19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਜਾਮਾ ਮਸਜਿਦ ਕਿਲ੍ਹਾ ਰਹਿਮਤਗੜ੍ਹ ਵਿਖੇ ਰੂਹਾਨੀ ਇਸਲਾਮੀ ਸਮਾਰੋਹ ਹੋਇਆ

ਮਲੇਰਕੋਟਲਾ, 18 ਸਤੰਬਰ (ਮੁਹੰਮਦ ਹਨੀਫ਼ ਥਿੰਦ)- ਅੱਜ ਜਾਮਾ ਮਸਜਿਦ ਕਿਲ੍ਹਾ ਰਹਿਮਤਗੜ੍ਹ, ਮਲੇਰਕੋਟਲਾ ਵਿਖੇ ਇਕ ਅਜ਼ੀਮੋਸ਼ਾਨ ਇਸਲਾਮੀ ਅਤੇ ਇਲਮੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼ਹਿਰ ਦੇ ਉਲਮਾਏ ਕ੍ਰਾਮ, ਆਇੰਮਾ ਹਜ਼ਰਾਤ ਅਤੇ ਦੀਨੀਂ ਹਲਕਿਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਮੁਬਾਰਕ ਸਮਾਰੋਹ ਦਾ ਮੁੱਖ ਆਕਰਸ਼ਨ ਇਮਾਮ ਜਾਮਾ ਮਸਜਿਦ ਕਿਲ੍ਹਾ ਰਹਿਮਤਗੜ੍ਹ, ਹਜ਼ਰਤ ਮੁਫ਼ਤੀ ਮੁਹੰਮਦ ਅਸਅਦ ਆਲਮ ਸਾਹਿਬ ਵੱਲੋਂ ਲਿਖੀ ਗਈ ਇਸਲਾਹੀ ਕਿਤਾਬ ‘ਇਸਲਾਹੇ ਖਵਾਤੀਣ’ (ਔਰਤਾਂ ਦੀ ਇਸਲਾਹ) ਦੀ (ਘੁੰਡ ਚੁਕਾਈ) ਕੀਤੀ ਗਈ।

Ad Position 21
No active advertisement
ਅਜੀਤ ਡੈਸਕ 19-09-2026
ਮਲੇਰਕੋਟਲਾ, 18 ਸਤੰਬਰ (ਮੁਹੰਮਦ ਹਨੀਫ਼ ਥਿੰਦ)- ਅੱਜ ਜਾਮਾ ਮਸਜਿਦ ਕਿਲ੍ਹਾ ਰਹਿਮਤਗੜ੍ਹ, ਮਲੇਰਕੋਟਲਾ ਵਿਖੇ ਇਕ ਅਜ਼ੀਮੋਸ਼ਾਨ ਇਸਲਾਮੀ ਅਤੇ ਇਲਮੀ ਸਮਾਰੋਹ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸ਼ਹਿਰ ਦੇ ਉਲਮਾਏ ਕ੍ਰਾਮ, ਆਇੰਮਾ ਹਜ਼ਰਾਤ ਅਤੇ ਦੀਨੀਂ ਹਲਕਿਆਂ ਨੇ ਵੱਡੀ ਗਿਣਤੀ ਵਿਚ ਸ਼ਿਰਕਤ ਕੀਤੀ। ਇਸ ਮੁਬਾਰਕ ਸਮਾਰੋਹ ਦਾ ਮੁੱਖ ਆਕਰਸ਼ਨ ਇਮਾਮ ਜਾਮਾ ਮਸਜਿਦ ਕਿਲ੍ਹਾ ਰਹਿਮਤਗੜ੍ਹ, ਹਜ਼ਰਤ ਮੁਫ਼ਤੀ ਮੁਹੰਮਦ ਅਸਅਦ ਆਲਮ ਸਾਹਿਬ ਵੱਲੋਂ ਲਿਖੀ ਗਈ ਇਸਲਾਹੀ ਕਿਤਾਬ ‘ਇਸਲਾਹੇ ਖਵਾਤੀਣ’ (ਔਰਤਾਂ ਦੀ ਇਸਲਾਹ) ਦੀ (ਘੁੰਡ ਚੁਕਾਈ) ਕੀਤੀ ਗਈ। ਇਸ ਪੁਰਨੂਰ ਮਹਿਫ਼ਿਲ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਹਜ਼ਰਤ ਮੁਫ਼ਤੀ ਅਸਰਾਰ ਸਾਹਿਬ ਮਜ਼ਾਹਿਰੀ (ਉਸਤਾਦ ਜਾਮੀਆ ਮਜ਼ਾਹਿਰ ਉਲੂਮ, ਸਹਾਰਨਪੁਰ ਯੂ.