ਰਾਜ ਪੱਧਰੀ ਸੈਣੀ ਸੰਮੇਲਨ ਅਤੇ ਸਨਮਾਨ ਸਮਾਰੋਹ ਪਟਿਆਲਾ ’ਚ 13 ਨੂੰ - ਸਿਧਾਰਥ ਸੈਣੀ
ਮੂਨਕ, 11 ਸਤੰਬਰ (ਪ੍ਰਵੀਨ ਮਦਾਨ) - ਸੈਣੀ ਮਹਾ ਸਭਾ (ਰਜਿ.) ਜ਼ਿਲ੍ਹਾ ਪਟਿਆਲਾ ਅਤੇ ਆਲ ਇੰਡੀਆ ਸੈਣੀ ਸੇਵਾ ਸਮਾਜ (ਰਜਿ.)
ਮੂਨਕ, 11 ਸਤੰਬਰ (ਪ੍ਰਵੀਨ ਮਦਾਨ) - ਸੈਣੀ ਮਹਾ ਸਭਾ (ਰਜਿ.) ਜ਼ਿਲ੍ਹਾ ਪਟਿਆਲਾ ਅਤੇ ਆਲ ਇੰਡੀਆ ਸੈਣੀ ਸੇਵਾ ਸਮਾਜ (ਰਜਿ.) ਪੰਜਾਬ ਵਲੋਂ ਸੈਣੀ ਸੰਮੇਲਨ ਅਤੇ ਸਨਮਾਨ ਸਮਾਰੋਹ ਮਿਤੀ 13 ਸਤੰਬਰ ਨੂੰ ਪ੍ਰਭਾਤ ਪਰਵਾਨਾ ਟ੍ਰੇਡ ਯੂਨੀਅਨ ਸੈਂਟਰ, ਪਟਿਆਲਾ ਵਿਖੇ ਪ੍ਰਧਾਨ ਲਵਲੀਨ ਸਿੰਘ ਸੈਣੀ ਦੀ ਅਗਵਾਈ ’ਚ ਪਟਿਆਲਾ ’ਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਧਾਰਥ ਕੁਮਾਰ ਸੈਣੀ ਮੂਨਕ ਸਕੱਤਰ ਆਲ ਇੰਡੀਆ ਸੈਣੀ ਸੇਵਾ ਸਮਾਜ ਪੰਜਾਬ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਦਿਲਬਾਗ ਸਿੰਘ ਸੈਣੀ ਰਾਸ਼ਟਰੀ ਪ੍ਰਧਾਨ, ਰਾਜ ਕੁਮਾਰ ਸੈਣੀ ਰਾਸ਼ਟਰੀ ਜਨਰਲ ਸਕੱਤਰ, ਜਸਵੀਰ ਸਿੰਘ ਅਸਿਸਟੈਂਟ ਕਮਿਸ਼ਨਰ ਇਨਕਮ ਟੈਕਸ, ਹਾਕਮ ਸਿੰਘ ਸੈਣੀ ਇਨਕਮ ਟੈਕਸ ਅਫ਼ਸਰ, ਨਵਨੀਤ ਸੈਣੀ ਰਾਸ਼ਟਰੀ ਪ੍ਰਧਾਨ ਯੂਥ ਵਿੰਗ, ਗੁਰਨਾਮ ਸਿੰਘ ਗਜਲਾਨਾ, ਵਾਇਸ ਪ੍ਰਧਾਨ ਹੋਣਗੇ । ਇਸ ਮੌਕੇ ਵੱਖ-ਵੱਖ ਖੇਤਰਾਂ ’ਚ ਉਪਲੱਬਧੀਆਂ ਪ੍ਰਾਪਤ ਕਰਨ ਵਾਲੇ ਸੈਣੀ ਭਾਈਚਾਰੇ ਦੇ ਲੋਕਾਂ ਦਾ ਸੈਣੀ ਸਮਾਜ ਵਲੋਂ ਵਿਸ਼ੇਸ਼ ਤੌਰ ’ਤੇ ਸਨਮਾਨ ਕੀਤਾ ਜਾਵੇਗਾ । ਇਸ ਮੌਕੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਰਾਮ ਸਿੰਘ ਸੈਣੀ ਜਨਰਲ ਸਕੱਤਰ ਸੈਣੀ ਮਹਾਂ ਸਭਾ ਜ਼ਿਲ੍ਹਾ ਪਟਿਆਲਾ ਵਲੋਂ ਕੀਤਾ ਜਾਵੇਗਾ। ਇਸ ਮੌਕੇ ਬਲਵਿੰਦਰ ਸਿੰਘ ਸੈਣੀ ਦਫ਼ਤਰ ਸਕੱਤਰ ਆਲ ਇੰਡੀਆ ਸੈਣੀ ਸੇਵਾ ਸਮਾਜ (ਰਜਿ) ਪੰਜਾਬ ਨੇ ਸਮੂਹ ਸੈਣੀ ਪਰਿਵਾਰਾਂ ਨੂੰ ਰਾਜ ਪੱਧਰੀ ਪ੍ਰੋਗਰਾਮ ’ਚ ਆਪਣੀ ਸ਼ਮੂਲੀਅਤ ਕਰਨ ਲਈ ਅਪੀਲ ਕੀਤੀ ਹੈ।