਿਨੋਦ ਦਾ ਦਾਅਵਾ ਹੈ ਕਿ ਮਰੀਜ਼ਾਂ ਨੂੰ ਵੱਡੇ ਬਾਹਰਲੇ ਜ਼ਿਲ੍ਹਿਆਂ ਦੇ ਹਸਪਤਾਲਾਂ ਵਿਚ ਰੈਫਰ ਕਰਨ ਦੀ ਸੰਭਾਵਨਾ ਪੂਰੀ ਤਰ੍ਹਾਂ ਘੱਟ ਜਾਵੇਗੀ । ਇਸ ਤੋਂ ਇਲਾਵਾ ਜ਼ਿਲ੍ਹੇ ਦੇ ਇਸ ਵੱਡੇ ਹਸਪਤਾਲ ਵਿੱਚ 150 ਬੈੱਡਾਂ ਦੇ ਵਾਰਡ ਦਾ ਹੋਰ ਇਜਾਫਾ ਹੋਣ ਜਾ ਰਿਹਾ ਹੈ ਜਿਸ ਦਾ ਕੰਮ ਨਰਸਿੰਗ ਕਾਲਜ ਨਜਦੀਕ ਬਣ ਰਹੀ ਬਿਲਡਿੰਗ ਵਿਚ ਜ਼ੋਰ-ਸ਼ੋਰ ਨਾਲ਼ ਚੱਲ ਰਿਹਾ ਹੈ । ਹਸਪਤਾਲ ’ਚ ਜੇ ਘਾਟ ਪੇਸ਼ ਆ ਰਹੀ ਹੈ ਤਾਂ ਉਹ ਇੱਥੋਂ ਦੀ ਪਾਰਕਿੰਗ ਦੀ ਹੈ ਕਿਉਂਕਿ ਇਸ ਕੰਪਲੈਕਸ ਵਿੱਚ ਉਪਰੋਕਤ ਸਿਵਲ ਹਸਪਤਾਲ ਦੇ ਨਾਲ਼-ਨਾਲ਼ ਟਾਟਾ ਕੈਂਸਰ ਹਸਪਤਾਲ ਦੀ ਇਮਾਰਤ ਵੀ ਹੈ, ਜਿਸ ਕਾਰਨ ਵਾਹਨਾਂ ਦੀ ਆਵਾਜਾਈ ਇੰਨੀ ਜ਼ਿਆਦਾ ਰਹਿੰਦੀ ਹੈ ਕਿ ਉਸ ਨਾਲ਼ ਮਰੀਜ਼ਾਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਵੀ ਜ਼ਰੂਰ ਕਰਨਾ ਪੈਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ ਖ਼ਿਲਾਫ਼ ਨਮੋਲ ਵਾਸੀਆਂ ਨੇ ਵਜਾਇਆ ਬਿਗਲ ਅਗਲੀ ਖ਼ਬਰ ਗੌਰਮਿੰਟ ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਵਲੋ ਪੰਜਾਬ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ
Ad Position 24