ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ
ਸੁਨਾਮ ਊਧਮ ਸਿੰਘ ਵਾਲਾ, 7 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ‘ਚਾਈਲਡ ਕੇਅਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ’ ਵਿਖੇ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦਾ ਮਹਾ-ਉਤਸਵ ਸ਼ਰਧਾ ਨਾਲ ਮਨਾਇਆ ਗਿਆ । ਬੱਚਿਆਂ ਨੂੰ ਆਪਣੀ ਸੰਸਕ੍ਰਿਤੀ, ਧਾਰਮਿਕ ਇਤਿਹਾਸ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਦੇ ਮੰਤਵ ਨਾਲ ਕਰਵਾਏ ਸਮਾਗਮ ਦੌਰਾਨ ਸਕੂਲ ਨੂੰ ਫੁੱਲਾਂ, ਰੰਗ-ਬਿਰੰਗੇ ਗੁਬਾਰਿਆਂ ਅਤੇ ਝੰਡੀਆਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ ।
ਸੁਨਾਮ ਊਧਮ ਸਿੰਘ ਵਾਲਾ, 7 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ‘ਚਾਈਲਡ ਕੇਅਰ ਇੰਟਰਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ’ ਵਿਖੇ ਸ੍ਰੀ ਕ੍ਰਿਸ਼ਨ ਜਨਮ-ਅਸ਼ਟਮੀ ਦਾ ਮਹਾ-ਉਤਸਵ ਸ਼ਰਧਾ ਨਾਲ ਮਨਾਇਆ ਗਿਆ । ਬੱਚਿਆਂ ਨੂੰ ਆਪਣੀ ਸੰਸਕ੍ਰਿਤੀ, ਧਾਰਮਿਕ ਇਤਿਹਾਸ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਜੋੜਨਾ ਦੇ ਮੰਤਵ ਨਾਲ ਕਰਵਾਏ ਸਮਾਗਮ ਦੌਰਾਨ ਸਕੂਲ ਨੂੰ ਫੁੱਲਾਂ, ਰੰਗ-ਬਿਰੰਗੇ ਗੁਬਾਰਿਆਂ ਅਤੇ ਝੰਡੀਆਂ ਨਾਲ ਬਹੁਤ ਹੀ ਸੁੰਦਰ ਢੰਗ ਨਾਲ ਸਜਾਇਆ ਗਿਆ । ਛੋਟੇ-ਛੋਟੇ ਬੱਚੇ ਸ੍ਰੀ ਕ੍ਰਿਸ਼ਨ, ਰਾਧਾ, ਸੁਦਾਮਾ ਅਤੇ ਹੋਰ ਧਾਰਮਿਕ ਸਰੂਪਾਂ ਦੀਆਂ ਪੁਸ਼ਾਕਾਂ ਪਹਿਨ ਕੇ ਆਏ । ਸਮਾਗਮ ਦੌਰਾਨ ਬੱਚਿਆਂ ਵਲੋਂ ਵੱਖ-ਵੱਖ ਮਨਮੋਹਕ ਝਾਕੀਆਂ ਪੇਸ਼ ਕੀਤੀਆਂ । ਲਕਸ਼ਮੀ-ਨਰਾਇਣ ਜੀ ਦੀ ਝਾਕੀ: ਇਸ ਝਾਕੀ ਰਾਹੀਂ ਹਰੀ ਨਰਾਇਣ ਅਤੇ ਮਾਤਾ ਲਕਸ਼ਮੀ ਦੇ ਅਲੌਕਿਕ ਸਰੂਪ ਦੀ ਸੁੰਦਰ ਝਲਕ ਦਿਖਾਈ ਗਈ, ਜੋ ਸਮਾਗਮ ਦਾ ਮੁੱਖ ਕੇਂਦਰ ਰਹੀ । ਝਾਕੀਆਂ ਤੋਂ ਇਲਾਵਾ ਸਕੂਲੀ ਬੱਚਿਆਂ ਨੇ ਭਜਨ-ਕੀਰਤਨ, ਧਾਰਮਿਕ ਨ੍ਰਿਤ (ਡਾਂਸ) ਅਤੇ ਮਟਕੀ ਤੋੜ ’ਚ ਵੀ ਵੱਧ-ਚੜ੍ਹ ਕੇ ਹਿੱਸਾ ਲਿਆ।