ਅਕਾਲ ਡਿਗਰੀ ਕਾਲਜ ਵਿਖੇ ਐਨ.ਈ.ਪੀ. ਆਧਾਰਿਤ ਡਿਜੀਟਲ ਹਰਬੇਰੀਅਮ ਪ੍ਰੋਜੈਕਟ ਸਫਲਤਾਪੂਰਵਕ ਮੁਕੰਮਲ
ਮਸਤੂਆਣਾ ਸਾਹਿਬ, 19 ਸਤੰਬਰ (ਦਮਦਮੀ) - ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਕੌਮੀ ਸਿੱਖਿਆ ਨੀਤੀ (ਐਨ. ਈ.
ਮਸਤੂਆਣਾ ਸਾਹਿਬ, 19 ਸਤੰਬਰ (ਦਮਦਮੀ) - ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਵਿਖੇ ਕੌਮੀ ਸਿੱਖਿਆ ਨੀਤੀ (ਐਨ.ਈ.ਪੀ.) ਤਹਿਤ ਕੈਂਪਸ ਫਲੋਰਾ ਦੀ ਬਨਸਪਤੀ ਵਿਭਿੰਨਤਾ ਤੇ ਡਿਜੀਟਲ ਹਰਬੇਰੀਅਮ ਦਾ ਵਿਕਾਸ ਵਿਸ਼ੇ ’ਤੇ ਆਧਾਰਿਤ ਨਿਵੇਕਲਾ ਅਕਾਦਮਿਕ ਪ੍ਰੋਜੈਕਟ ਸਫਲਤਾਪੂਰਵਕ ਮੁਕੰਮਲ ਕੀਤਾ ਗਿਆ। ਪ੍ਰੋਜੈਕਟ ਦਾ ਮੁੱਖ ਉਦੇਸ਼ ਕਾਲਜ ਕੈਂਪਸ ਵਿੱਚ ਮੌਜੂਦ ਬਨਸਪਤੀ ਵਿਭਿੰਨਤਾ ਦੀ ਪਛਾਣ, ਦਸਤਾਵੇਜ਼ੀ ਕਰਨ ਤੇ ਉਸ ਨੂੰ ਆਧੁਨਿਕ ਡਿਜੀਟਲ ਤਕਨਾਲੋਜੀ ਨਾਲ ਜੋੜਨਾ ਸੀ। ਕਾਲਜ ਪ੍ਰਿੰਸੀਪਲ ਡਾ. ਅਮਨਦੀਪ ਕੌਰ ਦੀ ਪ੍ਰੇਰਨਾ ਤੇ ਅਗਵਾਈ ਹੇਠ ਸ਼ੁਰੂ ਕੀਤੇ ਗਏ ਇਸ ਪ੍ਰੋਜੈਕਟ ਵਿੱਚ ਬੀ.ਐੱਸ.ਸੀ. ਮੈਡੀਕਲ ਦੀਆਂ ਵਿਦਿਆਰਥਣਾਂ ਅਰਚਿਤਾ ਬਾਂਸਲ, ਗੁਰਲੀਨ ਕੌਰ ਤੇ ਅਮਨਦੀਪ ਸ਼ਰਮਾ ਨੇ ਉਤਸ਼ਾਹ ਤੇ ਸਮਰਪਣ ਨਾਲ ਭਾਗ ਲਿਆ। ਜ਼ੂਆਲੋਜੀ ਵਿਭਾਗ ਦੇ ਮੁਖੀ ਡਾ. ਸੋਨੂੰ ਸਚਦੇਵਾ ਦੀ ਦੇਖ-ਰੇਖ ਹੇਠ ਵਿਦਿਆਰਥਣਾਂ ਵੱਲੋਂ ਕਾਲਜ ਕੈਂਪਸ ਦਾ ਵਿਗਿਆਨਕ ਤੇ ਤਕਨੀਕੀ ਸਰਵੇਖਣ ਕੀਤਾ ਗਿਆ ਜਿਸ ਦੌਰਾਨ 123 ਵੱਖ-ਵੱਖ ਬੂਟਿਆਂ ਦੀਆਂ ਕਿਸਮਾਂ, ਉਨ੍ਹਾਂ ਦੇ ਨਿਵਾਸ ਸਥਾਨਾਂ ਤੇ ਵਾਤਾਵਰਣ ਸੇਵਾਵਾਂ ਸਬੰਧੀ ਜਾਣਕਾਰੀ ਇਕੱਤਰ ਕਰਕੇ ਦਸਤਾਵੇਜ਼ੀ ਰੂਪ ਦਿੱਤਾ ਗਿਆ। ਪ੍ਰਿੰਸੀਪਲ ਡਾ. ਅਮਨਦੀਪ ਕੌਰ ਦੀ ਬੋਟਨੀ ਵਿਸ਼ੇ ਵਿੱਚ ਪੀ.ਐੱਚ.ਡੀ. ਦੀ ਅਕਾਦਮਿਕ ਮੁਹਾਰਤ ਨੇ ਪ੍ਰੋਜੈਕਟ ਦੇ ਬਨਸਪਤੀ ਪੱਖ ਨੂੰ ਹੋਰ ਮਜ਼ਬੂਤੀ ਪ੍ਰਦਾਨ ਕੀਤੀ। ਪ੍ਰੋਜੈਕਟ ਦੀ ਵਿਸ਼ੇਸ਼ਤਾ ਇਹ ਰਹੀ ਕਿ ਕੈਂਪਸ ਵਿੱਚ ਦਰਜ ਕੀਤੀਆਂ ਵੱਖ-ਵੱਖ ਪੌਦਿਆਂ ਦੀਆਂ ਕਿਸਮਾਂ ਲਈ ਕਿਊ.ਆਰ. ਕੋਡ ਆਧਾਰਿਤ ਡਿਜੀਟਲ ਹਰਬੇਰੀਅਮ ਤਿਆਰ ਕੀਤਾ ਗਿਆ ਹੈ। ਇਸ ਤਕਨੀਕ ਰਾਹੀਂ ਕਿਸੇ ਵੀ ਪੌਦੇ ਨਾਲ ਸਬੰਧਤ ਮਹੱਤਵਪੂਰਨ ਜਾਣਕਾਰੀ ਡਿਜੀਟਲ ਮਾਧਿਅਮ ਰਾਹੀਂ ਆਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ। ਕਾਲਜ ਪ੍ਰਬੰਧਕਾਂ ਅਨੁਸਾਰ ਇਹ ਪ੍ਰੋਜੈਕਟ ਵਿਦਿਆਰਥੀਆਂ ਨੂੰ ਕਲਾਸ-ਰੂਮ ਸਿੱਖਿਆ ਦੇ ਨਾਲ-ਨਾਲ ਪ੍ਰਯੋਗਾਤਮਿਕ ਗਿਆਨ, ਖੋਜ-ਅਧਾਰਿਤ ਸਿੱਖਿਆ ਤੇ ਡਿਜੀਟਲ ਤਕਨਾਲੋਜੀ ਨਾਲ ਜੋੜਨ ਵੱਲ ਇੱਕ ਮਹੱਤਵਪੂਰਨ ਕਦਮ ਹੈ। ਇਹ ਉਪਰਾਲਾ ਐਨ.ਈ.ਪੀ. ਦੇ ਉਦੇਸ਼ਾਂ ਅਨੁਸਾਰ ਵਿਦਿਆਰਥੀਆਂ ’ਚ ਵਿਗਿਆਨਕ ਦ੍ਰਿਸ਼ਟੀਕੋਣ, ਖ਼ੋਜੀ ਰੁਚੀ ਅਤੇ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਿੱਚ ਸਹਾਇਕ ਸਾਬਤ ਹੋਵੇਗਾ।