ਜੀਆਂਸ਼ੀ ਨੇ ਬੈਡਮਿੰਟਨ ’ਚ ਚਾਂਦੀ ਤੇ ਕਾਂਸੀ ਦੇ ਤਗ਼ਮੇ ਜਿੱਤੇ
ਧੂਰੀ, 11 ਸਤੰਬਰ (ਲਖਵੀਰ ਸਿੰਘ ਧਾਂਦਰਾ) - ਸਥਾਨਕ ਸ਼ਹਿਰ ਦੇ ਵਾਸੀ ਗਗਨ ਸ਼ਰਮਾ ਦੀ ਹੋਣਹਾਰ ਬੇਟੀ ਜੀਆਂਸ਼ੀ ਸ਼ਰਮਾ ਨੇ ਅੰਮ੍ਰਿਤਸਰ ਵਿਖੇ ਆਯੋਜਿਤ ਪੰਜਾਬ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਸ਼ਾਨਦਾਰ ਸਫਲਤਾ ਹਾਸਿਲ ਕੀਤੀ ਹੈ । ਜੀਆਂਸ਼ੀ ਨੇ ਅੰਡਰ-13 ਗਰਲਜ਼ ਡਬਲਜ਼ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ (ਸਿਲਵਰ ਮੈਡਲ) ਅਤੇ ਅੰਡਰ-13 ਗਰਲਜ਼ ਸਿੰਗਲਜ਼ ਮੁਕਾਬਲੇ ਵਿੱਚ ਵਿਅਕਤੀਗਤ ਵਰਗ ‘ਚ ਕਾਂਸੀ ਦਾ ਤਗ਼ਮਾ (ਬਰੋਂਜ਼ ਮੈਡਲ) ਜਿੱਤ ਕੇ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ।
ਧੂਰੀ, 11 ਸਤੰਬਰ (ਲਖਵੀਰ ਸਿੰਘ ਧਾਂਦਰਾ) - ਸਥਾਨਕ ਸ਼ਹਿਰ ਦੇ ਵਾਸੀ ਗਗਨ ਸ਼ਰਮਾ ਦੀ ਹੋਣਹਾਰ ਬੇਟੀ ਜੀਆਂਸ਼ੀ ਸ਼ਰਮਾ ਨੇ ਅੰਮ੍ਰਿਤਸਰ ਵਿਖੇ ਆਯੋਜਿਤ ਪੰਜਾਬ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਆਪਣੀ ਖੇਡ ਦਾ ਲੋਹਾ ਮਨਵਾਉਂਦਿਆਂ ਸ਼ਾਨਦਾਰ ਸਫਲਤਾ ਹਾਸਿਲ ਕੀਤੀ ਹੈ । ਜੀਆਂਸ਼ੀ ਨੇ ਅੰਡਰ-13 ਗਰਲਜ਼ ਡਬਲਜ਼ ਮੁਕਾਬਲੇ ਵਿੱਚ ਚਾਂਦੀ ਦਾ ਤਗ਼ਮਾ (ਸਿਲਵਰ ਮੈਡਲ) ਅਤੇ ਅੰਡਰ-13 ਗਰਲਜ਼ ਸਿੰਗਲਜ਼ ਮੁਕਾਬਲੇ ਵਿੱਚ ਵਿਅਕਤੀਗਤ ਵਰਗ ‘ਚ ਕਾਂਸੀ ਦਾ ਤਗ਼ਮਾ (ਬਰੋਂਜ਼ ਮੈਡਲ) ਜਿੱਤ ਕੇ ਪੂਰੇ ਇਲਾਕੇ ਦਾ ਨਾਂ ਰੋਸ਼ਨ ਕੀਤਾ ਹੈ। ਇਸ ਬੇਮਿਸਾਲ ਕਾਰਗੁਜ਼ਾਰੀ ਦੇ ਦਮ ‘ਤੇ ਉਸ ਦੀ ਚੋਣ ਨੈਸ਼ਨਲ ਬੈਡਮਿੰਟਨ ਚੈਂਪੀਅਨਸ਼ਿਪ ਲਈ ਹੋਈ ਹੈ। ਖਿਡਾਰਣ ਦੇ ਪਿਤਾ ਗਗਨ ਸ਼ਰਮਾ ਨੇ ਦੱਸਿਆ ਕਿ ਇਹ ਪ੍ਰਾਪਤੀ ਪੂਰੇ ਸੰਗਰੂਰ ਜ਼ਿਲ੍ਹੇ ਲਈ ਇਤਿਹਾਸਕ ਮੀਲ ਦਾ ਪੱਥਰ ਹੈ। ਜ਼ਿਲ੍ਹੇ ਦੇ ਖੇਡ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਖਿਡਾਰਣ ਨੇ ਅੰਡਰ-13 ਦੇ ਸਿੰਗਲਜ਼ ਅਤੇ ਡਬਲਜ਼ ਦੋਵਾਂ ਵਰਗਾਂ ਵਿੱਚ ਤਗ਼ਮੇ ਜਿੱਤ ਕੇ ਰਾਸ਼ਟਰੀ ਪੱਧਰ ਦੀ ਚੈਂਪੀਅਨਸ਼ਿਪ ਲਈ ਆਪਣਾ ਸਥਾਨ ਪੱਕਾ ਕੀਤਾ ਹੋਵੇ। ਇਸ ਸ਼ਾਨਦਾਰ ਉਪਲਬਧੀ ‘ਤੇ ਇਲਾਕਾ ਨਿਵਾਸੀਆਂ ਵੱਲੋਂ ਜੀਆਂਸ਼ੀ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ। ਇੱਕ ਪਾਸੇ ਜਿੱਥੇ ਧੀ ਦੀ ਇਸ ਪ੍ਰਾਪਤੀ ਨਾਲ ਖੁਸ਼ੀ ਦਾ ਮਾਹੌਲ ਹੈ।