12-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨਤੀਜਾ ਸ਼ਾਨਦਾਰ ਰਿਹਾ ਐਡਵੋਕੇਟ ਜਸਵਿੰਦਰ ਦੇਵ ਸਿੰਘ ਸੰਧੂ ਬਾਰ ਐਸੋਸੀਏਸ਼ਨ ਮੂਣਕ ਦੇ ਪ੍ਰਧਾਨ ਬਣੇ

ਮੂਣਕ 11ਸਤੰਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਬਾਰ ਕਾਉਂਸਿਲ ਪੰਜਾਬ ਐਂਡ ਹਰਿਆਣਾ ਵੱਲੋਂ ਚੰਡੀਗੜ੍ਹ ਪੰਜਾਬ ਐਂਡ ਹਰਿਆਣਾ ਦੀਆਂ ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਤਹਿਤ ਬਾਰ ਐਸੋਸੀਏਸ਼ਨ ਮੂਣਕ ਦੀ ਚੋਣ ਪ੍ਰਕ੍ਰਿਆ ਚੋਣ ਅਧਿਕਾਰੀ ਐਡਵੋਕੇਟ ਰਵੀ ਰਾਜ ਸ਼ਰਮਾ ਤੇ ਸਹਾਇਕ ਚੋਣ ਅਧਿਕਾਰੀ ਐਡਵੋਕੇਟ ਬਲਜਿੰਦਰ ਸਿੰਘ ਭੱਠਲ ਤੇ ਐਡਵੋਕੇਟ ਗੁਰਦੀਪ ਸਿੰਘ ਵੱਲੋਂ ਬਾਰ ਕਾਉਂਸਿਲ ਪੰਜਾਬ ਐਂਡ ਹਰਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਪਣੀ ਨਿਗਰਾਨੀ ਹੇਠ ਕਰਵਾਈ ਗਈ। ਵੋਟਿੰਗ ਦੌਰਾਨ ਕੁੱਲ 86 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿਚੋ ਪ੍ਰਧਾਨਗੀ ਲਈ ਖੜ੍ਹੇ ਉਮੀਦਵਾਰਾਂ ਐਡਵੋਕੇਟ ਐਡਵੋਕੇਟ ਅਮਨਿੰਦਰ ਸਿੰਘ ਜਾਖੜ ਅਤੇ ਜਸਵਿੰਦਰ ਦੇਵ ਸਿੰਘ ਸੰਧੂ ਨੂੰ ਬਰਾਬਰ ਬਰਾਬਰ ਪੈਣ ਤੇ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲ ਭਾਈਚਾਰੇ ਵੱਲੋਂ ਪ੍ਰਗਟਾਈ ਸਰਬ ਸੰਮਤੀ ਨਾਲ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਨਣ ਲਈ ਟਾਸ ਕੀਤਾ ਗਿਆ।

Ad Position 21
repet_subhas-goyals [Copy P29]
ਅਜੀਤ ਡੈਸਕ 12-09-2026
