11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਕਮਲੇਸ਼ ਵਰਮਾ ਫਾਊਂਡੇਸ਼ਨ ਵਲੋਂ ਹੋਣਹਾਰ ਵਿਦਿਆਰਥਣਾਂ ਅਤੇ ਮਿਹਨਤੀ ਅਧਿਆਪਕਾਂ ਦਾ ਸਨਮਾਨ

ਸੁਨਾਮ ਊਧਮ ਸਿੰਘ ਵਾਲਾ, 10 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਕਮਲੇਸ਼ ਵਰਮਾ ਫਾਊਂਡੇਸ਼ਨ ਅਤੇ ਲਾਇਨ ਕਲੱਬ ਟੋਪ ਵਲੋਂ ਹੋਣਹਾਰ ਵਿਦਿਆਰਥੀਆਂ ਅਤੇ ਮਿਹਨਤੀ ਅਧਿਆਪਕਾਂ ਦਾ ਸਨਮਾਨ ਕਰਨ ਲਈ ਇਕ ਵਿਸ਼ੇਸ਼ ਸਮਾਗਮ ਸਥਾਨਕ ਸ਼ਹੀਦ ਊਧਮ ਸਿੰਘ ਗਰਲਜ਼ ਸਕੂਲ ਵਿਖੇ ਕਰਵਾਇਆ ਗਿਆ । ਇਹ ਫਾਊਂਡੇਸ਼ਨ ਇਸੇ ਸਕੂਲ ਦੀ ਸਾਬਕਾ ਅਧਿਆਪਕਾ ਕਮਲੇਸ਼ ਵਰਮਾ ਦੀ ਯਾਦ ’ਚ ਬਣੀ ਸੀ ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਸੁਨਾਮ ਊਧਮ ਸਿੰਘ ਵਾਲਾ, 10 ਸਤੰਬਰ (ਸਰਬਜੀਤ ਸਿੰਘ ਧਾਲੀਵਾਲ, ਹਰਚੰਦ ਸਿੰਘ ਭੁੱਲਰ)- ਕਮਲੇਸ਼ ਵਰਮਾ ਫਾਊਂਡੇਸ਼ਨ ਅਤੇ ਲਾਇਨ ਕਲੱਬ ਟੋਪ ਵਲੋਂ ਹੋਣਹਾਰ ਵਿਦਿਆਰਥੀਆਂ ਅਤੇ ਮਿਹਨਤੀ ਅਧਿਆਪਕਾਂ ਦਾ ਸਨਮਾਨ ਕਰਨ ਲਈ ਇਕ ਵਿਸ਼ੇਸ਼ ਸਮਾਗਮ ਸਥਾਨਕ ਸ਼ਹੀਦ ਊਧਮ ਸਿੰਘ ਗਰਲਜ਼ ਸਕੂਲ ਵਿਖੇ ਕਰਵਾਇਆ ਗਿਆ । ਇਹ ਫਾਊਂਡੇਸ਼ਨ ਇਸੇ ਸਕੂਲ ਦੀ ਸਾਬਕਾ ਅਧਿਆਪਕਾ ਕਮਲੇਸ਼ ਵਰਮਾ ਦੀ ਯਾਦ ’ਚ ਬਣੀ ਸੀ । ਉਨ੍ਹਾਂ ਦੇ ਤਿੰਨੋਂ ਸਪੁੱਤਰਾਂ ਸੁਖਵਿੰਦਰ ਵਰਮਾ ਅਜੇ ਸਿੰਘ ਵਰਮਾ ਅਤੇ ਅਭੇ ਵਰਮਾ ਵਲੋਂ ਹਰ ਸਾਲ ਬਾਰ੍ਹਵੀਂ ਜਮਾਤ ਦੀਆਂ ਉਨ੍ਹਾਂ ਵਿਦਿਆਰਥਣਾਂ ਨੂੰ ਨਕਦ ਇਨਾਮ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ, ਜਿਨ੍ਹਾਂ ਨੇ ਆਪੋ-ਆਪਣੇ ਵਿਸ਼ਿਆਂ ’ਚੋਂ ਪਹਿਲਾ ਸਥਾਨ ਹਾਸਿਲ ਕੀਤਾ ਹੈ । ਫਾਊਂਡੇਸ਼ਨ ਵਲੋਂ ਹੋਣਹਾਰ ਵਿਦਿਆਰਥਣਾਂ ਨਵਜੋਤ ਕੌਰ ਪੁੱਤਰੀ ਰਣਧੀਰ ਸਿੰਘ 96% ਮਾਨਿਆ ਅਰੋੜਾ ਪੁੱਤਰੀ ਕਸ਼ਮੀਰੀ ਲਾਲ 95% ਬਰਨਦੀਪ ਕੌਰ ਪੁੱਤਰੀ ਗੁਰਭਜਨ ਸਿੰਘ 94.4 % ਪ੍ਰਭਲੀਨ ਕੌਰ ਪੁੱਤਰੀ ਪਰਮਿੰਦਰ ਸਿੰਘ 94.2% ਖੁਸ਼ਪ੍ਰੀਤ ਪੁੱਤਰੀ ਅਸ਼ਵਨੀ ਕੁਮਾਰ 93.2% ,ਖੁਸ਼ਪ੍ਰੀਤ ਕੌਰ ਪੁੱਤਰੀ ਸੰਤੋਖ ਸਿੰਘ 92.2% ਅਤੇ ਜੀਆ ਸ਼ਰਮਾ ਪੁੱਤਰੀ ਅਵਨੀਸ਼ ਕੁਮਾਰ 90% ਅੰਕ ਹਾਸਲ ਕਰਨ ਤੇ ਅਵਾਰਡ ਅਤੇ ਨਗਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਮਿਹਨਤੀ ਅਧਿਆਪਕਾਂ ਮਮਤਾ ਰਾਣੀ, ਵੀਨੂੰ ਬਤਰਾ ,ਪਰਮਜੀਤ ਸਿੰਘ, ਨਵਨੀਤ ਬਾਂਸਲ, ਅਤੇ ਬਾਲਾ ਰਾਣੀ ਦਾ ਸਨਮਾਨ ਕੀਤਾ ਗਿਆ । ਇਸ ਮੌਕੇ ਸਕੂਲ ਪ੍ਰਿੰਸੀਪਲ ਯਾਦਵਿੰਦਰ ਸਿੰਘ ਅਤੇ ਅਧਿਆਪਕ ਨਵਦੀਪ ਕਾਂਸਲ ਦਾ ਵੀ ਸਨਮਾਨ ਕੀਤਾ ਗਿਆ। ਸਮਾਰੋਹ ਦੇ ਮੁੱਖ ਮਹਿਮਾਨ ਪੰਜਾਬ ਮੰਡੀ ਬੋਰਡ ਦੇ ਸਾਬਕਾ ਉਪ ਚੇਅਰਮੈਨ ਰਵਿੰਦਰ ਸਿੰਘ ਚੀਮਾ ਨੇ ਆਪਣੇ ਸੰਬੋਧਨ ਵਿੱਚ ਬਾਕੀ ਸਕੂਲ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਦੇ ਕਿਹਾ ਕਿ ਵਿਦਿਆਰਥੀਆਂ ਨੂੰ ਆਪਣੇ ਵਿਦਿਆਰਥੀ ਜੀਵਨ ਦੌਰਾਨ ਪੜ੍ਹਾਈ ਦੇ ਨਾਲ ਨਾਲ ਚਰਿੱਤਰ ਨਿਰਮਾਣ ‘ਤੇ ਵੀ ਧਿਆਨ ਦੇਣਾ ਚਾਹੀਦਾ ਹੈ। ਇਸ ਮੌਕੇ ਪਰਿਵਾਰ ਦੇ ਮੁਖੀ ਸੁਖਵਿੰਦਰ ਵਰਮਾ ਨੇ ਵਿਦਿਆਰਥੀਆਂ ਨੂੰ ਅਨੁਸਾਸ਼ਤ ਰੱਖਣ ਲਈ ਅਧਿਆਪਕਾਂ ਨੂੰ ਖੁਦ ਅਨੁਸ਼ਾਸ਼ਿਤ ਹੁਣ ’ਤੇ ਜ਼ੋਰ ਦਿੱਤਾ । ਇਸ ਮੌਕੇ ਲਵਲੀ ਵਰਮਾ ਨੇ ਸਟੇਜ ਦੀ ਜਿੰਮੇਵਾਰੀ ਨਿਭਾਈ ਅਤੇ ਰੀਜਨ ਚੇਅਰਮੈਨ ਕਰਨ ਗੋਇਲ, ਪਰਸੋਤਮ ਵਕੀਲ ਰਣ ਸਿੰਘ ਖਡਿਆਲ, ਵਿਨੇ ਖੋਸਲਾ, ਰਾਮ ਜੀਵਨ, ਲਾਇਨ ਕਲੱਬ ਮੇਨ ਤੋਂ ਹਰਬੰਸ ਸਿੰਘ ਧਾਲੀਵਾਲ, ਦਿਲਜੀਤ ਸਿੰਘ ਮਹਿਰੋਕ ਅਤੇ ਰਮੇਸ਼ ਕੁਮਾਰ ਮੇਸ਼ੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
Ad Position 22
No active advertisement
ਪਿਛਲੀ ਖ਼ਬਰ ਨਸ਼ਿਆਂ, ਭ੍ਰਿਸ਼ਟਾਚਾਰ ਅਤੇ ਬੇਰੁਜ਼ਗਾਰੀ ਦਾ ਹੱਲ ਕਰਨ ਲਈ ਪੈਦਲ ਯਾਤਰਾ ਕਰ ਕੇ ਹੋਕਾ ਦੇ ਰਹੇ ਸੋਹਨ ਲਾਲ ਗੋਇਲ ਅਗਲੀ ਖ਼ਬਰ ਅਕਾਲੀ ਦਲ (ਵਾਰਿਸ ਪੰਜਾਬ ਦੇ) ਵਲੋਂਂ ਛਪਾਰ ਮੇਲੇ ’ਤੇ ਕਾਨਫਰੰਸ 26 ਨੂੰ - ਝੂੰਦਾਂ
Ad Position 24