ਜ਼ਿਲ੍ਹਾ ਤੇ ਪ੍ਰਾਇਮਰੀ ਸਕੂਲ ਪੱਧਰੀ ਖੇਡਾਂ ’ਚ ਗਿਆਨ ਗੰਗਾ ਸਕੂਲ ਬੱਲਰਾਂ ਦੇ ਖਿਡਾਰੀਆਂ ਨੇ ਚੈੱਸ ਤੇ ਐਥਲੈਟਿਕਸ ’ਚ ਜਿੱਤੇ ਸੋਨ ਤਗਮੇ
ਮੂਨਕ, 2 ਸਤੰਬਰ (ਵਰਿੰਦਰ ਭਾਰਦਵਾਜ) - 70ਵੀਆਂ ਜ਼ਿਲ੍ਹਾ ਤੇ ਪ੍ਰਾਇਮਰੀ ਸਕੂਲ ਪੱਧਰੀ ਖੇਡਾਂ ਵਿੱਚ ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਬੱਲਰਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੈਰਾਕੀ, ਚੈੱਸ ਅਤੇ ਐਥਲੈਟਿਕਸ ਦੇ ਮੁਕਾਬਲਿਆਂ ਵਿੱਚ ਕਈ ਤਮਗੇ ਜਿੱਤ ਕੇ ਸਕੂਲ ਤੇ ਇਲਾਕੇ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਤੈਰਾਕੀ ਮੁਕਾਬਲਿਆਂ ਦੇ ਵਰਗ-14 ਵਰਗ ਵਿੱਚ ਰਿਸ਼ਭ ਹੁੱਡਾ ਨੇ 200 ਮੀਟਰ ਬੈਕ ਸਟਰੋਕ, 100 ਮੀਟਰ ਬੈਕ ਸਟਰੋਕ ਅਤੇ 100 ਮੀਟਰ ਫਲਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੋਨੇ ਦੇ ਤਮਗੇ ਜਿੱਤੇ।
ਮੂਨਕ, 2 ਸਤੰਬਰ (ਵਰਿੰਦਰ ਭਾਰਦਵਾਜ) - 70ਵੀਆਂ ਜ਼ਿਲ੍ਹਾ ਤੇ ਪ੍ਰਾਇਮਰੀ ਸਕੂਲ ਪੱਧਰੀ ਖੇਡਾਂ ਵਿੱਚ ਗਿਆਨ ਗੰਗਾ ਇੰਟਰਨੈਸ਼ਨਲ ਸਕੂਲ ਬੱਲਰਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤੈਰਾਕੀ, ਚੈੱਸ ਅਤੇ ਐਥਲੈਟਿਕਸ ਦੇ ਮੁਕਾਬਲਿਆਂ ਵਿੱਚ ਕਈ ਤਮਗੇ ਜਿੱਤ ਕੇ ਸਕੂਲ ਤੇ ਇਲਾਕੇ ਤੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ। ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਤੈਰਾਕੀ ਮੁਕਾਬਲਿਆਂ ਦੇ ਵਰਗ-14 ਵਰਗ ਵਿੱਚ ਰਿਸ਼ਭ ਹੁੱਡਾ ਨੇ 200 ਮੀਟਰ ਬੈਕ ਸਟਰੋਕ, 100 ਮੀਟਰ ਬੈਕ ਸਟਰੋਕ ਅਤੇ 100 ਮੀਟਰ ਫਲਾਈ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਤਿੰਨ ਸੋਨੇ ਦੇ ਤਮਗੇ ਜਿੱਤੇ। ਇਸੇ ਵਰਗ ਵਿੱਚ ਹਰਨੂਰ ਨੇ 200 ਮੀਟਰ ਵਿੱਚ ਚਾਂਦੀ ਅਤੇ 100 ਮੀਟਰ ਵਿੱਚ ਕਾਂਸੀ ਦਾ ਤਮਗ਼ਾ ਹਾਸਲ ਕੀਤਾ। ਵਰਗ-19 ਵਰਗ ਵਿੱਚ ਪ੍ਰਭਜੀਤ ਸਿੰਘ ਨੇ 100 ਮੀਟਰ ਬੈੱ੍ਰਸਟ ਸਟਰੋਕ ਵਿੱਚ ਕਾਂਸੀ ਦਾ ਤਮਗ਼ਾ ਜਿੱਤ ਕੇ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ। ਪ੍ਰਾਇਮਰੀ ਸਕੂਲ ਖੇਡਾਂ ਦੇ ਵਰਗ-11 ਚੈੱਸ ਮੁਕਾਬਲਿਆਂ ਵਿੱਚ ਦੈਵਿਕ, ਦਿਵਿਤ, ਅੰਸ਼ਦੀਪ, ਅਭਿਜੋਤ ਅਤੇ ਰਿਹਾਨ ਵਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨੇ ਦਾ ਤਮਗ਼ਾ ਜਿੱਤ ਕੇ ਨਾਮ ਰੌਸ਼ਨ ਕੀਤਾ। ਇਸੇ ਤਰ੍ਹਾਂ ਹਰਗੁਣ ਨੇ 400 ਮੀਟਰ ਅਤੇ 600 ਮੀਟਰ ਦੌੜ ਵਿੱਚ ਸੋਨੇ ਦੇ ਤਮਗੇ ਜਿੱਤੇ। ਤਰਨਵੀਰ ਨੇ 200 ਮੀਟਰ ਦੌੜ ਵਿੱਚ ਸੋਨੇ ਦਾ ਤਮਗ਼ਾ, ਜਦਕਿ ਪ੍ਰਭਜੋਤ ਨੇ 100 ਮੀਟਰ ਦੌੜ ਵਿੱਚ ਚਾਂਦੀ ਦਾ ਤਮਗ਼ਾ ਹਾਸਲ ਕੀਤਾ। ਵਿਦਿਆਰਥੀਆਂ ਦੀ ਇਸ ਸ਼ਾਨਦਾਰ ਸਫਲਤਾ ’ਤੇ ਪ੍ਰਿੰਸੀਪਲ ਮੈਡਮ ਹਰਪ੍ਰੀਤ ਕੌਰ ਨੇ ਸਾਰੇ ਜੇਤੂ ਖਿਡਾਰੀਆਂ ਦੇ ਨਾਂ ਨਾਲ ਮਾਪਿਆਂ, ਕੋਚਾਂ ਅਤੇ ਅਧਿਆਪਕਾਂ ਨੂੰ ਵੀ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ। ਸਕੂਲ ਦੇ ਚੇਅਰਮੈਨ ਸੁਰੇਸ਼ ਮਿੱਤਲ ਨੇ ਖਿਡਾਰੀਆਂ ਦੀ ਹੌਸਲਾ-ਅਫ਼ਜ਼ਾਈ ਕਰਦਿਆਂ ਭਵਿੱਖ ਵਿੱਚ ਹੋਰ ਉੱਚੀਆਂ ਮੰਜ਼ਿਲਾਂ ਹਾਸਲ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਕਿਹਾ ਕਿ ਖੇਡਾਂ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਅਤੇ ਸਕੂਲ ਵੱਲੋਂ ਵਿਦਿਆਰਥੀਆਂ ਨੂੰ ਖੇਡਾਂ ਲਈ ਹਰ ਸੰਭਵ ਸਹਿਯੋਗ ਦਿੱਤਾ ਜਾਵੇਗਾ।