ਨਸ਼ਾ ਮੁਕਤ ਯਾਤਰਾ 24 ਨੂੰ ਸ਼ੇਰਪੁਰ ਪਹੁੰਚੇਗੀ
ਸ਼ੇਰਪੁਰ, 16 ਸਤੰਬਰ (ਮੇਘ ਰਾਜ ਜੋਸ਼ੀ)- ਭਾਜਪਾ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ 18 ਸਤੰਬਰ ਤੋਂ 30 ਸਤੰਬਰ ਤੱਕ ਕੱਢੀ ਜਾ ਰਹੀ ‘ਨਸ਼ਾ ਮੁਕਤ ਯਾਤਰਾ’ 24 ਸਤੰਬਰ ਨੂੰ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਕਸਬਾ ਸ਼ੇਰਪੁਰ ਵਿਖੇ ਪਹੁੰਚੇਗੀ । ਇਸ ਸਬੰਧੀ ਅੱਜ ਸ਼ੇਰਪੁਰ ਵਿਖੇ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਮੀਟਿੰਗ ਕਰਕੇ ਯਾਤਰਾ ਦੇ ਸਵਾਗਤ ਅਤੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ।
ਸ਼ੇਰਪੁਰ, 16 ਸਤੰਬਰ (ਮੇਘ ਰਾਜ ਜੋਸ਼ੀ)- ਭਾਜਪਾ ਵਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਉਦੇਸ਼ ਨਾਲ 18 ਸਤੰਬਰ ਤੋਂ 30 ਸਤੰਬਰ ਤੱਕ ਕੱਢੀ ਜਾ ਰਹੀ ‘ਨਸ਼ਾ ਮੁਕਤ ਯਾਤਰਾ’ 24 ਸਤੰਬਰ ਨੂੰ ਹਲਕਾ ਮਹਿਲ ਕਲਾਂ ਅਧੀਨ ਪੈਂਦੇ ਕਸਬਾ ਸ਼ੇਰਪੁਰ ਵਿਖੇ ਪਹੁੰਚੇਗੀ । ਇਸ ਸਬੰਧੀ ਅੱਜ ਸ਼ੇਰਪੁਰ ਵਿਖੇ ਭਾਜਪਾ ਆਗੂਆਂ ਅਤੇ ਵਰਕਰਾਂ ਵਲੋਂ ਮੀਟਿੰਗ ਕਰਕੇ ਯਾਤਰਾ ਦੇ ਸਵਾਗਤ ਅਤੇ ਪ੍ਰਬੰਧਾਂ ਸਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿੱਚ ਸੂਬਾ ਕਿਸਾਨ ਆਗੂ ਨਰਿੰਦਰਪਾਲ ਸਿੰਘ ਰਾਮਨਗਰ ਛੰਨਾ, ਸੈਨਿਕ ਵਿੰਗ ਦੇ ਇੰਚਾਰਜ ਹਰਬੰਸ ਸਿੰਘ ਖੇੜੀ ਚਹਿਲਾਂ, ਸੁਸ਼ੀਲ ਬਾਂਸਲ ਲੱਡੂ, ਪ੍ਰਿੰਸ ਗੋਇਲ, ਵਿੱਕੀ ਬੜੀ ਸਮੇਤ ਹੋਰ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਸਨ।