ਪੰਜਾਬ ’ਚ ਸਿਆਸੀ ਅਤੇ ਪੁਲਿਸ ਤਸ਼ੱਦਦ ਦੀਆਂ ਵਧਦੀਆਂ ਘਟਨਾਵਾਂ ਦੀ ਸੀ.ਬੀ.ਆਈ ਜਾਂਚ ਲਈ ਮੰਗ ਪੱਤਰ
ਧੂਰੀ, 10 ਸਤੰਬਰ (ਲਖਵੀਰ ਸਿੰਘ ਧਾਂਦਰਾ) - ਹਲਕਾ ਧੂਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਦੇ ਇਕ ਵਫ਼ਦ ਨੇ ਉਪ-ਮੰਡਲ ਮੈਜਿਸਟ੍ਰੇਟ, ਧੂਰੀ ਨੂੰ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਵਿੱਚ ਪੰਜਾਬ ਵਿੱਚ ਵਾਪਰੀਆਂ ਦੋ ਗੰਭੀਰ ਵਾਰਦਾਤਾਂ ਦੀ ਨਿਰਪੱਖ ਅਤੇ ਸੀ.
ਧੂਰੀ, 10 ਸਤੰਬਰ (ਲਖਵੀਰ ਸਿੰਘ ਧਾਂਦਰਾ) - ਹਲਕਾ ਧੂਰੀ ਤੋਂ ਭਾਰਤੀ ਜਨਤਾ ਪਾਰਟੀ ਦੇ ਆਗੂ ਪ੍ਰੋਫੈਸਰ ਓਂਕਾਰ ਸਿੰਘ ਸਿੱਧੂ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਦੇ ਇਕ ਵਫ਼ਦ ਨੇ ਉਪ-ਮੰਡਲ ਮੈਜਿਸਟ੍ਰੇਟ, ਧੂਰੀ ਨੂੰ ਮੰਗ ਪੱਤਰ ਸੌਂਪਿਆ। ਇਸ ਮੰਗ ਪੱਤਰ ਵਿੱਚ ਪੰਜਾਬ ਵਿੱਚ ਵਾਪਰੀਆਂ ਦੋ ਗੰਭੀਰ ਵਾਰਦਾਤਾਂ ਦੀ ਨਿਰਪੱਖ ਅਤੇ ਸੀ.ਬੀ.ਆਈ ਜਾਂਚ ਕਰਵਾਉਣ ਦੀ ਜ਼ੋਰਦਾਰ ਮੰਗ ਕੀਤੀ ਗਈ। ਪ੍ਰੋਫੈਸਰ ਓਕਾਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਹਿਲੀ ਘਟਨਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਪਿੰਡ ਤੂਰਬਨਜਾਰਾ ਦੇ ਰਹਿਣ ਵਾਲੇ ਗੁਲਜ਼ਾਰ ਸਿੰਘ ਨੇ ਕੈਬਨਿਟ ਮੰਤਰੀ ਦੇ ਸਮਾਗਮ ਦਰਮਿਆਨ ਆਪਣੇ ਪੁੱਤਰ ਦੀ ਨਸ਼ੇ ਦੀ ਆਦਤ ਦਾ ਦੁੱਖ ਬਿਆਨ ਕਰਦਿਆਂ ਪੰਜਾਬ ’ਚ ਸ਼ਰੇਆਮ ਵਿਕ ਰਹੇ ‘ਚਿੱਟੇ’ ਬਾਰੇ ਸਵਾਲ ਪੁੱਛਿਆ ਸੀ। ਸਰਕਾਰ ਦੇ ਨੁਮਾਇੰਦਿਆਂ ਨੂੰ ਜਵਾਬ ਦੇਣ ਦੀ ਬਜਾਏ ਆਮ ਆਦਮੀ ਪਾਰਟੀ ਨਾਲ ਸੰਬੰਧਿਤ ਲੋਕਾਂ ਵਲੋਂ ਗੁਲਜ਼ਾਰ ਸਿੰਘ ਨੂੰ ਇਸ ਕਦਰ ਜ਼ਲੀਲ ਤੇ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਕੀਤਾ ਗਿਆ ਕਿ ਉਸ ਨੇ ਮਜਬੂਰ ਹੋ ਕੇ ਮੰਤਰੀ ਹਰਪਾਲ ਸਿੰਘ ਚੀਮਾ ਸਮੇਤ 4-5 ਵਿਅਕਤੀਆਂ ਨੂੰ ਆਪਣੀ ਮੌਤ ਲਈ ਜ਼ਿੰਮੇਵਾਰ ਠਹਿਰਾਉਂਦਿਆਂ ਆਤਮਹੱਤਿਆ ਕਰ ਲਈ। ਦੂਜੀ ਘਟਨਾ ਦਾ ਜ਼ਿਕਰ ਕਰਦਿਆਂ ਭਾਜਪਾ ਆਗੂ ਨੇ ਦੱਸਿਆ ਕਿ ਪੰਜਾਬ ਪੁਲਿਸ ਨੇ ਮੋਹਨਜੀਤ ਸਿੰਘ ਨਾਲ ਅਣ-ਮਨੁੱਖੀ ਵਰਤਾਓ ਕਰਦਿਆਂ ਹਿਰਾਸਤ ਵਿੱਚ ਭਾਰੀ ਕੁੱਟਮਾਰ ਅਤੇ ਤਸ਼ੱਦਦ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦੋਵਾਂ ਮਾਮਲਿਆਂ ਨੇ ਰਾਜ ਵਿੱਚ ਕਾਨੂੰਨ ਵਿਵਸਥਾ ਦੀ ਪੋਲ ਖੋਲ੍ਹ ਦਿੱਤੀ ਹੈ, ਇਸ ਲਈ ਸੱਚਾਈ ਸਾਹਮਣੇ ਲਿਆਉਣ ਵਾਸਤੇ ਕੇਂਦਰੀ ਜਾਂਚ ਏਜੰਸੀ (ਸੀ.ਬੀ.ਆਈ) ਤੋਂ ਜਾਂਚ ਕਰਵਾਉਣੀ ਬਹੁਤ ਜ਼ਰੂਰੀ ਹੈ। ਇਸ ਮੰਗ ਪੱਤਰ ਸੌਂਪਣ ਦੇ ਮੌਕੇ ਪ੍ਰੋਫੈਸਰ ਉਂਕਾਰ ਸਿੰਘ ਦੇ ਨਾਲ ਭਾਜਪਾ ਦੇ ਸੂਬਾਈ ਆਗੂ ਬਰਜੇਸ਼ਵਰ ਗੋਇਲ, ਜਗਦੇਵ ਜਿੰਦਲ, ਭੂਪੇਸ਼ ਜਿੰਦਲ, ਅਨੀਸ਼ ਗਰਗ, ਪਰਮਜੀਤ ਸਿੰਘ ਭਿੰਦੀ, ਐਡਵੋਕੇਟ ਅਮਨਦੀਪ ਚਹਿਲ, ਅਤੇ ਨੀਰੂ ਰਾਣੀ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।