-ਮਾਮਲਾ ਪਿਛਲੇ ਦੋ ਦਿਨਾਂ ਤੋਂ ਟੂਟੀਆਂ ਵਿੱਚ ਪਾਣੀ ਨਾ ਆਉਣ ਦਾ-
ਖਨੌਰੀ ’ਚ ਦੋ ਦਿਨਾਂ ਤੋਂ ਪਾਣੀ ਦੀ ਸਪਲਾਈ ਠੱਪ ਅੱਤ ਦੀ ਗਰਮੀ ’ਚ ਲੋਕ ਬੂੰਦ-ਬੂੰਦ ਨੂੰ ਤਰਸੇ
ਖਨੌਰੀ, 10 ਸਤੰਬਰ (ਬਲਵਿੰਦਰ ਸਿੰਘ ਥਿੰਦ)- ਖਨੌਰੀ ਸ਼ਹਿਰ ’ਚ ਨਵੀਂਆਂ ਵਿਕਸਿਤ ਹੋ ਰਹੀਆਂ ਕਾਲੋਨੀਆਂ ਨੂੰ ਪਾਣੀ ਦੀ ਸਪਲਾਈ ਨਾਲ ਜੋੜਨ ਲਈ ਕੀਤੇ ਜਾ ਰਹੇ ਪਾਈਪ ਲਾਈਨ ਕੁਨੈਕਸ਼ਨਾਂ ਦੇ ਕੰਮ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ’ਚ ਪਿਛਲੇ ਦੋ ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 2, 3, 4, 5 ਤੋਂ ਇਲਾਵਾ ਬਰਾੜ ਕਾਲੋਨੀ, ਮਾਸਟਰ ਕਾਲੋਨੀ, ਕੈਥਲ ਰੋਡ, ਟਰੱਕ ਮਾਰਕੀਟ ਅਤੇ ਸ਼ਹਿਰ ਦੇ ਕਈ ਹੋਰ ਹਿੱਸਿਆਂ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ।
ਖਨੌਰੀ, 10 ਸਤੰਬਰ (ਬਲਵਿੰਦਰ ਸਿੰਘ ਥਿੰਦ)- ਖਨੌਰੀ ਸ਼ਹਿਰ ’ਚ ਨਵੀਂਆਂ ਵਿਕਸਿਤ ਹੋ ਰਹੀਆਂ ਕਾਲੋਨੀਆਂ ਨੂੰ ਪਾਣੀ ਦੀ ਸਪਲਾਈ ਨਾਲ ਜੋੜਨ ਲਈ ਕੀਤੇ ਜਾ ਰਹੇ ਪਾਈਪ ਲਾਈਨ ਕੁਨੈਕਸ਼ਨਾਂ ਦੇ ਕੰਮ ਕਾਰਨ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ’ਚ ਪਿਛਲੇ ਦੋ ਦਿਨਾਂ ਤੋਂ ਪਾਣੀ ਦੀ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਜਾਣਕਾਰੀ ਅਨੁਸਾਰ ਸ਼ਹਿਰ ਦੇ ਵਾਰਡ ਨੰਬਰ 2, 3, 4, 5 ਤੋਂ ਇਲਾਵਾ ਬਰਾੜ ਕਾਲੋਨੀ, ਮਾਸਟਰ ਕਾਲੋਨੀ, ਕੈਥਲ ਰੋਡ, ਟਰੱਕ ਮਾਰਕੀਟ ਅਤੇ ਸ਼ਹਿਰ ਦੇ ਕਈ ਹੋਰ ਹਿੱਸਿਆਂ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਈ ਹੈ। ਨਵੀਂਆਂ ਕਾਲੋਨੀਆਂ ’ਚ ਪਾਣੀ ਦੀ ਸਪਲਾਈ ਪਹੁੰਚਾਉਣ ਲਈ ਮੁੱਖ ਪਾਈਪ ਲਾਈਨਾਂ ਨਾਲ ਨਵੇਂ ਕੁਨੈਕਸ਼ਨ ਜੋੜੇ ਜਾਣ ਕਾਰਨ ਪੁਰਾਣੇ ਇਲਾਕਿਆਂ ਦੀ ਸਪਲਾਈ ਵੀ ਪ੍ਰਭਾਵਿਤ ਹੋ ਰਹੀ ਹੈ। ਜਿਸ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਬੂੰਦ ਬੂੰਦ ਨੂੰ ਤਰਸਣਾ ਪੈ ਰਿਹਾ ਹੈ । ਕਾਂਗਰਸੀ ਆਗੂ ਜਤਿੰਦਰ ਸ਼ਰਮਾ ਅਤੇ ਅਕਾਲੀ ਦਲ (ਅ) ਦੇ ਸੀਨੀਅਰ ਆਗੂ ਹਰਪ੍ਰੀਤ ਸਿੰਘ ਹੈਪੀ ਚੋਪੜਾ ਨੇ ਦੱਸਿਆ ਕਿ ਦੋ ਦਿਨਾਂ ਤੋਂ ਘਰਾਂ ਵਿੱਚ ਪਾਣੀ ਦੀ ਸਪਲਾਈ ਨਾ ਆਉਣ ਕਾਰਨ ਲੋਕਾਂ ਨੂੰ ਪੀਣ ਵਾਲੇ ਪਾਣੀ ਸਮੇਤ ਹੋਰ ਘਰੇਲੂ ਲੋੜਾਂ ਪੂਰੀਆਂ ਕਰਨ ਲਈ ਇੱਧਰ-ਉੱਧਰ ਭਟਕਣਾ ਪੈ ਰਿਹਾ ਹੈ। ਕਈ ਪਰਿਵਾਰਾਂ ਨੂੰ ਮਜਬੂਰੀਵੱਸ ਦੂਰੋਂ ਪਾਣੀ ਲਿਆ ਕੇ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਪਈਆਂ। ਪਾਣੀ ਦੀ ਕਿੱਲਤ ਕਾਰਨ ਲੋਕਾਂ ਨੂੰ ਖਨੌਰੀ ਪੁਲਿਸ ਥਾਣੇ ਦੇ ਸਾਹਮਣੇ ਲੱਗੇ ਵਾਟਰ ਸਪਲਾਈ ਬੋਰ ਅਤੇ ਖਨੌਰੀ ਟਰੱਕ ਯੂਨੀਅਨ ਵਿਖੇ ਜਾ ਕੇ ਪੀਣ ਵਾਲਾ ਪਾਣੀ ਲਿਆਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਜਿਸ ਕਾਰਨ ਇੱਥੇ ਸਵੇਰੇ ਸ਼ਾਮ ਲੰਬੀਆਂ ਲੰਬੀਆਂ ਲਾਈਨਾਂ ਲੱਗ ਰਹੀਆਂ ਹਨ । ਭਾਜਪਾ ਆਗੂ ਬਲਜੀਤ ਸਿੰਘ ਬੋਪੁਰ ਅਤੇ ਸਮਾਜ ਸੇਵੀ ਨਵਦੀਪ ਸਿੰਘ ਦੀਪੂ ਪਹਿਲਵਾਨ ਦਾ ਕਹਿਣਾ ਹੈ ਕਿ ਨਵੀਆਂ ਕਾਲੋਨੀਆਂ ਨੂੰ ਪਾਣੀ ਦੀ ਸਪਲਾਈ ਨਾਲ ਜੋੜਨਾ ਜ਼ਰੂਰੀ ਕੰਮ ਹੈ ਅਤੇ ਸ਼ਹਿਰ ਦੇ ਵਿਕਾਸ ਲਈ ਨਵੀਆਂ ਕਾਲੋਨੀਆਂ ਨੂੰ ਮੁਢਲੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ, ਪਰ ਇਸ ਕੰਮ ਦੌਰਾਨ ਪੁਰਾਣੇ ਇਲਾਕਿਆਂ ਦੇ ਵਸਨੀਕਾਂ ਨੂੰ ਲੰਬੇ ਸਮੇਂ ਤੱਕ ਪਾਣੀ ਤੋਂ ਵਾਂਝਾ ਰੱਖਣਾ ਵੀ ਠੀਕ ਨਹੀਂ ਹੈ। ਉਨ੍ਹਾਂ ਤੋਂ ਇਲਾਵਾ ਸ਼ਹਿਰ ਦੇ ਹੋਏ ਬਹੁਤ ਸਾਰੇ ਲੋਕਾਂ ਨੇ ਮੰਗ ਕੀਤੀ ਹੈ ਕਿ ਪਾਈਪ ਲਾਈਨ ਦੇ ਕੁਨੈਕਸ਼ਨ ਦਾ ਕੰਮ ਜਲਦ ਤੋਂ ਜਲਦ ਮੁਕੰਮਲ ਕਰਕੇ ਪਾਣੀ ਦੀ ਸਪਲਾਈ ਬਹਾਲ ਕੀਤੀ ਜਾਵੇ। ਨਵੀਂ ਪਾਈਪ ਲਾਈਨ ਦੇ ਕੁਨੈਕਸ਼ਨ ਦੌਰਾਨ ਲੀਕੇਜ ਕਾਰਨ ਆਈ ਸਮੱਸਿਆ- ਐਸ.ਡੀ. ਓ. ਤਜਿੰਦਰ ਸਿੰਗਲਾ ਸੰਬੰਧਿਤ ਵਿਭਾਗ ਦੇ ਐੱਸ.ਡੀ.ਓ. ਤਜਿੰਦਰ ਸਿੰਗਲਾ ਨੇ ਦੱਸਿਆ ਕਿ ਖਨੌਰੀ ਸ਼ਹਿਰ ’ਚ ਨਵੀਆਂ ਕਾਲੋਨੀਆਂ ਨੂੰ ਪਾਣੀ ਦੀ ਸਪਲਾਈ ਨਾਲ ਜੋੜਨ ਲਈ ਕੀਤੇ ਜਾ ਰਹੇ ਨਵੀਂ ਪਾਈਪ ਲਾਈਨ ਦੇ ਕੁਨੈਕਸ਼ਨ ਕਾਰਨ ਪਿਛਲੇ ਦੋ ਦਿਨਾਂ ਤੋਂ ਪ੍ਰਭਾਵਿਤ ਪਾਣੀ ਦੀ ਸਪਲਾਈ ਅੱਜ ਬਹਾਲ ਕਰ ਦਿੱਤੀ ਗਈ ਹੈ।