ਗੰਢੂਆਂ ਪਿੰਡ ਦੇ ਕਈ ਪਰਿਵਾਰ ਅਕਾਲੀ ਦਲ (ਬ) ’ਚ ਸ਼ਾਮਿਲ
ਹੈਰੋਇਨ ਸਮੇਤ ਨੌਜਵਾਨ ਕਾਬੂ
ਜਖੇਪਲ 16 ਸਤੰਬਰ (ਮੇਜਰ ਸਿੰਘ ਸਿੱਧੂ) - ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਰਕਿੰਗ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਹਰਪਾਲ ਸਿੰਘ ਖਡਿਆਲ ਦੀ ਅਗਵਾਈ ਹੇਠ ਪਿੰਡ ਗੰਢੂਆਂ ਤੋਂ ਵੱਖ-ਵੱਖ ਪਾਰਟੀਆਂ ’ਚੋਂ ਕਈ ਪਰਿਵਾਰਾਂ ਦੇ ਵਿਅਕਤੀ ਅਤੇ ਔਰਤਾਂ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਏ । ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਨਕ ਅਤੇ ਹਰਪਾਲ ਸਿੰਘ ਖਡਿਆਲ ਨੇ ਇਨ੍ਹਾਂ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।
ਜਖੇਪਲ 16 ਸਤੰਬਰ (ਮੇਜਰ ਸਿੰਘ ਸਿੱਧੂ) - ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਗੁਲਜਾਰ ਸਿੰਘ ਮੂਨਕ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸ਼੍ਰੋਮਣੀ ਅਕਾਲੀ ਦਲ (ਬ) ਦੇ ਯੂਥ ਵਰਕਿੰਗ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਦੇ ਇੰਚਾਰਜ ਹਰਪਾਲ ਸਿੰਘ ਖਡਿਆਲ ਦੀ ਅਗਵਾਈ ਹੇਠ ਪਿੰਡ ਗੰਢੂਆਂ ਤੋਂ ਵੱਖ-ਵੱਖ ਪਾਰਟੀਆਂ ’ਚੋਂ ਕਈ ਪਰਿਵਾਰਾਂ ਦੇ ਵਿਅਕਤੀ ਅਤੇ ਔਰਤਾਂ ਵੱਡੀ ਗਿਣਤੀ ’ਚ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਿਲ ਹੋਏ । ਹਲਕਾ ਇੰਚਾਰਜ ਗੁਲਜ਼ਾਰ ਸਿੰਘ ਮੂਨਕ ਅਤੇ ਹਰਪਾਲ ਸਿੰਘ ਖਡਿਆਲ ਨੇ ਇਨ੍ਹਾਂ ਪਰਿਵਾਰਾਂ ਦਾ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ। ਇਨ੍ਹਾਂ ਤੋਂ ਇਲਾਵਾ ਮੈਨੇਜਰ ਨਾਇਬ ਸਿੰਘ, ਗੁਰਲਾਲ ਸਿੰਘ ਫਤਿਹਗੜ, ਮਾ. ਬਲਵਿੰਦਰ ਸਿੰਘ ਕੋਹਰੀਆਂ ਆਦਿ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ । ਇਸ ਮੌਕੇ ਚੇਅਰਮੈਨ ਪਰਮਿੰਦਰ ਸਿੰਘ ਗੰਢੂਆਂ, ਸਰਪੰਚ ਪਾਲੀ ਸਿੰਘ ਨੀਲੋਵਾਲ, ਸਰਪੰਚ ਹਨੀ ਸਿੰਘ ਛਾਜਲੀ, ਜਗਤਾਰ ਸਿੰਘ ਖੋਖਰ, ਕੁਲਦੀਪ ਸਿੰਘ, ਡਾ. ਦਲਜੀਤ ਸਿੰਘ, ਸਾਬਕਾ ਪੰਚ ਸੁਖਵੀਰ ਸਿੰਘ, ਟੇਕ ਸਿੰਘ, ਸੇਵਕ ਸਿੰਘ, ਸੁਰਜੀਤ ਸਿੰਘ, ਜਗਤਾਰ ਸਿੰਘ , ਜਸਵੀਰ ਸਿੰਘ, ਰਾਮ ਸਿੰਘ, ਸੁਖਵੀਰ ਸਿੰਘ, ਨੰਬਰਦਾਰ ਹੈਪੀ ਸਿੰਘ ਤੇ ਰਣਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ’ਚ ਔਰਤਾਂ ਹਾਜ਼ਰ ਸਨ ।