ਕੌਂਸਲ ਆਫ ਡਿਪਲੋਮਾ ਇੰਜੀਨੀਅਰ ਵਲੋਂ ਮਨਾਇਆ ਇੰਜੀਨੀਅਰ ਦਿਵਸ
ਸੰਗਰੂਰ, 18 ਸਤੰਬਰ (ਧੀਰਜ ਪਸ਼ੌਰੀਆ) - ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਸੱਦੇ ’ਤੇ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰ ਸਾਥੀਆਂ ਵਲੋਂ ਇੰਜੀਨੀਅਰ ਦਿਵਸ ਸੰਗਰੂਰ ਵਿਖੇ ਮਨਾਇਆ ਗਿਆ, ਜਿਸ ’ਚ ਇੰਜੀਨੀਅਰਿੰਗ ਦੇ ਪਿਤਾਮਾ ਮੋਕਸਾਗੁੰਡਮ ਵਿਸਵਸਰਈਆ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਭਵਨ ਤੇ ਮਾਰਗ ਦੇ ਪ੍ਰਧਾਨ ਕੁਲਵਿੰਦਰਪਾਲ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਪ੍ਰਧਾਨ ਮਨਿੰਦਰ ਨਿਰਮਾਣ, ਜਲ ਸਰੋਤ ਪ੍ਰਬੰਧਨ ਦੇ ਸ਼ਰਨਪ੍ਰੀਤ ਸਿੰਘ ਅਤੇ ਬਿਜਲੀ ਵਿੰਗ ਦੇ ਚਰਨਦੀਪ ਸਿੰਘ ਚਹਿਲ, ਤੇਜਿੰਦਰ ਕੁਮਾਰ ਸੀਵਰੇਜ ਬੋਰਡ ਨੇ ਕੀਤੀ।
ਕ
ਕੌਂਸਲ ਆਫ ਡਿਪਲੋਮਾ ਇੰਜੀਨੀਅਰ ਵਲੋਂ ਮਨਾਇਆ ਇੰਜੀਨੀਅਰ ਦਿਵਸ
19-09-2026
ਸੰਗਰੂਰ, 18 ਸਤੰਬਰ (ਧੀਰਜ ਪਸ਼ੌਰੀਆ) - ਕੌਂਸਲ ਆਫ ਡਿਪਲੋਮਾ ਇੰਜੀਨੀਅਰ ਪੰਜਾਬ ਦੇ ਸੱਦੇ ’ਤੇ ਸੰਗਰੂਰ, ਬਰਨਾਲਾ ਅਤੇ ਮਲੇਰਕੋਟਲਾ ਦੇ ਵੱਖ-ਵੱਖ ਵਿਭਾਗਾਂ ਦੇ ਇੰਜੀਨੀਅਰ ਸਾਥੀਆਂ ਵਲੋਂ ਇੰਜੀਨੀਅਰ ਦਿਵਸ ਸੰਗਰੂਰ ਵਿਖੇ ਮਨਾਇਆ ਗਿਆ, ਜਿਸ ’ਚ ਇੰਜੀਨੀਅਰਿੰਗ ਦੇ ਪਿਤਾਮਾ ਮੋਕਸਾਗੁੰਡਮ ਵਿਸਵਸਰਈਆ ਦੀਆਂ ਪ੍ਰਾਪਤੀਆਂ ਨੂੰ ਯਾਦ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਭਵਨ ਤੇ ਮਾਰਗ ਦੇ ਪ੍ਰਧਾਨ ਕੁਲਵਿੰਦਰਪਾਲ ਸਿੰਘ, ਜਲ ਸਪਲਾਈ ਤੇ ਸੈਨੀਟੇਸ਼ਨ ਦੇ ਪ੍ਰਧਾਨ ਮਨਿੰਦਰ ਨਿਰਮਾਣ, ਜਲ ਸਰੋਤ ਪ੍ਰਬੰਧਨ ਦੇ ਸ਼ਰਨਪ੍ਰੀਤ ਸਿੰਘ ਅਤੇ ਬਿਜਲੀ ਵਿੰਗ ਦੇ ਚਰਨਦੀਪ ਸਿੰਘ ਚਹਿਲ, ਤੇਜਿੰਦਰ ਕੁਮਾਰ ਸੀਵਰੇਜ ਬੋਰਡ ਨੇ ਕੀਤੀ। ਕੌਂਸਲ ਦੇ ਸੂਬਾਈ ਚੇਅਰਮੈਨ ਕਰਮਜੀਤ ਸਿੰਘ ਬੀਹਲਾ ਨੇ ਕਿਹਾ ਕਿ ਅੱਜ ਦੇ ਦੌਰ ’ਚ ਇੰਜੀਨੀਅਰਿੰਗ ਕੇਡਰ ਨੂੰ ਬਹੁਤ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ, ਜਿਸ ਲਈ ਸਭ ਨੂੰ ਇਕਜੁੱਟ ਹੋਣ ਦੀ ਲੋੜ ਹੈ । ਤਲਵਿੰਦਰ ਸਿੰਘ ਵਲੋਂ ਕੀਤੇ ਮੰਚ ਸੰਚਾਲਨ ਦੌਰਾਨ ਬੁਲਾਰਿਆਂ ਨੇ ਮੰਗ ਕੀਤੀ ਕਿ ਖੋਹਿਆ ਪੈਟਰੋਲ ਭੱਤਾ ਬਹਾਲ ਕੀਤਾ ਜਾਵੇ ਅਤੇ ਪ੍ਰਮੋਸ਼ਨ ਕੋਟਾ 50 ਤੋਂ 75 ਪ੍ਰਤੀਸ਼ਤ ਕਰਨ ਦੀ ਫੌਰੀ ਲੋੜ ਹੈ। ਇਸ ਤੋਂ ਇਲਾਵਾ ਏ.ਸੀ.ਪੀ. ਸਕੀਮ ਬਹਾਲ ਕਰਨ ਅਤੇ ਜੂਨੀਅਰ ਇੰਜੀਨੀਅਰ ਦਾ ਗਰੇਡਾਂ ’ਚ ਖੋਹਿਆ ਸਟੇਟਸ ਬਹਾਲ ਕਰਨ ਦੀ ਲੋੜ ਹੈ। ਮੌਜੂਦਗੀ ਨੇ ਐਲਾਨ ਕੀਤਾ ਕਿ ਸਾਂਝੀ ਕੁਆਰਡੀਨੇਸ਼ਨ ਕਮੇਟੀ ਪੰਜਾਬ ਵਲੋਂ ਮਹਿੰਗਾਈ ਭੱਤਾ 60 ਪ੍ਰਤੀਸ਼ਤਕਰਨ ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ ਅਤੇ ਹੋਰ ਮੰਗਾਂ ਲਈ ਜੋ ਸੰਘਰਸ਼ ਚੱਲ ਰਿਹਾ ਹੈ, ਉਸ ’ਚ ਪਹਿਲਾਂ ਵਾਂਗ ਭਰਵੀਂ ਸ਼ਮੂਲੀਅਤ ਕੀਤੀ ਜਾਵੇਗੀ । ਇਸ ਸਮਾਗਮ ਨੂੰ ਹੋਰਨਾਂ ਤੋਂ ਇਲਾਵਾ ਅਕਾਸ਼ ਸ਼ਰਮਾ, ਗੁਰਸਿਮਰਨ ਸਿੰਘ, ਸੁਖਵੀਰ ਸਿੰਘ, ਸੰਜੀਵ ਕੁਮਾਰ, ਗੁਰਦੀਪ ਸਿੰਘ ਨੇ ਵੀ ਸੰਬੋਧਨ ਕੀਤਾ।