ਪੀ.) ਨੇ ਖ਼ੁਸੂਸੀ ਤੌਰ ‘ਤੇ ਸ਼ਿਰਕਤ ਫ਼ਰਮਾਈ। ਸਮਾਰੋਹ ਨੂੰ ਸੰਬੋਧਨ ਕਰਦਿਆਂ ਮੁਫ਼ਤੀ ਅਸਰਾਰ ਸਾਹਿਬ ਮਜ਼ਾਹਿਰੀ ਨੇ ਕਿਤਾਬ ਦੇ ਮੁਸੰਨਿਫ ਮੁਫ਼ਤੀ ਅਸਅਦ ਆਲਮ ਸਾਹਿਬ ਦੀ ਇਸ ਦੀਨੀਂ ਖਿਦਮਾਤ ਦੀ ਖ਼ੂਬ ਸਰਾਹਨਾ ਕੀਤੀ। ਉਨ੍ਹਾਂ ਕਿਹਾ ਕਿ ਅੱਜ ਦੇ ਦੌਰ ਵਿਚ ਔਰਤਾਂ ਦੀ ਦੀਨੀਂ ਤਰਬੀਅਤ ਅਤੇ ਇਸਲਾਹ ਲਈ ਅਜਿਹੀ ਕਿਤਾਬ ਦੀ ਸਖ਼ਤ ਜ਼ਰੂਰਤ ਸੀ। ਇਹ ਕਿਤਾਬ ਹਰ ਘਰ ਲਈ ਮੁਫ਼ੀਦ ਸਾਬਿਤ ਹੋਵੇਗੀ। ਅੰਤ ਵਿਚ ਮੁਫ਼ਤੀ ਮੁਹੰਮਦ ਅਸਅਦ ਆਲਮ ਸਾਹਿਬ ਨੇ ਤਸ਼ਰੀਫ਼ ਲਿਆਏ ਸਾਰੇ ਮਹਿਮਾਨਾਂ, ਉਲਮਾਏ ਕ੍ਰਾਮ ਅਤੇ ਹਾਜ਼ਰੀਨ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕੀਤਾ ਅਤੇ ਦੁਆ ਨਾਲ ਮਹਿਫ਼ਿਲ ਦਾ ਇਖ਼ਤਿਤਾਮ ਹੋਇਆ। ਇਸ ਮੌਕੇ ਮੁਫ਼ਤੀ ਮਰਗੂਬੁਰ ਰਹਿਮਾਨ ਕਾਸਮੀ, ਹਾਫ਼ਿਜ਼ ਅਕਰਮ, ਕਾਰੀ ਉਸਮਾਨ ਉਸਤਾਦ ਮਦਰਸਾ ਅਰਬੀਆ ਹਿਫ਼ਜ਼ੁਲ ਕੁਰਆਨ ਜਮਾਲਪੁਰਾ, ਕਾਰੀ ਖ਼ੁਰਸ਼ੀਦ ਅਹਿਮਦ, ਹਾਫ਼ਿਜ਼ ਮੁਹੰਮਦ ਅਸਜਦ, ਮੁਹੰਮਦ ਅਰਸ਼ਦ, ਕਮਰ ਆਲਮ ਆਦਿ ਸ਼ਖ਼ਸੀਅਤਾਂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੰਗੇ ਸੰਸਕਾਰ ਹਾਸਲ ਕਰਨ ਵਾਲੇ ਬੱਚੇ ਸਮਾਜ ਨੂੰ ਚੰਗੀ ਸੇਧ ਦਿੰਦੇ ਹਨ - ਹਰਪਾਲ ਸਿੰਘ ਚੀਮਾ ਅਗਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਮੌਕੇ ਸੰਗਰੂਰ ਰੇਲਵੇ ਸਟੇਸ਼ਨ ’ਤੇ ਹਜ਼ਾਰਾਂ ਦੀਵੇ ਜਗਾ ਕੇ ਮਨਾਇਆ ਜਸ਼ਨ ਜ਼ਿ...
Ad Position 24