ਜ਼ਿਲ੍ਹਾ ਬਾਰ ’ਚ ਹਾਕਮ ਸਿੰਘ ਜਵੰਧਾ ਮੈਮੋਰੀਅਲ ਦਫ਼ਤਰ ਦਾ ਡਾ. ਮਿੰਕੂ ਜਵੰਧਾ ਵਲੋਂ ਉਦਘਾਟਨ
ਸੰਗਰੂਰ, 10 ਸਤੰਬਰ (ਧੀਰਜ ਪਸ਼ੌਰੀਆ) - ਮਰਹੂਮ ਐਡਵੋਕੇਟ ਹਾਕਮ ਸਿੰਘ ਜਵੰਧਾ ਜੋ 1999 ਵਿੱਚ ਜ਼ਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਰਹਿ ਚੁੱਕੇ ਸਨ ਦੀ ਯਾਦ ਵਿੱਚ ਬਣੇ ਹਾਕਮ ਸਿੰਘ ਜਵੰਧਾ ਮੈਮੋਰੀਅਲ ਦਫਤਰ ਦਾ ਉਦਘਾਟਨ ਉਹਨਾਂ ਦੇ ਬੇਟੇ ਡਾ. ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਇਨਫੋਟੈਕ ਵੱਲੋਂ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਦੀ ਮੌਜੂਦਗੀ ਵਿੱਚ ਕੀਤਾ ਗਿਆ।
ਸੰਗਰੂਰ, 10 ਸਤੰਬਰ (ਧੀਰਜ ਪਸ਼ੌਰੀਆ) - ਮਰਹੂਮ ਐਡਵੋਕੇਟ ਹਾਕਮ ਸਿੰਘ ਜਵੰਧਾ ਜੋ 1999 ਵਿੱਚ ਜ਼ਿਲ੍ਹਾ ਬਾਰ ਸੰਗਰੂਰ ਦੇ ਪ੍ਰਧਾਨ ਰਹਿ ਚੁੱਕੇ ਸਨ ਦੀ ਯਾਦ ਵਿੱਚ ਬਣੇ ਹਾਕਮ ਸਿੰਘ ਜਵੰਧਾ ਮੈਮੋਰੀਅਲ ਦਫਤਰ ਦਾ ਉਦਘਾਟਨ ਉਹਨਾਂ ਦੇ ਬੇਟੇ ਡਾ. ਗੁਨਿੰਦਰਜੀਤ ਸਿੰਘ ਜਵੰਧਾ ਚੇਅਰਮੈਨ ਇਨਫੋਟੈਕ ਵੱਲੋਂ ਪੰਜਾਬ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ ਦੀ ਮੌਜੂਦਗੀ ਵਿੱਚ ਕੀਤਾ ਗਿਆ। ਜ਼ਿਕਰਯੋਗ ਹੈ ਕਿ ਜਵੰਧਾ ਪਰਿਵਾਰ ਵਲੋਂ ਬਾਰ ਦੇ ਕਾਰਜਾਂ ਲਈ 5 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਗਈ ਹੈ। ਬਾਰ ਦੇ ਸੈਕਟਰੀ ਸਿਮਰਨਦੀਪ ਸਿੰਘ ਬਲੱਗਣ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਬਾਰ ਕੌਂਸਲ ਦੇ ਮੈਂਬਰ ਗੁਰਤੇਜ ਸਿੰਘ ਗਰੇਵਾਲ, ਬਾਰ ਦੇ ਪ੍ਰਧਾਨ ਸੁਖਜਿੰਦਰ ਸਿੰਘ ਢੀਂਡਸਾ, ਸੁਰਜੀਤ ਸਿੰਘ ਗਰੇਵਾਲ, ਲਲਿਤ ਕੁਮਾਰ ਗਰਗ, ਦਲਜੀਤ ਸਿੰਘ ਸੇਖੋਂ ਅਤੇ ਹੋਰਨਾਂ ਵਲੋਂ ਐਡਵੋਕੇਟ ਹਾਕਮ ਸਿੰਘ ਜਵੰਦਾ ਨੂੰ ਯਾਦ ਕੀਤਾ ਗਿਆ । ਇਹ ਸਮਾਰੋਹ ’ਚ ਡੀ.ਏ. ਹੁਸਨ ਬਾਂਸਲ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ । ਬਾਰ ਵਲੋਂ ਡਾ. ਗੁਰਿੰਦਰਜੀਤ ਸਿੰਘ ਜਵੰਧਾ ਨੂੰ ਸਨਮਾਨਿਤ ਵੀ ਕੀਤਾ ਗਿਆ। ਬਾਰ ਦੇ ਸਾਬਕਾ ਪ੍ਰਧਾਨ ਗਗਨਦੀਪ ਸਿੰਘ ਸਿਬੀਆ, ਬਾਰ ਦੇ ਉਪ ਪ੍ਰਧਾਨ ਜਗਮੀਤ ਸਿੰਘ, ਗੁਰਪ੍ਰੀਤ ਸਿੰਘ ਚੱਠਾ, ਸੰਜੀਵ ਗੋਇਲ, ਹਰਸਿਮਰਨ ਸਿੰਘ ਥਿੰਦ, ਵਿਕਰਮਜੀਤ ਸਿੰਘ, ਜੂਹੀ ਕੌਸ਼ਲ ਉਪ ਪ੍ਰਧਾਨ, ਮਨੀਸ਼ ਕੁਮਾਰ, ਗੁਰਬਚਨ ਸਿੰਘ ਨਹਿਲ, ਗੁਰਿੰਦਰਪਾਲ ਕਰਤਾਰਪੁਰਾ, ਬੇਅੰਤ ਸਿੰਘ ਛਾਜਲੀ, ਰਾਜਬੀਰ ਸਿੰਘ ਗਰੇਵਾਲ, ਰਣਜੀਤ ਸਿੰਘ ਦਿਓਲ, ਅਜੇਪਾਲ ਸਿੰਘ ਅਕੋਈ, ਜਸਬੀਰ ਸਿੰਘ ਸਰਾਓ, ਗੁਰਬਿੰਦਰ ਸਿੰਘ ਚੀਮਾ, ਐਮਏ ਸ਼ਾਹ ਜੱਗਾ ਮਲੇਰਕੋਟਲਾ, ਗੁਰਸੇਵਕ ਸਿੰਘ ਸਿੱਧੂ, ਰਣਧੀਰ ਸਿੰਘ ਭੰਗੂ,ਰਣਧੀਰ ਸਿੰਘ ਮੰਨਵੀ ਨੇ ਇਸ ਕਾਰਜ ਲਈ ਜਵੰਧਾ ਪਰਿਵਾਰ ਦੀ ਸ਼ਲਾਘਾ ਕੀਤੀ।