ਮੂਣਕ 11ਸਤੰਬਰ (ਵਰਿੰਦਰ ਭਾਰਦਵਾਜ, ਕੇਵਲ ਸਿੰਗਲਾ) - ਬਾਰ ਕਾਉਂਸਿਲ ਪੰਜਾਬ ਐਂਡ ਹਰਿਆਣਾ ਵੱਲੋਂ ਚੰਡੀਗੜ੍ਹ ਪੰਜਾਬ ਐਂਡ ਹਰਿਆਣਾ ਦੀਆਂ ਬਾਰ ਐਸੋਸੀਏਸ਼ਨਾਂ ਦੀਆਂ ਚੋਣਾਂ ਸੰਬੰਧੀ ਜਾਰੀ ਕੀਤੇ ਨੋਟੀਫਿਕੇਸ਼ਨ ਤਹਿਤ ਬਾਰ ਐਸੋਸੀਏਸ਼ਨ ਮੂਣਕ ਦੀ ਚੋਣ ਪ੍ਰਕ੍ਰਿਆ ਚੋਣ ਅਧਿਕਾਰੀ ਐਡਵੋਕੇਟ ਰਵੀ ਰਾਜ ਸ਼ਰਮਾ ਤੇ ਸਹਾਇਕ ਚੋਣ ਅਧਿਕਾਰੀ ਐਡਵੋਕੇਟ ਬਲਜਿੰਦਰ ਸਿੰਘ ਭੱਠਲ ਤੇ ਐਡਵੋਕੇਟ ਗੁਰਦੀਪ ਸਿੰਘ ਵੱਲੋਂ ਬਾਰ ਕਾਉਂਸਿਲ ਪੰਜਾਬ ਐਂਡ ਹਰਿਆਣਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅਪਣੀ ਨਿਗਰਾਨੀ ਹੇਠ ਕਰਵਾਈ ਗਈ। ਵੋਟਿੰਗ ਦੌਰਾਨ ਕੁੱਲ 86 ਵੋਟਾਂ ਪੋਲ ਹੋਈਆਂ ਜਿਨ੍ਹਾਂ ਵਿਚੋ ਪ੍ਰਧਾਨਗੀ ਲਈ ਖੜ੍ਹੇ ਉਮੀਦਵਾਰਾਂ ਐਡਵੋਕੇਟ ਐਡਵੋਕੇਟ ਅਮਨਿੰਦਰ ਸਿੰਘ ਜਾਖੜ ਅਤੇ ਜਸਵਿੰਦਰ ਦੇਵ ਸਿੰਘ ਸੰਧੂ ਨੂੰ ਬਰਾਬਰ ਬਰਾਬਰ ਪੈਣ ਤੇ ਬਾਰ ਐਸੋਸੀਏਸ਼ਨ ਦੇ ਸਮੂਹ ਵਕੀਲ ਭਾਈਚਾਰੇ ਵੱਲੋਂ ਪ੍ਰਗਟਾਈ ਸਰਬ ਸੰਮਤੀ ਨਾਲ ਬਾਰ ਐਸੋਸੀਏਸ਼ਨ ਦਾ ਪ੍ਰਧਾਨ ਚੁਨਣ ਲਈ ਟਾਸ ਕੀਤਾ ਗਿਆ। ਇਸ ਦੌਰਾਨ ਪਹਿਲੇ ਸਾਲ ਦੀ ਪ੍ਰਧਾਨਗੀ ਐਡਵੋਕੇਟ ਜਸਵਿੰਦਰ ਦੇਵ ਸਿੰਘ ਸੰਧੂ ਕਰਨਗੇ ਅਤੇ ਦੂਜੇ ਸਾਲ ਦੇ ਪ੍ਰਧਾਨਗੀ ਐਡਵੋਕੇਟ ਅਮਨਿੰਦਰ ਸਿੰਘ ਜਾਖੜ ਕਰਨਗੇ। ਜਦਕਿ ਉਪ ਪ੍ਰਧਾਨ ਲਈ ਹੋਈ ਵੋਟਿੰਗ ਦੌਰਾਨ ਐਡਵੋਕੇਟ ਮਹਿੰਦਰ ਸਿੰਘ ਢਿਲੋਂ ਨੂੰ 52 ਵੋਟਾਂ ਪਈਆਂ ਅਤੇ ਐਡਵੋਕੇਟ ਵਿਕਾਸ ਕੁਮਾਰ ਨੂੰ 34 ਵੋਟਾਂ ਪਈਆਂ। ਇਸ ਤੋਂ ਇਲਾਵਾ ਜਰਨਲ ਸਕੱਤਰ ਸ਼ਿੰਦਰ ਸਿੰਘ ਸੂਦ ਤੇ ਸਹਾਇਕ ਸਕੱਤਰ ਕਿਰਨਾ ਰਾਣੀ ਤੇ ਖਜਾਨਚੀ ਜਸਬੀਰ ਸੈਣੀ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ। ਨਵੇਂ ਚੁਣੇ ਪ੍ਰਧਾਨ ਐਡਵੋਕੇਟ ਅਮਨਿੰਦਰ ਸਿੰਘ ਜਾਖੜ ਅਤੇ ਉਨ੍ਹਾਂ ਦੀ ਟੀਮ ਨੇ ਚੋਣ ਲਈ ਚੋਣ ਅਧਿਕਾਰੀਆਂ ਅਤੇ ਸਮੁੱਚੀ ਬਾਰ ਐਸੋਸ਼ੀਏਸ਼ਨ ਦਾ ਧੰਨਵਾਦ ਕਰਦਿਆਂ ਸਮੂੰਹ ਵਕੀਲਾਂ ਨੂੰ ਭਰੋਸਾ ਦਿੱਤਾ ਕਿ ਉਹ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ । ਇਸ ਮੌਕੇ ਬਾਰ ਐਸੋਸ਼ੀਏਸ਼ਨ ਮੂਣਕ ਦੇ ਸੀਨੀਅਰ ਐਡਵੋਕੇਟ ਅਵਨੀਸ਼ ਕੁਮਾਰ ਜੋਸ਼ੀ, ਐਡਵੋਕੇਟ ਪ੍ਰੇਮਪਾਲ ਅਲੀਸ਼ੇਰ, ਐਡਵੋਕੇਟ ਹਰਜਿੰਦਰ ਸਿੱਧੂ, ਐਡਵੋਕੇਟ ਮਨੀਸ਼ ਕੁਮਾਰ, ਐਡਵੋਕੇਟ ਪਰਮਾਨੰਦ ਸ਼ਰਮਾ, ਐਡਵੋਕੇਟ ਬਲਵਿੰਦਰ ਸਿੰਘ ਸਰਾਓ, ਐਡਵੋਕੇਟ ਹਰਿੰਦਰ ਲਾਲੀ, ਐਡਵੋਕੇਟ ਸੁਸ਼ੀਲ ਵਸ਼ਿਸ਼ਟ, ਐਡਵੋਕੇਟ ਬਲਜੀਤ ਸਿੰਘ ਸਲੇਮਗੜ, ਐਡਵੋਕੇਟ ਰਿਸ਼ਵ ਗਰਗ, ਐਡਵੋਕੇਟ ਅਮਿਤ ਚਟਾਨੀ, ਐਡਵੋਕੇਟ ਜਗਵਿੰਦਰ ਸਿੰਘ ਅੱਜੀ, ਐਡਵੋਕੇਟ ਅਮਿਤ ਬੰਸਲ, ਐਡਵੋਕੇਟ ਸਤਨਾਮ ਸਿੰਘ ਸਿੱਧੂ, ਐਡਵੋਕੇਟ ਬਿਕਰਮਜੀਤ ਸਿੰਘ ਥਿੰਦ, ਐਡਵੋਕੇਟ ਬਲਜਿੰਦਰ ਸਿੰਘ ਭੱਠਲ, ਐਡ: ਐਡਵੋਕੇਟ ਗੁਰਜੀਤ ਸਿੰਘ ਸਿੱਧੂ, ਐਡਵੋਕੇਟ ਜਸਵੀਰ ਸਿੰਘ ਸੈਣੀ, ਐਡਵੋਕੇਟ ਸੋਮਨਾਥ ਗੋਇਲ, ਐਡਵੋਕੇਟ ਕਾਕਾ ਸਿੰਘ ਥਿੰਦ, ਐਡਵੋਕੇਟ ਬੂਟਾ ਸਿੰਘ ਸੈਣੀ, ਐਡਵੋਕੇਟ ਸੁਨੀਲ ਕੁਮਾਰ ਆਦਿ ਹਾਜਰ ਸਨ।
Ad Position 22
No active advertisement
ਪਿਛਲੀ ਖ਼ਬਰ ਫੋਰਚੂਨ ਸਕੂਲ ਵਿਖੇ ਮਨਾਈ ਕ੍ਰਿਸ਼ਨ ਜਨਮ ਅਸ਼ਟਮੀ ਅਗਲੀ ਖ਼ਬਰ ਪਾਵਰਕਾਮ ਐਂਡ ਟਰਾਂਸਕੋ ਪੈਨਸ਼ਨਰ ਯੂਨੀਅਨ ਦੀ ਹੋਈ ਅਹਿਮ ਮੀਟਿੰਗ
Ad Position 24