ਜੱਸੀ ਕਰਤਾਰਪੁਰਾ ਨੇ ਪਾਇਲਟ ਅਤੇ ਸੁਧੀਰ ਚੌਧਰੀ ਨਾਲ਼ ਮੁਲਾਕਾਤ ਕਰਕੇ ਪੰਜਾਬ ਦੀ ਰਾਜਨੀਤਕ ਸਥਿਤੀ ਉੱਤੇ ਕੀਤੀ ਚਰਚਾ
ਸੰਗਰੂਰ, 19 ਸਤੰਬਰ (ਅਮਨਦੀਪ ਸਿੰਘ ਬਿੱਟਾ) – ਪੰਜਾਬ ਪ੍ਰਦੇਸ ਕਾਂਗਰਸ ਐਸ. ਸੀ.
ਸੰਗਰੂਰ, 19 ਸਤੰਬਰ (ਅਮਨਦੀਪ ਸਿੰਘ ਬਿੱਟਾ) – ਪੰਜਾਬ ਪ੍ਰਦੇਸ ਕਾਂਗਰਸ ਐਸ.ਸੀ. ਸੈਲ ਦੇ ਜਨਰਲ ਸਕੱਤਰ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਇਸ ਵਾਰ 2027 ਦੀ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਝੰਡਾ ਫੇਰ ਪ੍ਰਦਰਸ਼ਨ ਕਰ ਕੇ ਸੂਬੇ ਵਿੱਚ ਆਪਣੀ ਸਰਕਾਰ ਬਣਾਏਗੀ। ‘ਅਜੀਤ’ ਨਾਲ਼ ਵਿਸ਼ੇਸ਼ ਗੱਲਬਾਤ ਕਰਦਾਂ ਚਮਕੌਰ ਸਿੰਘ ਜੱਸੀ ਕਰਤਾਰਪੁਰਾ ਨੇ ਕਿਹਾ ਕਿ ਉਨ੍ਹਾਂ ਦਿੱਲੀ ਵਿਖੇ ਪੰਜਾਬ ਕਾਂਗਰਸ ਦੇ ਮਾਮਲਿਆਂ ਦੇ ਇੰਚਾਰਜ ਸ੍ਰੀ ਸਚਿਨ ਪਾਇਲਟ ਅਤੇ ਸੂਬਾ ਕਾਂਗਰਸ ਐਸ.ਸੀ. ਸੈਲ ਦੇ ਇੰਚਾਰਜ ਸੁਧੀਰ ਚੌਧਰੀ ਨਾਲ਼ ਮੁਲਾਕਾਤ ਕਰ ਕੇ ਉਨ੍ਹਾਂ ਨੇ ਰਾਜ ਦੀ ਵਰਤਮਾਨ ਰਾਜਨੀਤਕ ਸਥਿਤੀ ਬਾਰੇ ਜਾਣੂ ਕਰਵਾਇਆ ਹੈ। ਜੱਸੀ ਨੇ ਦੋਵਾਂ ਆਗੂਆਂ ਨੂੰ ਕਿਹਾ ਕਿ ਪੰਜਾਬ ਵਿੱਚ ਅਨੁਸੂਚਿਤ ਜਾਤੀਆਂ ਅਤੇ ਪਛੜੇ ਵਰਗ ਨਾਲ਼ ਸਬੰਧਤ ਵੋਟਰ ਕਾਂਗਰਸ ਪ੍ਰਤੀ ਕਾਅ ਰੱਖਦਾ ਹੈ ਅਤੇ ਇਹ ਵਰਗ ਕਾਂਗਰਸ ਦੀ ਸਰਕਾਰ ਬਣਾਉਣ ਲਈ ਉਤਾਵਲੇ ਹਨ। ਲੋੜ ਕੇਵਲ ਇਨ੍ਹਾਂ ਵਰਗਾਂ ਨੂੰ ਜਥੇਬੰਦਕ ਕਰਨ ਦੀ ਹੈ ਅਤੇ ਇਨ੍ਹਾਂ ਕੋਲ਼ ਘਰ-ਘਰ ਜਾ ਕੇ ਪਹੁੰਚ ਬਣਾਉਣ ਦੀ ਹੈ। ਜੱਸੀ ਕਰਤਾਪੁਰਾ ਨੇ ਕਿਹਾ ਕਿ ਪਾਰਟੀ ਉਨ੍ਹਾਂ ਦੀ ਚੋਣਾਂ ਦੌਰਾਨ ਜਿੱਥੇ ਵੀ ਡਿਊਟੀ ਲਗਾਏਗੀ ਉਸ ਨੂੰ ਉਹ ਤਨਦੇਹੀ ਨਾਲ਼ ਨਿਭਾਉਣਗੇ। ਉਨ੍ਹਾਂ ਸੁਧੀਰ ਚੌਧਰੀ ਨੂੰ ਪੰਜਾਬ ਆਉਣ ਦਾ ਸੱਦਾ ਦਿੰਦਿਆਂ ਕਿਹਾ ਕਿ ਉਹ ਦਲਿਤ ਵਰਗ ਦੇ ਹਰ ਘਰ ਤੱਕ ਪਹੁੰਚ ਬਣਾਉਣਗੇ ਖਾਸ ਤੌਰ ਉੱਤੇ ਉਹ ਪਿੰਡ ਜਿੱਥੇ ਦਲਿਤਾਂ ਨੂੰ ਨਜ਼ਰਅੰਦਾਜ਼ ਭਾਜਪਾ ਅਤੇ ਆਪ ਸਰਕਾਰ ਕਰ ਰਹੀ ਹੈ ਵਿਖੇ ਲੈ ਕੇ ਜਾਵੇਗੀ।