16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਮੱਥਾ ਟੇਕ ਕੇ ਵਾਪਸ ਜਾ ਰਹੇ ਪਰਿਵਾਰ ਨਾਲ ਵਾਪਰਿਆ ਹਾਦਸਾ, ਔਰਤ ਸਮੇਤ 2 ਦੀ ਮੌਤ, 2 ਜ਼ਖ਼ਮੀ

ਭਵਾਨੀਗੜ੍ਹ 14 ਸਤੰਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਪਿੰਡ ਚੰਨੋ ਵਿਖੇ ਛੋਟੇ ਹਾਥੀ ਵਿਚ ਮਾਤਾ ਕਾਲੀ ਦੇਵੀ ਮੰਦਿਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਵਿਅਕਤੀਆਂ ਵਿਚ ਪਿੱਛੋਂ ਬਲੈਰੋ ਗੱਡੀ ਲੱਗਣ ਕਾਰਨ ਇਕ ਔਰਤ ਸਮੇਤ 2 ਦੀ ਮੌਤ ਅਤੇ 2 ਜਣਿਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ । ਪੁਲਿਸ ਚੌਂਕੀ ਕਾਲਾਝਾੜ ਦੇ ਅਧਿਕਾਰੀਆਂ ਨੂੰ ਬਿਆਨ ਦਰਜ ਕਰਵਾਉਂਦਿਆਂ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਤਾਰੂਆਣਾ ਦੇ ਵਾਸੀ ਗਗਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਰਿਵਾਰ ਸਮੇਤ ਪਟਿਆਲਾ ਮਾਤਾ ਕਾਲੀ ਦੇਵੀ ਮੰਦਿਰ ਵਿਖੇ ਮੱਥਾ ਟੇਕ ਕੇ ਛੋਟੇ ਹਾਥੀ ’ਤੇ ਵਾਪਸ ਘਰ ਨੂੰ ਜਾ ਰਹੇ ਸਨ, ਜਦੋਂ ਚੰਨੋਂ ਨੇੜੇ ਸ਼ਰਮਾ ਢਾਬੇ ਕੋਲ ਪਹੁੰਚੇ ਤਾਂ ਆਪਣਾ ਛੋਟਾ ਹਾਥੀ ਸੜਕ ਦੀ ਸਾਈਡ ’ਤੇ ਖੜ੍ਹਾ ਕਰਕੇ ਪਰਿਵਾਰ ਪਾਣੀ ਵਗੈਰਾ ਪੀਣ ਲੱਗਿਆ, ਇਸੇ ਦੌਰਾਨ ਪਿਛੋਂ ਤੇਜ ਰਫ਼ਤਾਰ ਆਈ ਇਕ ਬਲੈਰੋ ਗੱਡੀ ਨੇ ਉਨ੍ਹਾਂ ਦੇ ਛੋਟੇ ਹਾਥੀ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਛੋਟੇ ਹਾਥੀ ’ਚ ਸਵਾਰ ਬਲਜਿੰਦਰ ਸਿੰਘ ਬੱਗਾ ਪੁੱਤਰ ਨੱਥੂ ਸਿੰਘ ਵਾਸੀ ਅਸੀਰ ਸਿਰਸਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਕਿਰਨ ਕੌਰ, ਅਰਮਾਨ ਪੁੱਤਰ ਸੋਹਨ ਸਿੰਘ, ਬੁੱਧ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ਤੋਂ 108 ਨੰਬਰ ਐਂਬੂਲੈਂਸ ਰਾਹੀਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਕਿਰਨ ਕੌਰ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਭੇਜ ਦਿੱਤਾ, ਜਿਸ ਦੀ ਚੰਡੀਗੜ੍ਹ ਜਾਣ ਸਮੇਂ ਰਸਤੇ ਵਿਚ ਮੌਤ ਹੋ ਗਈ।

Ad Position 21
repet_subhas-goyals [Copy P29]
ਹਾਦਸਾਗ੍ਰਸਤ ਵਾਹਨਾਂ ਦੇ ਦ੍ਰਿਸ਼। ਤਸਵੀਰ-ਰਣਧੀਰ ਸਿੰਘ ਫੱਗੂਵਾਲਾ 15-09-2026
ਭਵਾਨੀਗੜ੍ਹ 14 ਸਤੰਬਰ (ਰਣਧੀਰ ਸਿੰਘ ਫੱਗੂਵਾਲਾ, ਲਖਵਿੰਦਰ ਪਾਲ ਗਰਗ)- ਪਿੰਡ ਚੰਨੋ ਵਿਖੇ ਛੋਟੇ ਹਾਥੀ ਵਿਚ ਮਾਤਾ ਕਾਲੀ ਦੇਵੀ ਮੰਦਿਰ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਵਿਅਕਤੀਆਂ ਵਿਚ ਪਿੱਛੋਂ ਬਲੈਰੋ ਗੱਡੀ ਲੱਗਣ ਕਾਰਨ ਇਕ ਔਰਤ ਸਮੇਤ 2 ਦੀ ਮੌਤ ਅਤੇ 2 ਜਣਿਆਂ ਦੇ ਗੰਭੀਰ ਜ਼ਖ਼ਮੀ ਹੋਣ ਦੀ ਖ਼ਬਰ ਹੈ । ਪੁਲਿਸ ਚੌਂਕੀ ਕਾਲਾਝਾੜ ਦੇ ਅਧਿਕਾਰੀਆਂ ਨੂੰ ਬਿਆਨ ਦਰਜ ਕਰਵਾਉਂਦਿਆਂ ਹਰਿਆਣਾ ਦੇ ਜ਼ਿਲ੍ਹਾ ਸਿਰਸਾ ਦੇ ਪਿੰਡ ਤਾਰੂਆਣਾ ਦੇ ਵਾਸੀ ਗਗਨਦੀਪ ਸਿੰਘ ਪੁੱਤਰ ਕਰਨੈਲ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਉਹ ਪਰਿਵਾਰ ਸਮੇਤ ਪਟਿਆਲਾ ਮਾਤਾ ਕਾਲੀ ਦੇਵੀ ਮੰਦਿਰ ਵਿਖੇ ਮੱਥਾ ਟੇਕ ਕੇ ਛੋਟੇ ਹਾਥੀ ’ਤੇ ਵਾਪਸ ਘਰ ਨੂੰ ਜਾ ਰਹੇ ਸਨ, ਜਦੋਂ ਚੰਨੋਂ ਨੇੜੇ ਸ਼ਰਮਾ ਢਾਬੇ ਕੋਲ ਪਹੁੰਚੇ ਤਾਂ ਆਪਣਾ ਛੋਟਾ ਹਾਥੀ ਸੜਕ ਦੀ ਸਾਈਡ ’ਤੇ ਖੜ੍ਹਾ ਕਰਕੇ ਪਰਿਵਾਰ ਪਾਣੀ ਵਗੈਰਾ ਪੀਣ ਲੱਗਿਆ, ਇਸੇ ਦੌਰਾਨ ਪਿਛੋਂ ਤੇਜ ਰਫ਼ਤਾਰ ਆਈ ਇਕ ਬਲੈਰੋ ਗੱਡੀ ਨੇ ਉਨ੍ਹਾਂ ਦੇ ਛੋਟੇ ਹਾਥੀ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਛੋਟੇ ਹਾਥੀ ’ਚ ਸਵਾਰ ਬਲਜਿੰਦਰ ਸਿੰਘ ਬੱਗਾ ਪੁੱਤਰ ਨੱਥੂ ਸਿੰਘ ਵਾਸੀ ਅਸੀਰ ਸਿਰਸਾ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਕਿਰਨ ਕੌਰ, ਅਰਮਾਨ ਪੁੱਤਰ ਸੋਹਨ ਸਿੰਘ, ਬੁੱਧ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮੌਕੇ ਤੋਂ 108 ਨੰਬਰ ਐਂਬੂਲੈਂਸ ਰਾਹੀਂ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੋਂ ਕਿਰਨ ਕੌਰ ਦੀ ਹਾਲਤ ਜਿਆਦਾ ਗੰਭੀਰ ਹੋਣ ਕਾਰਨ ਡਾਕਟਰਾਂ ਉਸ ਨੂੰ ਪੀ ਜੀ ਆਈ ਚੰਡੀਗੜ੍ਹ ਭੇਜ ਦਿੱਤਾ, ਜਿਸ ਦੀ ਚੰਡੀਗੜ੍ਹ ਜਾਣ ਸਮੇਂ ਰਸਤੇ ਵਿਚ ਮੌਤ ਹੋ ਗਈ। ਉਨ੍ਹਾਂ ਪੁਲਿਸ ਨੂੰ ਬਿਆਨ ਦਰਜ ਕਰਵਾਉਂਦਿਆਂ ਬਲੈਰੋ ਗੱਡੀ ਦੇ ਡਰਾਈਵਰ ਦੇ ਕਾਰਵਾਈ ਦੀ ਮੰਗ ਕੀਤੀ, ਜਿਸ ਦੌਰਾਨ ਪੁਲਿਸ ਨੇ ਉਸ ਦੇ ਬਿਆਨਾਂ ਤੇ ਮਾਮਲਾ ਦਰਜ ਕਰਦਿਆਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ। ਇਸ ਸਬੰਧੀ ਪੁਲਿਸ ਚੌਕੀ ਕਾਲਾਝਾੜ ਦੇ ਇੰਚਾਰਜ ਸਤਵੰਤ ਸਿੰਘ ਨਾਲ ਗੱਲ ਕਰਨ ’ਤੇ ਉਨ੍ਹਾਂ ਕਿਹਾ ਕਿ ਬਲੈਰੋ ਗੱਡੀ ਦੇ ਡਰਾਈਵਰ ’ਤੇ ਮਾਮਲਾ ਦਰਜ ਕਰ ਲਿਆ ਹੈ, ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਅਹਿਮਦਗੜ੍ਹ ਦੀਆਂ ਚਾਰ ਵੱਡੀਆਂ ਦੁਕਾਨਾਂ ਤੋਂ ਪਨੀਰ, ਖੋਆ ਅਤੇ ਆਈਸ ਕਰੀਮ ਦੇ ਨਮੂਨੇ ਭਰੇ ਅਗਲੀ ਖ਼ਬਰ ਰੋਟਰੀ ਇੰਟਰਨੈਸ਼ਨਲ ਵਲੋਂ ਪ੍ਰਿੰਸੀਪਲ ਮਨਦੀਪ ਛੰਨਾ ਪ੍ਰਸ਼ੰਸਾ ਪੱਤਰ ਨਾਲ ਸਨਮਾਨਿਤ
Ad Position 24