ਡੀ.ਸੀ. ਦਫ਼ਤਰ ਬਾਹਰ ਪੱਕੇ ਮੋਰਚੇ ਦੌਰਾਨ ਕੰਪਿਊਟਰ ਅਧਿਆਪਕਾਂ ਨੇ ਸਰਕਾਰ ਦੀ ਅਰਥੀ ਫੂਕੀ
ਪਟਿਆਲਾ ਜ਼ਿਲ੍ਹੇ ਨੇ ਕੀਤੀ ਨੁਮਾਇੰਦਗੀ
ਸੰਗਰੂਰ, 22 ਸਤੰਬਰ (ਅਮਨਦੀਪ ਸਿੰਘ ਬਿੱਟਾ) – ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਅਤੇ ਲਾਰੇ ਲੱਪੇ ਦੀ ਨੀਤੀ ਕਰਕੇ, ਕੰਪਿਊਟਰ ਅਧਿਆਪਕਾਂ ਤੇ ਛੇਵਾ ਪੇਅ ਕਮਿਸ਼ਨ ਜਾਂ ਪੰਜਵੇਂ ਪੇਅ ਕਮਿਸ਼ਨ ਅਧੀਨ ਅਣਰਿਵਾਈਜਡ ਡੇਅ ਲਾਗੂ ਨਾ ਕਰਨ ਅਤੇ ਡੈੱਥ ਪਾਲਿਸੀ ਲਾਗੂ ਨਾ ਕਰਨ ਦੇ ਵਿਰੋਧ ਡੀ. ਸੀ.
ਮ
ਮੇਰੀ ਮਾਂ ਦੀ ਮੌਤ ’ਤੇ ਵੀ ਮੈਨੂੰ ਮਹਿਜ਼ 2 ਘੰਟੇ ਲਈ ਪੈਰੋਲ ਦਿੱਤੀ ਗਈ - ਭਾਈ ਰਣਜੀਤ ਸਿੰਘ
23-09-2026
ਸੰਗਰੂਰ, 22 ਸਤੰਬਰ (ਅਮਨਦੀਪ ਸਿੰਘ ਬਿੱਟਾ) – ਕੰਪਿਊਟਰ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਅਤੇ ਲਾਰੇ ਲੱਪੇ ਦੀ ਨੀਤੀ ਕਰਕੇ, ਕੰਪਿਊਟਰ ਅਧਿਆਪਕਾਂ ਤੇ ਛੇਵਾ ਪੇਅ ਕਮਿਸ਼ਨ ਜਾਂ ਪੰਜਵੇਂ ਪੇਅ ਕਮਿਸ਼ਨ ਅਧੀਨ ਅਣਰਿਵਾਈਜਡ ਡੇਅ ਲਾਗੂ ਨਾ ਕਰਨ ਅਤੇ ਡੈੱਥ ਪਾਲਿਸੀ ਲਾਗੂ ਨਾ ਕਰਨ ਦੇ ਵਿਰੋਧ ਡੀ.ਸੀ. ਦਫ਼ਤਰ ਸੰਗਰੂਰ ਦੇ ਬਾਹਰ ਸ਼ੁਰੂ ਕੀਤੇ ਗਏ ਪੱਕੇ ਧਰਨੇ ਵਿੱਚ ਅੱਜ ਤੀਸਰੇ ਦਿਨ ਪਟਿਆਲਾ ਤੋਂ ਸੂਬਾ ਆਗੂ ਪਰਮਵੀਰ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਬਲਜੀਤ ਸਿੰਘ ਦੀ ਅਗਵਾਈ ਵਿੱਚ ਕੰਪਿਊਟਰ ਅਧਿਆਪਕਾਂ ਵਲੋਂ ਮੋਰਚੇ ’ਚ ਨਾਅਰੇਬਾਜ਼ੀ ਕੀਤੀ ਗਈ ਅਤੇ ਡੀ.ਸੀ. ਦਫ਼ਤਰ ਦੇ ਮੇਨ ਗੇਨ ’ਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ । ਅੱਜ 24 ਘੰਟੇ ਦੀ ਰੋਸਟਰ ਡਿਊਟੀ ’ਤੇ ਹਾਜ਼ਰ ਹੋਏ। ਇਸ ਸਮੇਂ ਜ਼ਿਲ੍ਹਾ ਆਗੂ ਸੁਮਿਤ ਕੁਮਾਰ, ਮਨਪ੍ਰੀਤ ਸਿੰਘ, ਰਣਦੀਪ ਸਿੰਘ, ਰੁਚੀ ਗਰਗ, ਪਰਮਜੀਤ ਕੌਰ, ਮੰਜੂ ਅਰੋੜਾ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਨਿਸਾ ਰਾਣੀ, ਇੰਦੂ ਰਾਣੀ,ਸੋਨੂ ਬਾਂਸਲ,ਰਣਜੀਤ ਸਿੰਘ, ਹਨੀ ਗਰਗ, ਧਿਆਨ ਸਿੰਘ, ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਸਿੰਦਰਪਾਲ,ਸੁਖਵੀਰ ਸਿੰਘ, ਰਜਨੀਸ਼ ਬਾਂਸਲ ਆਦਿ ਸਾਥੀਆਂ ਨੇ ਧਰਨੇ ਵਿੱਚ ਸ਼ਮੂਲੀਅਤ ਕੀਤੀ। ਆਗੂਆਂ ਵਲੋਂ ਇਹ ਸਪੱਸ਼ਟ ਕੀਤਾ ਗਿਆ ਕਿ ਹੁਣ ਯੂਨੀਅਨ ਸਰਕਾਰ ਨਾਲ ਆਰ ਪਾਰ ਦੀ ਲੜਾਈ ਲੜੇਗੀ। ਇਸ ਲੜੀ ਤਹਿਤ 4 ਅਕਤੂਬਰ ਨੂੰ ਸੁਨਾਮ ‘ਆਪ’ ਪ੍ਰਧਾਨ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਸੂਬਾ ਪੱਧਰੀ ਐਕਸ਼ਨ ਕੀਤਾ ਜਾਵੇਗਾ।