16-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਗੁਰਮਤਿ ਗ੍ਰੰਥੀ ਸਭਾ ਵਲੋਂ ਕਰਵਾਇਆ ਆਤਮਰਸ ਕੀਰਤਨ ਦਰਬਾਰ

ਸੰਗਰੂਰ, 14 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਗ੍ਰੰਥੀ ਸਥਾਪਨਾ ਦਿਵਸ ਦੇ ਮੌਕੇ ਆਤਮਰਸ ਕੀਰਤਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ । ਸਭਾ ਦੇ ਕਾਰਜਕਾਰੀ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ, ਭਾਈ ਸਤਵਿੰਦਰ ਸਿੰਘ ਭੋਲਾ, ਭੁਪਿੰਦਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਸ਼ੈਲੀ, ਉਪਿੰਦਰਜੀਤ ਸਿੰਘ ਮੈਨੇਜਰ ਅਤੇ ਹੈੱਡ ਗ੍ਰੰਥੀ ਭਾਈ ਕੇਵਲ ਸਿੰਘ ਦੀ ਦੇਖ ਰੇਖ ਹੇਠ ਅਤੇ ਭਾਈ ਗੁਰਧਿਆਨ ਸਿੰਘ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਕੀਰਤਨ ਦਰਬਾਰ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵੰਤ ਸਿੰਘ, ਭਾਈ ਪਿਆਰਾ ਸਿੰਘ ਦੇ ਜਥੇ ਕੀਤੀ।

Ad Position 21
repet_subhas-goyals [Copy P29]
ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਕਰਵਾਏ ਗਏ ਧਾਰਮਿਕ ਸਮਾਗਮ ਦੀ ਝਲਕ। ਤਸਵੀਰ- ਮੁਕੇਸ਼ ਕੁਮਾਰ 15-09-2026
ਸੰਗਰੂਰ, 14 ਸਤੰਬਰ (ਸੁਖਵਿੰਦਰ ਸਿੰਘ ਫੁੱਲ)- ਸਥਾਨਕ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਵਿਖੇ ਗੁਰਮਤਿ ਪ੍ਰਚਾਰਕ ਰਾਗੀ ਗ੍ਰੰਥੀ ਸਭਾ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਅਤੇ ਗ੍ਰੰਥੀ ਸਥਾਪਨਾ ਦਿਵਸ ਦੇ ਮੌਕੇ ਆਤਮਰਸ ਕੀਰਤਨ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਕਰਵਾਇਆ ਗਿਆ । ਸਭਾ ਦੇ ਕਾਰਜਕਾਰੀ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ, ਭਾਈ ਸਤਵਿੰਦਰ ਸਿੰਘ ਭੋਲਾ, ਭੁਪਿੰਦਰ ਸਿੰਘ ਗਰੇਵਾਲ, ਹਰਪ੍ਰੀਤ ਸਿੰਘ ਸ਼ੈਲੀ, ਉਪਿੰਦਰਜੀਤ ਸਿੰਘ ਮੈਨੇਜਰ ਅਤੇ ਹੈੱਡ ਗ੍ਰੰਥੀ ਭਾਈ ਕੇਵਲ ਸਿੰਘ ਦੀ ਦੇਖ ਰੇਖ ਹੇਠ ਅਤੇ ਭਾਈ ਗੁਰਧਿਆਨ ਸਿੰਘ ਸਕੱਤਰ ਦੇ ਸਟੇਜ ਸੰਚਾਲਨ ਅਧੀਨ ਕੀਰਤਨ ਦਰਬਾਰ ਦੀ ਆਰੰਭਤਾ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਸੁਖਵੰਤ ਸਿੰਘ, ਭਾਈ ਪਿਆਰਾ ਸਿੰਘ ਦੇ ਜਥੇ ਕੀਤੀ। ਉਪਰੰਤ ਭਾਈ ਸੁਰਿੰਦਰਪਾਲ ਸਿੰਘ ਸਿਦਕੀ, ਪਰਮਿੰਦਰ ਸਿੰਘ , ਅਰਵਿੰਦ ਸਿੰਘ ਪੱਪੂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ , ਭਾਈ ਹਰਫੂਲ ਸਿੰਘ ਤੋਂ ਬਾਅਦ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੇ ਹਜ਼ੂਰੀ ਰਾਗੀ ਜਥਿਆਂ ਭਾਈ ਗੁਰਪ੍ਰੀਤ ਸਿੰਘ ਜੋਤੀਸਰ, ਭਾਈ ਮਨਵੀਰ ਸਿੰਘ ਕੋਹਾੜਕਾ ਗੁਰੂ ਨਾਨਕ ਪੁਰਾ, ਭਾਈ ਲਖਬੀਰ ਸਿੰਘ ਦੇ ਨਾਲ ਭਾਈ ਬਲਜੀਤ ਸਿੰਘ ਮਹਿਲ ਮੁਬਾਰਕ ਨੇ ਰਸਭਿੰਨੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ । ਭਾਈ ਗੁਰਧਿਆਨ ਸਿੰਘ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਰਾਹੀਂ ਬਖਸ਼ੇ ਅਮੁੱਲ ਖਜਾਨੇ ਬਾਰੇ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ । ਇਸ ਸਮਾਗਮ ਲਈ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਅਵਤਾਰ ਸਿੰਘ, ਜਤਿੰਦਰ ਸਿੰਘ, ਇੰਦਰਪ੍ਰੀਤ ਸਿੰਘ, ਜ਼ਰਨੈਲ ਸਿੰਘ, ਕਰਨਬੀਰ ਸਿੰਘ ਕੈਂਡੀ ਮਾਨ ਦੇ ਨਾਲ ਗੁਰਕੰਵਲ ਸਿੰਘ, ਤਰਨਜੀਤ ਸਿੰਘ, ਹਰਮਨਜੀਤ ਸਿੰਘ ਹੈਰੀ, ਸੁਖਪਾਲ ਸਿੰਘ ਗਰੇਵਾਲ, ਰਾਵਿੰਦਰ ਸਿੰਘ ਜੌਹਲ, ਅਵਤਾਰ ਸਿੰਘ ਜੋਤ ਆਦਿ ਨੇ ਵੱਖ-ਵੱਖ ਸੇਵਾਵਾਂ ਨਿਭਾਈਆਂ। ਸੁਰਿੰਦਰ ਪਾਲ ਸਿੰਘ ਸਿਦਕੀ ਨੇ ਪ੍ਰਕਾਸ਼ ਪੁਰਬ ਤੇ ਗ੍ਰੰਥੀ ਸਥਾਪਨਾ ਦਿਵਸ ਦੀ ਵਧਾਈ ਦਿੱਤੀ। ਉਪਰੰਤ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਮੈਨੇਜਰ ਉਪਿੰਦਰਜੀਤ ਸਿੰਘ ਨੂੰ ਸਭਾ ਵਲੋਂ ਗੁਰਪ੍ਰੀਤ ਸਿੰਘ, ਗੁਰਧਿਆਨ ਸਿੰਘ, ਸਤਵਿੰਦਰ ਸਿੰਘ ਭੋਲਾ, ਹਰਨੇਕ ਸਿੰਘ, ਪਲਵਿੰਦਰ ਪਾਲ ਸਿੰਘ ਆਦਿ ਵੱਲੋਂ ਸਨਮਾਨਿਤ ਕੀਤਾ ਗਿਆ, ਜਦੋਂ ਕਿ ਗ੍ਰੰਥੀ ਸਥਾਪਨਾ ਦਿਵਸ ਨੂੰ ਮੁੱਖ ਰੱਖਦਿਆਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਭੁਪਿੰਦਰ ਸਿੰਘ ਗਰੇਵਾਲ, ਜ਼ਰਨੈਲ ਸਿੰਘ, ਅਵਤਾਰ ਸਿੰਘ ਆਦਿ ਨੇ ਭਾਈ ਗੁਰਪ੍ਰੀਤ ਸਿੰਘ ਗ੍ਰੰਥੀ ਗੁਰਦੁਆਰਾ ਸਾਹਿਬ ਰਾਮਪੁਰਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੇ ਟਰਸੱਟੀ ਤੇ ਸੰਗਰੂਰ ਸ਼ਾਖਾ ਦੇ ਪ੍ਰਸ਼ਾਸਕ ਹਰਜੀਤ ਸਿੰਘ ਅਰੋੜਾ, ਰਣਜੀਤ ਸਿੰਘ ਪੂਨਾ ਨਿਵਾਸੀ, ਚਰਨਜੀਤ ਸਿੰਘ ਚੰਨੀ, ਰਿਤੂ ਕੰਡਾ ਕੌਂਸਲਰ ਦੇ ਨਾਲ ਵੱਖ-ਵੱਖ ਪ੍ਰਬੰਧਕ ਕਮੇਟੀਆਂ, ਸੰਸਥਾਵਾਂ ਦੇ ਮੁੱਖ ਸੇਵਾਦਾਰ ਜਗਤਾਰ ਸਿੰਘ, ਗੁਰਮੀਤ ਸਿੰਘ, ਬੀਬੀ ਸਿਮਰਤ ਕੌਰ ਰਾਣਾ ਪੂਨੀਆ, ਹਰਭਜਨ ਸਿੰਘ ਭੱਟੀ, ਨਰਿੰਦਰ ਪਾਲ ਸਿੰਘ ਸਾਹਨੀ, ਗੁਰਿੰਦਰ ਸਿੰਘ ਗੁਜਰਾਲ, ਦਲਵੀਰ ਸਿੰਘ ਬਾਬਾ, ਗੁਰਿੰਦਰ ਵੀਰ ਸਿੰਘ, ਹਰਪ੍ਰੀਤ ਸਿੰਘ ਪ੍ਰੀਤ, ਗੁਰਪ੍ਰੀਤ ਸਿੰਘ, ਚਰਨਜੀਤ ਪਾਲ ਸਿੰਘ, ਸੁਖਵਿੰਦਰ ਸਿੰਘ, ਲਖਬੀਰ ਸਿੰਘ ਲੱਖਾ, ਜਤਿੰਦਰ ਸਿੰਘ ਰੇਖੀ, ਚਰਨਕਮਲ ਸਿੰਘ ਸ਼ੇਖੋਂ, ਗੁਰਸਿਮਰਨ ਸਿੰਘ ਗੁਜਰਾਲ, ਰਾਵਿੰਦਰ ਸਿੰਘ, ਸਰਬਜੀਤ ਸਿੰਘ ਰੇਖੀ, ਡਾ ਸੁਮਿੰਦਰ ਸਿੰਘ , ਹਰਦਿਆਲ ਸਿੰਘ ਤੋਂ ਇਲਾਵਾ ਇਸਤਰੀ ਸਤਿਸੰਗ ਸਭਾਵਾਂ ਦੀਆਂ ਬੀਬੀਆਂ ਰੁਪਿੰਦਰ ਕੌਰ, ਨਿਸ਼ਾ ਰਾਣੀ, ਮਧੂ ਸਿੰਗਲਾ, ਰੇਖਾ ਰਾਣੀ, ਹਰਵਿੰਦਰ ਕੌਰ, ਬਲਵੰਤ ਕੌਰ, ਜਤਿੰਦਰ ਕੌਰ , ਰਜਵਿਂਦਰ ਕੌਰ, ਬਲਜੀਤ ਕੌਰ, ਪਰਵਿੰਦਰ ਕੌਰ , ਪ੍ਰੋ ਰਾਜਵਿੰਦਰ ਕੌਰ, ਆਦਿ ਸਮੇਤ ਵੱਡੀ ਗਿਣਤੀ ਵਿੱਚ ਹਾਜ਼ਰ ਸੰਗਤਾਂ ਨੇ ਕੀਰਤਨ ਦਰਬਾਰ ਦਾ ਆਨੰਦ ਮਾਣਿਆ।
Ad Position 22
No active advertisement
ਪਿਛਲੀ ਖ਼ਬਰ ਮੋਟਰਸਾਈਕਲ ਸਵਾਰ ਇਕ ਨੌਜਵਾਨ ਦੀ ਮੌਤ, ਦੂਜਾ ਗੰਭੀਰ -ਜ਼ਖ਼ਮੀ ਅਗਲੀ ਖ਼ਬਰ ਸੰਯੁਕਤ ਮੋਰਚੇ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ ਨੇ ਐਸ.ਈ. ਦਫ਼ਤਰ ਅੱਗੇ ਦਿੱਤਾ ਰੋਸ ਧਰਨਾ
Ad Position 24